ਜ਼ਿਲ੍ਹਾ ਚੋਣ ਅਫ਼ਸਰ ਨੇ ਪੋਲਿੰਗ ਸਟਾਫ ਦੀ ਕੀਤੀ ਰੈਂਡੋਮਾਈਜ਼ੇਸ਼ਨ

ਜ਼ਿਲ੍ਹਾ ਚੋਣ ਅਫ਼ਸਰ ਨੇ ਪੋਲਿੰਗ ਸਟਾਫ ਦੀ ਕੀਤੀ ਰੈਂਡੋਮਾਈਜ਼ੇਸ਼ਨ
ਜ਼ਿਲ੍ਹਾ ਚੋਣ ਅਫ਼ਸਰ ਨੇ ਪੋਲਿੰਗ ਸਟਾਫ ਦੀ ਕੀਤੀ ਰੈਂਡੋਮਾਈਜ਼ੇਸ਼ਨ

Sorry, this news is not available in your requested language. Please see here.

ਕੋਵਿਡ-19 ਦੇ ਮੱਦੇਨਜ਼ਰ 4 ਬੈੱਚਾ ‘ਚ ਪੋਲਿੰਗ ਸਟਾਫ ਨੂੰ ਦਿੱਤੀ ਜਾਵੇਗੀ ਟਰੇਨਿੰਗ : ਈਸ਼ਾ ਕਾਲੀਆ*
ਐਸ.ਏ.ਐਸ ਨਗਰ 12 ਜਨਵਰੀ 2022
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਐਸ.ਏ.ਐਸ.ਨਗਰ ਸ਼੍ਰੀਮਤੀ ਈਸ਼ਾ ਕਾਲੀਆ ਦੀ ਮੌਜੂਦਗੀ ਵਿੱਚ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪੋਲਿੰਗ ਸਟਾਫ ਦੀ ਪਹਿਲੀ ਰੈਂਡੋਮਾਈਜ਼ੇਸ਼ਨ ਕੀਤੀ ਗਈ । ਜਾਣਕਾਰੀ ਦਿੰਦੇ ਹੋਏ ਸ਼੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਇਸ ਵਾਰ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਕਰਦੇ ਹੋਏ ਪੋਲਿੰਗ ਸਟਾਫ ਨੂੰ ਟ੍ਰੇਨਿੰਗ 4 ਬੈੱਚਾ ਵਿੱਚ ਦਿੱਤੀ ਜਾਵੇਗੀ । ਉਨ੍ਹਾਂ ਕਿਹਾ ਪੋਲਿੰਗ ਸਟਾਫ ਦੀ ਪਹਿਲੀ ਟ੍ਰੇਨਿੰਗ 16 ਜਨਵਰੀ ਨੂੰ ਸਰਕਾਰੀ ਪੌਲੀਟੈਕਨੀਕਲ ਕਾਲਜ਼ ਖੂਨੀਮਾਜ਼ਰਾ ‘ਤੇ ਸਰਕਾਰੀ ਕਾਲਜ਼ ਡੇਰਾਬਸੀ ਅਤੇ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਮੋਹਾਲੀ  ‘ਚ ਹੋਵੇਗੀ । 

ਹੋਰ ਪੜ੍ਹੋ :-ਖੰਨਾ ਪੁਲਿਸ ਵੱਲੋਂ ਗੈਰ-ਕਾਨੂੰਨੀ ਅਸਲੇ ਸਮੇਤ 2 ਮੁਲਜ਼ਮ ਕਾਬੂ

 ਵਧੇਰੇ ਜਾਣਕਾਰੀ ਦਿੰਦੇ ਹੋਏ ਸ੍ਰੀਮਤੀ ਈਸ਼ਾ ਕਾਲੀਆਂ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਵਿਧਾਨ ਸਭਾ ਚੋਣਾਂ ‘ਚ ਆਪਣੀਆਂ ਸੇਵਾਵਾ ਨਿਭਾਉਣ ਵਾਲੇ ਕੁੱਲ ਸਟਾਫ ਦੀ ਗਿਣਤੀ 5782 ਹੈ । ਉਨ੍ਹਾਂ ਕਿਹਾ ਵਿਧਾਨ ਸਭਾ ਹਲਕਾ ਖਰੜ੍ਹ ਵਿੱਚ ਪੋਲਿੰਗ ਸਟੇਸ਼ਨਾ ਦੀ ਗਿਣਤੀ 316 ਹੈ ਜਿਸ ਵਿੱਚ  459 ਟੀਮਾ ਗਠਿਤ ਕੀਤੀਆ ਗਈਆ ਹਨ ਅਤੇ ਵਿਧਾਨ ਸਭਾ ਹਲਕਾ ਐਸ.ਏ.ਐਸ ਨਗਰ  ਵਿੱਚ ਕੁੱਲ ਪੋਲਿੰਗ ਸਟੇਸ਼ਨਾ ਦੀ ਗਿਣਤੀ 268 ਹੈ ਇਸ ਵਿੱਚ 389 ਟੀਮਾ ਗਠਿਤ ਕੀਤੀਆ ਗਈਆ ਹਨ । ਜਦਕਿ ਵਿਧਾਨ ਸਭਾ ਹਲਕਾ ਡੇਰਾਬਸੀ ਵਿੱਚ ਕੁੱਲ ਪੋਲਿੰਗ ਸਟੇਸ਼ਨਾਂ ਦੀ ਗਿਣਤੀ 318 ਹੈ ਇਸ ਵਿੱਚ 462 ਟੀਮਾ ਗਠਿਤ ਕੀਤੀਆਂ ਗਈਆ ਹਨ । 
ਇਸ ਦੌਰਾਨ ਉਨ੍ਹਾਂ ਦੱਸਿਆ ਜਿਲ੍ਹੇ ਵਿੱਚ ਕੁੱਲ 902 ਪੋਲਿੰਗ ਸਟੇਸ਼ਨ ਹਨ ਜਿਨ੍ਹਾਂ ਵਿੱਚ ਕੁੱਲ 1310 ਟੀਮਾ ਗਠਿਤ ਕੀਤੀਆ ਗਈਆਂ ਹਨ । 
ਉਨ੍ਹਾਂ ਦੱਸਿਆ ਕਿ ਕੋਵਿਡ ਪ੍ਰੋਟੋਕੋਲ ਨੂੰ ਧਿਆਨ ਵਿੱਚ ਰੱਖਦੇ ਹੋਏ 45 ਫੀਸਦੀ ਸਟਾਫ ਰਿਜ਼ਰਵ ਵਜੋਂ ਰੱਖਿਆ ਗਿਆ ਹੈ । 
 
ਇਸ ਮੌਕੇ ਉਨ੍ਹਾਂ ਦੱਸਿਆ ਕਿ ਇਹ ਰੈਸ਼ਨਲਾਈਜੇਸ਼ਨ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੇ ਕੰਪਿਊਟਰ ਸੌਫਟਵੇਅਰ ‘ਡਾਈਸ’ ਦੀ ਵਰਤੋਂ ਕਰਕੇ, ਬੇਤਰਤੀਬ ਨੰਬਰ ਬਣਾਉਣ ਦੀ ਤਕਨੀਕ ਦੀ ਵਰਤੋਂ ਕਰਕੇ ਕੀਤੀ ਗਈ ਹੈ।
Spread the love