ਬਰਨਾਲਾ, 20 ਅਕਤੂਬਰ 2021
ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਅਤੇ ਡਿਪਟੀ ਕਮਿਸ਼ਨਰ-ਕਮ- ਚੇਅਰਮੈਨ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਸ਼੍ਰੀ ਕੁਮਾਰ ਸੌਰਭ ਰਾਜ ਦੇ ਦਿਸ਼ਾ- ਨਿਰਦੇਸ਼ਾ ਅਨੁਸਾਰ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਵੱਲੋਂ ਫਾਰਵਰ ਲਿਵਿੰਗ, ਸਫ਼ਰੂਨ ਸਨ ਸਕਿਊਰਿਟੀ ਪ੍ਰਾਈਵੇਟ ਲਿਮਿਟਿਡ, ਕੈਪੀਟਲ ਟਰਸਟ ਲਿਮਿਟਿਡ ਨਾਲ ਤਾਲਮੇਲ ਕਰਕੇ 21 ਅਕਤੂਬਰ (ਵੀਰਵਾਰ) ਨੂੰ ਸਵੇਰੇ 11:00 ਵਜੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਦੂਜ਼ੀ ਮੰਜ਼ਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਰਨਾਲਾ ਵਿਖੇ ਬਿਜਨਸ਼ ਪਾਰਟਨਰ, ਹੈਲਪਰ/ਵਰਕਰ, ਰਿਲੇਸ਼ਨਸ਼ਿਪ ਅਫ਼ਸਰ, ਰਿਕਵਰੀ ਐਕਸਕਿਊਟਿਵ, ਫੀਲਡ ਐਕਸਕਿਊਟਿਵ ਡਿਬਰਸਮੈਂਟ ਦੀ ਅਸਾਮੀ ਲਈ ਇੰਟਰਵਿਊ ਲਈ ਜਾਵੇਗੀ।
ਹੋਰ ਪੜ੍ਹੋ :-ਜ਼ਿਲੇ ਵਿਚ 2 ਕਿਲੋਵਾਟ ਤੱਕ ਦੇ 23568 ਬਿਜਲੀ ਖਪਤਕਾਰਾਂ ਦੇ ਬਕਾਏ ਹੋਣਗੇ ਮੁਆਫ਼-ਵਿਸ਼ੇਸ਼ ਸਾਰੰਗਲ
ਇਸ ਸਬੰਧੀ ਸ੍ਰੀ ਗੁਰਤੇਜ ਸਿੰਘ, ਜ਼ਿਲ੍ਹਾ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ, ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਨੇ ਜਾਂਣਕਾਰੀ ਦਿੰਦੇ ਹੋਏ ਦੱਸਿਆ ਕਿ ਬਿਜਨਸ ਪਾਰਟਨਰ ਦੀ ਅਸਾਮੀ (ਦੋਵੇਂ ਮੇਲ ਅਤੇ ਫੀਮੇਲ) ਲਈ ਯੋਗਤਾ ਘੱਟੋਂ-ਘੱਟ ਗਰੈਜੂਏਟ ਅਤੇ ਉਮਰ 18 ਤੋਂ 25 ਸਾਲ ਹੋਣੀ ਚਾਹੀਦੀ ਹੈ ਅਤੇ ਹੈਲਪਰ/ਵਰਕਾਰ ਦੀ ਅਸਾਮੀ (ਕੇਵਲ ਮੇਲ) ਲਈ ਘੱਟੋਂ-ਘੱਟ ਯੋਗਤਾ ਅੱਠਵੀਂ ਤੋਂ ਬਾਰਵੀਂ ਅਤੇ ਉਮਰ 18 ਤੋਂ 37 ਸਾਲ ਹੋਣੀ ਚਾਹੀਦੀ ਹੈ। ਇਸੇ ਤਰ੍ਹਾਂ ਹੀ ਰਿਲੇਸ਼ਨਸ਼ਿਪ ਅਫ਼ਸਰ, ਰਿਕਵਰੀ ਐਕਸਕਿਊਟਿਵ, ਫ਼ੀਲਡ ਐਕਸਕਿਊਟਿਵ ਡਿਬਰਸਮੈਂਟਦੀ ਅਸਾਮੀ (ਕੇਵਲ ਮੇਲ) ਲਈ ਯੋਗਤਾ ਘੱਟੋਂ-ਘੱਟ ਬਾਰਵੀਂ ਤੋਂ ਗਰੈਜੂਏਟ ਅਤੇ ਉਮਰ 18 ਤੋਂ 21 ਸਾਲ ਹੋਣੀ ਚਾਹੀਦੀ ਹੈ ਇੰਟਰਵਿਊ ਦੌਰਾਨ ਪ੍ਰਾਰਥੀ ਕੋਲ ਰਿਜੂਅਮ ਅਤੇ ਇੰਟਰਵਿਊ ਦੌਰਾਨ ਫਾਰਮਲ ਡਰੈਸ ਵਿੱਚ ਹੋਣਾ ਲਾਜ਼ਮੀ ਹੈ। ਚਾਹਵਾਨ ਉਮੀਦਵਾਰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਵਿਖੇ ਪਹੁੰਚ ਕੇ ਆਪਣੀ ਇੰਟਰਵਿਊ ਦੇ ਸਕਦੇ ਹਨ।