ਕਲੀਨ ਇੰਡੀਆ ਮੁਹਿੰਮ ਤਹਿਤ ਹਰ ਪਿੰਡ ਵਿਚੋਂ ਇਕ ਮਣ ਪਲਾਸਟਿਕ ਕਚਰਾ ਇੱਕਠਾ ਕੀਤਾ ਜਾਵੇਗਾ

SETITYA
ਕਲੀਨ ਇੰਡੀਆ ਮੁਹਿੰਮ ਤਹਿਤ ਹਰ ਪਿੰਡ ਵਿਚੋਂ ਇਕ ਮਣ ਪਲਾਸਟਿਕ ਕਚਰਾ ਇੱਕਠਾ ਕੀਤਾ ਜਾਵੇਗਾ

Sorry, this news is not available in your requested language. Please see here.

-ਜਿ਼ਲ੍ਹਾ ਫਾਜਿ਼ਲਕਾ ਦਾ ਪਿੰਡ ਅਤੇ ਮੁੱਹਲਾ ਵਾਰ ਐਕਸ਼ਨ ਪਲਾਨ ਤਿਆਰ
ਫਾਜਿ਼ਲਕਾ, 29 ਸਤੰਬਰ  2021
ਫਾਜਿ਼ਲਕਾ ਜਿ਼ਲ੍ਹੇ ਵਿਚ ਕਲੀਨ ਇੰਡੀਆ ਮੁਹਿੰਮ ਤਹਿਤ ਹਰੇਕ ਪਿੰਡ ਅਤੇ ਮੁਹੱਲੇ ਵਿਚੋਂ ਅਕਤੂਬਰ ਮਹੀਨੇ ਦੌਰਾਨ ਘੱਟੋ ਘੱਟ ਦੋ ਸਫਾਈ ਮੁਹਿੰਮਾਂ ਚਲਾ ਕੇ ਕੁੱਲ 40 ਕਿਲੋ ਪਲਾਸਟਿਕ ਕਚਰਾ ਇੱਕਠਾ ਕਰਨ ਦਾ ਟੀਚਾ ਮਿੱਥਿਆ ਗਿਆ। ਇਸ ਟੀਚੇ ਦੀ ਪੂਰਤੀ ਲਈ ਜਿ਼ਲ੍ਹੇ ਦੇ ਹਰੇਕ ਪਿੰਡ ਅਤੇ ਸ਼ਹਿਰ ਦੇ ਹਰਕੇ ਮੁੱਹਲੇ ਦਾ ਐਕਸਨ ਪਲਾਨ ਤਿਆਰ ਕਰ ਲਿਆ ਗਿਆ ਹੈ। ਇਹ ਜਾਣਕਾਰੀ ਅੱਜ ਇਸ ਸਬੰਧੀ ਬੁਲਾਈ ਬੈਠਕ ਦੀ ਪ੍ਰਧਾਨਗੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸਾਗਰ ਸੇਤੀਆ ਨੇ ਦਿੱਤੀ।
ਸ੍ਰੀ ਸਾਗਰ ਸੇਤੀਆ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ 2 ਅਤੇ 17 ਅਕਤੂਬਰ ਨੂੰ ਸਰਕਾਰੀ ਦਫ਼ਤਰਾਂ, ਮਾਰਕਿਟ ਕਮੇਟੀਆਂ, ਸਕੂਲਾਂ, ਕਾਲਜਾਂ, ਆਂਗਣਬਾੜੀਆਂ ਸਮੇਤ ਹਰੇਕ ਵਿਭਾਗ ਦੇ ਦਫ਼ਤਰਾਂ ਵਿਚ ਵੀ ਸਫਾਈ ਅਭਿਆਨ ਚਲਾਇਆ ਜਾਵੇਗਾ।

ਹੋਰ ਪੜ੍ਹੋ :-ਜ਼ਿਲ੍ਹਾ ਮੋਗਾ ਨੂੰ ਪਰਾਲੀ ਸਾੜਨ ਦੀ ਸਮੱਸਿਆ ਤੋਂ ਮੁਕਤੀ ਦਿਵਾਉਣ ਲਈ ਵੱਡੀ ਪੁਲਾਂਘ

ਉਨ੍ਹਾਂ ਨੇ ਸਾਰੇ ਵਿਭਾਗਾਂ ਨੂੰ ਇਸ ਮੁਹਿੰਮ ਦੀ ਸਫਲਤਾ ਲਈ ਹਦਾਇਤ ਕਰਦਿਆਂ ਕਿਹਾ ਕਿ ਇਸ ਮੁਹਿੰਮ ਵਿਚ ਜਨ ਭਾਗੀਦਾਰੀ ਬਹੁਤ ਜਰੂਰੀ ਹੈ ਅਤੇ ਲੋਕਾਂ ਨੂੰ ਪ੍ਰੇਰਿਤ ਕਰਕੇ ਇਸ ਅਭਿਆਨ ਵਿਚ ਸ਼ਾਮਿਲ ਕੀਤਾ ਜਾਵੇ। ਉਨ੍ਹਾਂ ਨੇ ਦੱਸਿਆ ਕਿ ਐਕਸ਼ਨ ਪਲਾਨ ਅਨੁਸਾਰ ਹਰੇਕ ਪਿੰਡ ਵਿਚ ਸਵੇਰੇ 8 ਤੋਂ 10 ਵਜੇ ਤੱਕ ਨਿਰਧਾਰਤ ਦਿਨ ਨੂੰ ਸਫਾਈ ਅਭਿਆਨ ਚਲਾ ਕੇ ਪਿੰਡ ਵਿਚੋਂ ਪੌਲੀਥੀਨ, ਪਲਾਸਟਿਕ, ਰਬੜ, ਕੱਚ, ਪਲਾਸਟਿਕ ਦੇ ਰੈਪਰ ਆਦਿ ਸੁੱਕਾ ਕੂੜਾ ਇੱਕਤਰ ਕੀਤਾ ਜਾਵੇਗਾ।
ਇਸ ਮੌਕੇ ਸਹਾਇਕ ਕਮਿਸ਼ਨਰ ਜਨਰਲ ਸ: ਕੰਵਰਜੀਤ ਸਿੰਘ, ਤਹਿਸੀਲਦਾਰ ਸ੍ਰੀ ਸ਼ੀਸਪਾਲ, ਸ: ਜ਼ਸਪਾਲ ਸਿੰਘ, ਡਿਪਟੀ ਡੀਈਓ ਅੰਜੂ ਸੇਠੀ ਆਦਿ ਵੀ ਹਾਜਰ ਸਨ।
Spread the love