15 ਜੂਨ ਨੂੰ ਐਸਐਸਪੀ ਪਠਾਨਕੋਟ ਤੋਂ ਮੰਗੀ ਰਿਪੋਰਟ : ਮਾਮਲਾ ਦਲਿਤ ਵਿਅਕਤੀ ਤੇ ਕੀਤੇ ਹਮਲੇ ਦਾ

Sorry, this news is not available in your requested language. Please see here.

ਸਿਕਾਇਤ ਪਹੁੰਚੀ ਡਾ ਸਿਆਲਕਾ ਕੋਲ, ਫੌਨ ਤੇ ਐਸਐਸਪੀ ਨਾਲ ਕੀਤੀ ਚਰਚਾ
ਪਠਾਨਕੋਟ, 26 ਮਈ 2021 2021 ਪੁਲਿਸ ਥਾਣਾ ਸਦਰ ਦੀ ਪੁਲਿਸ ਵੱਲੋਂ ਦਲਿਤ ਪਰਿਵਾਰ ਨੂੰ ਅਣਸੁਣਿਆਂ ਕਰਨ ਤੇ ਅੱਜ ਪੀੜਤ ਹੀਰਾ ਲਾਲ ਪੁੱਤਰ ਅਸੋਕ ਕੁਮਾਰ ਵਾਸੀ ਸਰਨਾ ਨੇ ਪੰਜਾਬ ਰਾਜ ਐਸਸੀ ਕਮਿਸਨ ਦੇ ਮੈਂਬਰ ਡਾ. ਤਰਸੇਮ ਸਿੰਘ ਸਿਆਲਕਾ ਦੇ ਨਾਲ ਮੁਲਾਕਾਤ ਕੀਤੀ।
ਕਮਿਸਨ ਦੇ ਸਾਹਮਣੇ ਪੇਸ ਹੋਕੇ ਪੀੜਤ ਸਿਕਾਇਤ ਕਰਤਾ ਹੀਰਾ ਲਾਲ ਨੇ ਡਾ. ਤਰਸੇਮ ਸਿੰਘ ਸਿਆਲਕਾ ਨੂੰ ਸਿਕਾਇਤ ਦੀ ਕਾਪੀ ਸੌਂਪਦਿਆਂ ਹੋਇਆਂ ਦੱਸਿਆ ਕਿ 3 ਮਈ 2021 ਨੂੰ ਮੇਰੇ ਤੇ ਹਮਲਾ ਕਰਕੇ ਹਮਲਾਵਾਰ ਨੇ ਮੇਰੇ ਹੱਥ ਦੀ ਉਂਗਲ ਹੀ ਵੱਢ ਦਿੱਤੀ ਹੈ।
ਜਖਮੀ ਸਿਕਾਇਤ ਕਰਤਾ ਨੇ ਦੱਸਿਆ ਕਿ ਮੇਰੇ ਹੱਥ ਦੀ ਉਂਗਲ ਅੱਧੀ ਲੱਥ ਗਈ ਹੈ, ਪਰ ਪੁਲਿਸ ਨੇ ਦੋਸੀਆਂ ਤੇ ਬਣਦੀਆਂ ਸੰਗੀਨ ਧਰਾਂਵਾਂ ਅਨੁਸਾਰ ਕੇਸ ਰਜਿਸਟਰਡ ਕਰਨ ਦੀ ਬਜਾਏ, ਐਮਐਲਆਰ ਅਧਾਰਿਤ ਮੇਰੇ ਬਿਆਨਾ ਨੂੰ ਕਲਮਬੰਦ ਨਹੀਂ ਕੀਤਾ ਗਿਆ ਹੈ। ਸਕਿਾਇਤ ਕਰਤਾ ਦੀ ਸਿਕਾਇਤ ਪ੍ਰਾਪਤ ਕਰਨ ਤੋਂ ਬਾਅਦ ਡਾ. ਸਿਆਲਕਾ ਨੇ ਐਸਐਸਪੀ ਪਠਾਨਕੋਟ ਨੂੰ ਫੌਨ ਤੇ ਸਾਰਾ ਮਾਮਲਾ ਸਮਝਾਉਂਦੇ ਹੋਏ, ਪੀੜਤ ਧਿਰ ਦੀ ਕਨੂੰਨ ਅਨੁਸਾਰ ਸੁਣਵਾਈ ਕਰਨ ਲਈ ਕਿਹਾ ਅਤੇ ਹਦਾਇਤ ਕੀਤੀ ਹੈ ਕਿ ਦੋਸੀ ਧਿਰ ਖਿਲਾਫ ਐਟਰੋਸਿਟੀ ਐਕਟ ਦੀਆਂ ਧਰਾਂਵਾਂ ਦੇ ਨਾਲ ਅੰਡਰ ਐਕਸਰਾ ਦੀ ਰਿਪੋਰਟ ‘ਚ ਹੋਏ ਖੁਲਾਸੇ ਤੋਂ ਬਾਅਦ ਬਣਦੀ ਧਾਰਾਂਵਾਂ ਨਾਲ ਐਡ ਕਰਕੇ ਜੁਰਮ ‘ਚ ਵਾਧਾ ਕੀਤਾ ਜਾਵੇ।
ਉਪਰੰਤ ਜਾਣਕਾਰੀ ਦਿੰਦਿਆਂ ਡਾ. ਸਿਆਲਕਾ ਨੇ ਦੱਸਿਆ ਕਿ ਮੇਰੇ ਵੱਲੋਂ ਐਸਐਸਪੀ ਪਠਾਨਕੋਟ ਨੂੰ ਭੇਜੇ ਪੱਤਰ ‘ਚ ਦੋਸੀ ਧਿਰ ਖਿਲਾਫ ਬਣਦੀ ਕਾਰਵਾਈ ਕਰਨ ਉਪਰੰਤ 15 ਜੂਨ 2021 ਨੂੰ ਕੀਤੀ ਜਾਣ ਵਾਲੀ ਵਿਭਾਗੀ ਕਾਰਵਾਈ ਦੀ ਸਟੇਟਸ ਰਿਪੋਰਟ ਮੰਗ ਲਈ ਹੈ। ਇਸ ਮੌਕੇ ਹੋਰਨਾ ਤੋਂ ਇਲਾਵਾ ਸਤਨਾਮ ਸਿੰਘ ਗਿੱਲ ਪੀਆਰਓ ਅਤੇ ਲਖਵਿੰਦਰ ਸਿੰਘ ਅਟਾਰੀ ਹਾਜਰ ਸਨ।

Spread the love