ਫਾਜ਼ਿਲਕਾ 12 ਅਕਤੂਬਰ 2021
ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਫਾਜ਼ਿਲਕਾ ਵਿਖੇ ਸ਼੍ਰੀ ਹਰਦੀਪ ਟੋਹੜਾ ਪ੍ਰਿੰਸੀਪਲ ਆਈ.ਟੀ.ਆਈ. ਫਾਜਿਲਕਾ ਦੀ ਅਗਵਾਈ ਹੇਠ ਕੈਂਪਸ ਇੰਟਰਵਿਊ ਜੇ.ਸੀ.ਬੀ. ਇੰਡੀਆ ਲਿਮਟਿਡ ਜੈਪੁਰ ਵੱਲੋਂ ਕਰਵਾਇਆ ਗਿਆ।ਉਨ੍ਹਾਂ ਦੱਸਿਆ ਕਿ ਇਸ ਇੰਟਰਵਿਉ ਵਿੱਚ ਵੱਖ-ਵੱਖ ਟਰੇਡਾਂ ਦੇ 46 ਸਿਖਿਆਰਥੀਆ ਨੇ ਭਾਗ ਲਿਆ।
ਹੋਰ ਪੜ੍ਹੋ :-ਸੂਬਾ ਕਮੇਟੀ ਪੀ ਐਸ ਐਮ ਐਸ ਯੂ ਵੱਲੋਂ ਲਏ ਗਏ ਫੈਸਲੇ ਅਨੁਸਾਰ ਕਲਮ ਛੋੜ ਹੜਤਾਲ ਪੰਜਵੇਂ ਦਿਨ ਵੀ ਰਹੀ ਜਾਰੀ
ਉਨ੍ਹਾਂ ਦੱਸਿਆ ਕਿ ਇੰਨਾ ਸਿਖਿਆਰਥੀਆਂ ਦੇ ਤਕਨੀਕੀ ਟੈਸਟ ਹੋਣ ਉਪਰੰਤ ਪਰਸਨਲ ਇੰਟਰਵਿਊ ਕੀਤੀ ਗਈ। ਜਿਸ ਵਿੱਚੋਂ 4 ਲੜਕੀਆਂ ਅਤੇ 14 ਲੜਕੀਆਂ ਦੀ ਕੰਪਨੀ ਵੱਲੋਂ ਚੋਣ ਹੋਈ। ਉਨ੍ਹਾਂ ਦੱਸਿਆ ਕਿ ਚੁਣੇ ਗਏ ਉਮੀਦਵਾਰਾਂ ਨੂੰ ਮੋਕੇ ਤੇ ਨਿਯੁਕਤੀ ਪੱਤਰ ਦਿੱਤੇ ਗਏ।ਉਨ੍ਹਾਂ ਕਿਹਾ ਕਿ ਕੰਪਨੀ ਦੇ ਅਧਿਕਾਰੀ ਐਚ.ਆਰ. ਮੈਨੇਜਰ ਸ੍ਰੀ ਹਰਸ਼ਿਤ ਗੁਪਤਾ ਵੱਲੋਂ ਇਥੇ ਆ ਕੇ ਕੈਂਪਸ ਇੰਟਰਵਿਉ ਦਾ ਵਿਸ਼ੇਸ਼ ਉਪਰਾਲਾ ਕੀਤਾ ਗਿਆ ਜਿਸ ਵਿਚ ਸਰਕਾਰੀ ਆਈ.ਟੀ.ਆਈ. ਪਾਸ ਸਿਖਿਆਰਥੀਆਂ ਤੇ ਤਜਰਬਾ ਪ੍ਰਾਪਤ ਉਮੀਦਵਾਰਾਂ ਨੂੰ ਵਿਚਾਰਿਆ ਗਿਆ।
ਇਸ ਮੌਕੇ ਸੰਸਥਾ ਦੇ ਰਿਟਾਇਰ ਸੀਨੀਅਰ ਮੋਸਟ ਗਰੁੱਪ ਇੰਸਟਰਟਰ ਦੇ ਮੈਂਬਰ ਸ਼੍ਰੀ ਹਰੀਸ਼ ਕੰਬੋਜ, ਸ਼੍ਰੀ ਹਰੀਸ਼ ਕੰਬੋਜ ਸ਼੍ਰੀ ਹਰਚਰਨ ਸਿੰਘ, ਸ਼੍ਰੀ ਦੇਸ ਰਾਜ ਆਦਿ ਵਿਸ਼ੇਸ਼ ਤੌਰ `ਤੇ ਪਹੁੰਚੇ।ਉਨ੍ਹਾਂ ਦੱਸਿਆ ਕਿ ਇੰਟਰਵਿਉਂ ਕੈਂਪ ਨੂੰ ਸਫਲਤਾਪੂਰਕੇ ਨੇਪਰੇ ਚਾੜ੍ਹਨ ਲਈ ਸ਼੍ਰੀ ਮਦਨ ਲਾਲ ਪਲੇਸਮੈਂਟ ਅਫਸਰ ਅਤੇ ਸ਼੍ਰੀ ਮਤੀ ਪੱਲਵੀ ਗੁਪਤਾ ਪਲੇਸਮੈਂਟ ਕਲਰਕ ਆਈ.ਟੀ.ਆਈ. ਫਾਜਿਲਕਾ ਅਤੇ ਸਮੂਹ ਸਟਾਫ ਮੈਂਬਰਾਂ ਦਾ ਪੂਰਨ ਸਹਿਯੋਗ ਰਿਹਾ।