ਸਿਵਲ ਹਸਪਤਾਲ ਪਠਾਨਕੋਟ ਵਿੱਚ ਟੀ.ਬੀ ਰੋਗ ਨੂੰ ਜੜ ਤੋ ਖਤਮ ਕਰਨ ਲਈ ਐਕਟਿਵ ਕੇਸ ਫਾਈਡਿੰਗ ਮੁਹਿਮ ਸੁਰੂ – ਡਾ. ਹਰਵਿੰਦਰ ਸਿੰਘ

Sorry, this news is not available in your requested language. Please see here.

ਪਠਾਨਕੋਟ , 1 ਸਤੰਬਰ 2021 ਸਿਵਲ ਹਸਪਤਾਲ ਪਠਾਨਕੋਟ ਵਿਖੇ ਸਿਵਲ ਸਰਜਨ ਪਠਾਨਕੋਟ ਡਾ. ਹਰਵਿੰਦਰ ਸਿੰਘ ਜੀ ਦੀ ਪ੍ਰਧਾਨਗੀ ਅਤੇ ਐਸ.ਐਮ.ਓ. ਡਾ. ਰਾਕੇਸ ਸਰਪਾਲ ਦੀ ਮੌਜੂਦਗੀ ਵਿੱਚ ਟੀ.ਬੀ ਰੋਗ ਨੂੰ ਜੜ ਤੋਂ ਖਤਮ ਕਰਨ ਲਈ ਐਕਟਿਵ ਕੇਸ ਫਾਈਡਿੰਗ ਮੁਹਿਮ ਦੀ ਸੁਰੂਆਤ ਕੀਤੀ ਜਾ ਰਹੀ ਹੈ ਜੋ 2 ਸਤੰਬਰ 2021 ਤੋਂ ਲੈ ਕੇ 1 ਨਵੰਬਰ 2021 ਤੱਕ ਚਲੇਗੀ।
ਇਸ ਮੁਹਿਮ ਦੌਰਾਨ ਸਿਹਤ ਕਰਮਚਾਰੀ ਅਤੇ ਆਸਾ ਵਰਕਰ ਘਰ ਘਰ ਜਾ ਕੇ ਟੀ.ਬੀ ਰੋਗਾਂ ਦੇ ਬਾਰੇ ਵਿੱਚ ਲੋਕਾਂ ਨੂੰ ਜਾਗਰੂਕ ਕਰਨਗੇ ਅਤੇ ਟੀ.ਬੀ ਰੋਗਾਂ ਦੇ ਸਾਰੇ ਮਰੀਜਾਂ ਨੂੰ ਹਸਪਤਾਲ ਵਿੱਚ ਮੁਫਤ ਜਾਂਚ ਅਤੇ ਇਲਾਜ ਕੀਤਾ ਜਾਵੇਗਾ। ਜਾਣਕਾਰੀ ਦਿੰਦਿਆਂ ਡਾ. ਹਰਵਿੰਦਰ ਸਿੰਘ ਸਿਵਲ ਸਰਜਨ ਪਠਾਨਕੋਟ ਨੇ ਦੱਸਿਆ ਕਿ 2 ਹਫਤੇਆਂ ਤੋ ਖਾਂਸੀ, ਬੁਖਾਰ, ਬਲਗਮ ਆਦਿ ਦੀ ਸਕਿਾਇਤ ਹੋਣ ਤੇ ਬਲਗਮ ਦੀ ਜਾਂਚ ਅਤੇ ਛਾਤੀ ਦੇ ਐਕਸਰੇ ਤੋਂ ਇਸ ਬਿਮਾਰੀ ਦਾ ਪਤਾ ਲਗਾਈਆ ਜਾ ਸਕਦਾ ਹੈ। ਟੀ.ਬੀ ਦਾ ਰੋਗ ਇਲਾਜ ਯੋਗ ਹੈ। ਇਸ ਲਈ ਲੋਕਾਂ ਨੂੰ ਜਾਗਰੂਕ ਹੋਣ ਦੀ ਜਰੂਰਤ ਹੈ।
ਉਨ੍ਹਾਂ ਕਿਹਾ ਕਿ ਡਾਕਟਰ ਦੀ ਸਲਾਹ ਅਨੁਸਾਰ ਇਸ ਬਿਮਾਰੀ ਤੋਂ ਪੂਰੀ ਤਰ੍ਹਾਂ ਛੁਟਕਾਰਾ ਮਿਲ ਸਕਦਾ ਹੈ। ਇਸ ਲਈ ਜਿਲ੍ਹਾ ਟੀ.ਬੀ ਅਧਿਕਾਰੀ ਡਾ. ਸਵੇਤਾ ਵੱਲੋ ਲੋਕਾਂ ਨੂੰ ਸਿਹਤ ਕਰਮਚਾਰੀਆਂ ਅਤੇ ਆਸਾ ਵਰਕਰਾਂ ਨੂੰ ਆਪਣਾ ਪੂਰਾ ਸਹਿਯੋਗ ਦੇਣ ਅਤੇ ਇਸ ਬਿਮਾਰੀ ਬਾਰੇ ਸਹੀ ਜਾਣਕਾਰੀ ਦੇਣ ਦੀ ਅਪੀਲ ਕੀਤੀ ਗਈ ਹੈ।

Spread the love