ਸਕੂਲ ਆਫ਼ ਐਮੀਨੈਂਸ ਫ਼ਾਜ਼ਿਲਕਾ ਵਿਖੇ ਤ੍ਰੈ-ਭਾਸ਼ੀ ਕਵੀ ਦਰਬਾਰ ਦਾ ਆਯੋਜਨ

S Harjot Singh Bai
ਸਕੂਲ ਆਫ਼ ਐਮੀਨੈਂਸ ਫ਼ਾਜ਼ਿਲਕਾ ਵਿਖੇ ਤ੍ਰੈ-ਭਾਸ਼ੀ ਕਵੀ ਦਰਬਾਰ ਦਾ ਆਯੋਜਨ

Sorry, this news is not available in your requested language. Please see here.

ਫਾਜਿਲਕਾ 16 ਫਰਵਰੀ 2024

ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਅਤੇ ਉਚੇਰੀ ਸਿੱਖਿਆ ਅਤੇ ਭਾਸ਼ਾ ਮੰਤਰੀ ਸ: ਹਰਜੋਤ ਸਿੰਘ ਬੈਂਸ ਦੀ ਯੋਗ ਅਗਵਾਈ ਵਿੱਚ ਭਾਸ਼ਾ ਵਿਭਾਗ, ਪੰਜਾਬ ਲਗਾਤਾਰ ਸਾਹਿਤ ਅਤੇ ਭਾਸ਼ਾ ਦੇ ਖੇਤਰ ਵਿੱਚ ਗਤੀਸ਼ੀਲ ਹੈ। ਇਸੇ ਲੜੀ ਤਹਿਤ ਜ਼ਿਲ੍ਹਾ ਭਾਸ਼ਾ ਦਫ਼ਤਰ ਫ਼ਾਜ਼ਿਲਕਾ ਵੱਲੋਂ ਡਾਇਰੈਕਟਰ, ਭਾਸ਼ਾ ਵਿਭਾਗ ਪੰਜਾਬ ਸ਼੍ਰੀਮਤੀ ਹਰਪ੍ਰੀਤ ਕੌਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਕੂਲ ਆਫ਼ ਐਮੀਨੈਂਸ ਫ਼ਾਜ਼ਿਲਕਾ ਵਿਖੇ ਤ੍ਰੈ-ਭਾਸ਼ੀ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ।

ਇਸ ਸਮਾਗਮ ਦੇ ਮੁਖ ਮਹਿਮਾਨ ਸ਼੍ਰੀ ਸੁਨੀਲ ਸਚਦੇਵਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ, ਫ਼ਾਜ਼ਿਲਕਾ ਸਨ ਅਤੇ ਸਮਾਗਮ ਦੀ ਪ੍ਰਧਾਨਗੀ ਉੱਘੇ ਹਿੰਦੀ ਕਵੀ ਡਾ: ਸੁਦੇਸ਼ ਤਿਆਗੀ ਪ੍ਰਿੰਸੀਪਲ ਵਾਹਿਗੁਰੂ ਕਾਲਜ ਅਬੋਹਰ ਨੇ ਕੀਤੀ। ਵਿਸ਼ੇਸ਼ ਮਹਿਮਾਨਾਂ ’ਚ ਉੱਘੇ ਸਾਹਿਤਕਾਰ ਪ੍ਰਿੰ. ਗੁਰਮੀਤ ਸਿੰਘ ਅਤੇ ਗਜ਼ਲਗੋ ਸ਼੍ਰੀ ਆਤਮਾ ਰਾਮ ਰੰਜਨ ਸਨ। ਪ੍ਰੋਗਰਾਮ ਦਾ ਆਗਾਜ਼ ਭਾਸ਼ਾ ਵਿਭਾਗ ਦੀ ਵਿਭਾਗੀ ਧੁਨੀ ਨਾਲ ਹੋਈ।
ਜ਼ਿਲ੍ਹਾ ਭਾਸ਼ਾ ਅਫ਼ਸਰ ਫ਼ਾਜ਼ਿਲਕਾ ਭੁਪਿੰਦਰ ਓਤਰੇਜਾ ਅਤੇ ਖੋਜ ਅਫ਼ਸਰ ਸ.ਪਰਮਿੰਦਰ ਸਿੰਘ ਰੰਧਾਵਾ ਨੇ ਆਏ ਹੋਏ ਮਹਿਮਾਨਾਂ, ਕਵੀਆਂ ਅਤੇ ਸਰੋਤਿਆਂ ਦਾ ਸੁਆਗਤ ਕਰਦਿਆ ਭਾਸ਼ਾ ਵਿਭਾਗ ਦੇ ਕਾਰਜਾਂ ਅਤੇ ਅਜਿਹੇ ਸਾਹਿਤਕ ਸਮਾਗਮਾਂ ਦੀ ਮਹੱਤਤਾ ਤੇ ਚਾਨਣਾ ਪਿਆ।

ਇਸ ਕਵੀ ਦਰਬਾਰ ਵਿੱਚ ਪੰਜਾਬੀ,ਹਿੰਦੀ ਅਤੇ ਉਰਦੂ ਦੇ ਨਾਮਵਰ ਕਵੀਆਂ ਅਤੇ ਕਵਿੱਤਰੀਆਂ ਨੇ ਹਿੱਸਾ ਲਿਆ। ਇਹਨਾਂ ਵਿੱਚ ਮੁੱਖ ਨਾਂ ਰਵੀ ਘਾਇਲ, ਸੰਜੀਵ ‘ਲਵਲ’, ਮੀਨਾ ਮਹਿਰੋਕ, ਵਨੀਤਾ ਕਟਾਰੀਆਂ, ਸੰਦੀਪ ਆਰਿਆ, ਅਭੀਜੀਤ ਵਧਵਾ, ਅਸ਼ਵਨੀ ਅਹੂਜਾ, ਸਤਨਾਮ ਸਿੰਘ, ਰੋਸ਼ਨ ਵਰਮਾ, ਡਾ: ਰਮੇਸ਼ ਰੰਗੀਲਾ, ਪਰੀ ਕੰਬੋਜ, ਸੁਖਪ੍ਰੀਤ ਕੌਰ, ਰਾਹੁਲ ਸਲੂਜਾ, ਗੌਰਵ, ਗੁਰਕਮਲ, ਪ੍ਰਵੇਸ਼ ਖੰਨਾ, ਸੰਤੋਖ ਸਿੰਘ, ਨੀਤੂ ਅਰੋੜਾ, ਰਜਿੰਦਰ ਸਿੰਘ ਸਿੱਧੂ, ਸੁਰਿੰਦਰ ਨਿਮਾਣਾ, ਮਨਜਿੰਦਰ, ਤਰਨਪ੍ਰੀਤ ਸਿੰਘ, ਬਿਟੂ ਲਹਿਰੀ, ਰਾਕੇਸ਼ ਕੰਬੋਜ, ਸੋਨੀਆ ਬਜਾਜ ਨੇ ਆਪਣੀਆਂ ਕਵਿਤਾਵਾਂ ਨਾਲ ਬਹੁਤ ਖੂਬ ਰੰਗ ਬੰਨ੍ਹਿਆ। ਇਸ ਤੋਂ ਇਲਾਵਾ ਸਾਹਿਤ ਅਤੇ ਸਿੱਖਿਆ ਖੇਤਰ ਤੋਂ ਗੁਰਛਿੰਦਰ ਪਾਲ ਸਿੰਘ, ਵਿਜੇ ਪਾਲ, ਇੰਨਕਲਾਬ ਗਿੱਲ, ਲਛਮਣ ਦੋਸਤ, ਦਰਸ਼ਨ ਸਿੰਘ, ਪ੍ਰਕਾਸ਼ ਦੋਸ਼ੀ ਆਦਿ ਹਸਤੀਆਂ ਨੇਂ ਹਿੱਸਾ ਲਿਆ।

ਸਮਾਗਮ ਦੇ ਪ੍ਰਧਾਨ ਡਾ: ਸ਼ੰਦੇਸ਼ ਤਿਆਗੀ ਨੇ ਆਪਣੀਆਂ ਕਵਿਤਾਵਾਂ ਨਾਲ ਸਮਾਗਮ ਨੂੰ ਬਹੁਤ ਖੂਬਸੂਰਤ ਢੰਗ ਨਾਲ ਅੰਜ਼ਾਮ ਤੇ ਪਹੁੰਚਾਇਆ। ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਸਮਾਗਮ ਵਿੱਚ ਸਹਿਯੋਗ ਲਈ ਸਕੂਲ ਆਫ਼ ਐਮੀਨੈਂਸ ਫ਼ਾਜ਼ਿਲਕਾ ਦੇ ਪ੍ਰਿੰਸੀਪਲ ਸ਼੍ਰੀ ਹਰੀ ਚੰਦ ਕੰਬੋਜ ਅਤੇ ਇੰਚਾਰਜ ਲੈਕ. ਜੋਗਿੰਦਰ ਪਾਲ ਜੀ ਦਾ ਧੰਨਵਾਦ ਕੀਤਾ ਗਿਆ। ਅੰਤ ਵਿੱਚ ਮੁੱਖ ਮਹਿਮਾਨ ਅਤੇ ਪ੍ਰਧਾਨਗੀ ਮੰਡਲ ਵੱਲੋਂ ਸਾਰੇ ਕਵੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਤੇ ਬਿੱਟੂ ਲਹਿਰੀ ਦੀ ਨਵੀ ਛਪੀ ਕਿਤਾਬ “ਕਿਸਾ ਸ਼ਹੀਦ ਰਾਇ ਅਹਿਮਦ ਖਰਲ” ਦਾ ਲੋਕ ਅਰਪਣ ਵੀ ਕੀਤਾ ਗਿਆ। ਸਮਾਗਮ ਦੇ ਮੰਚ-ਸੰਚਾਲਨ ਦੀ ਭੂਮਿਕਾ ਸੁਰਿੰਦਰ ਕੁਮਾਰ ਕੰਬੋਜ ਵੱਲੋਂ ਕੀਤਾ ਬਾਖੂਬੀ ਨਿਭਾਈ ਗਈ। ਆਏ ਹੋਏ ਕਵੀਆਂ ਅਤੇ ਸਰੋਤਿਆਂ ਵੱਲੋਂ ਭਾਸ਼ਾ ਵਿਭਾਗ ਵਲੋਂ ਸਾਹਿਤ ਦੇ ਖੇਤਰ ਵਿੱਚ ਕੀਤੇ ਜਾ ਰਹੇ ਕਾਰਜਾਂ ਦੇ ਸ਼ਲਾਘਾ ਕੀਤੀ ਗਈ।

Spread the love