ਸੁਚੱਜੀ ਖੇਤੀ ਕਰਨ ਵਿੱਚ ਆਪਣੇ ਇਲਾਕੇ ਦੀ ਮਿਸਾਲ ਬਣ ਰਿਹਾ ਅਗਾਂਹਵਧੂ ਕਿਸਾਨ ਦਿਲਬਾਗ ਸਿੰਘ

Sorry, this news is not available in your requested language. Please see here.

ਪਿਛਲੇ ਪੰਜ ਸਾਲਾਂ ਤੋਂ ਪਰਾਲੀ ਨਾ ਸਾੜ ਕੇ ਵਾਤਾਵਰਨ ਚ ਪੈਦਾ ਹੋਣ ਵਾਲੀਆਂ ਜਹਿਰੀਲਆਂ ਗੈਸਾਂ, ਧੂੜ ਦੇ ਕਣਾਂ ਨਾਲ ਸਾਹ ਦੀਆਂ ਬਿਮਾਰੀਆਂ ਤੋਂ ਲੋਕਾਂ ਨੂੰ ਬਚਾ ਰਿਹਾ ਹੈ ਕਿਸਾਨ ਦਿਲਬਾਗ਼ ਸਿੰਘ
ਤਰਨ ਤਾਰਨ, 07 ਨਵੰਬਰ :
ਅਗਾਂਹਵਧੂ ਕਿਸਾਨ ਦਿਲਬਾਗ ਸਿੰਘ ਪੁੱਤਰ ਟੇਕ ਸਿੰਘ ਪਿੰਡ ਸਹਿਬਾਜਪੁਰ, ਬਲਾਕ ਅਤੇ ਜਿਲਾ ਤਰਨਤਾਰਨ ਦਾ ਰਹਿਣ ਵਾਲਾ ਹੈ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ, ਜਿਲਾ ਤਰਨਤਾਰਨ, ਬਲਾਕ ਤਰਨ ਤਾਰਨ ਦੇ ਸਹਿਯੋਗ ਸਦਕਾ ਵਧੀਆ ਪਰਾਲੀ ਪ੍ਰਬੰਧਨ ਕਰਕੇ ਪਿੰਡ ਵਿੱਚ ਵਾਤਾਵਰਨ ਪ੍ਰੇਮੀ ਵਜੋਂ ਉਭਰ ਕੇ ਸਾਹਮਣੇ ਆ ਰਿਹਾ ਹੈ।
ਅਗਾਂਹਵਧੂ ਕਿਸਾਨ ਦਿਲਬਾਗ ਸਿੰਘ ਪਿਛਲੇ ਪੰਜ ਸਾਲਾਂ ਤੋਂ ਪਰਾਲੀ ਨਾ ਸਾੜ ਕੇ ਵਾਤਾਵਰਨ ਚ ਪੈਦਾ ਹੋਣ ਵਾਲੀਆਂ ਜਹਿਰੀਲਆਂ ਗੈਸਾਂ, ਧੂੜ ਦੇ ਕਣਾਂ ਨਾਲ ਸਾਹ ਦੀਆਂ ਬਿਮਾਰੀਆਂ ਤੋਂ ਲੋਕਾਂ ਨੂੰ ਬਚਾ ਰਿਹਾ ਹੈ। ਇਸ ਦੇ ਨਾਲ ਹੀ ਉਹ ਪਰਾਲੀ ਨੂੰ ਖੇਤ ਵਿੱਚ ਬੇਲਰ ਰੈਕ ਖੇਤੀ ਮਸ਼ੀਨ ਰਾਂਹੀ ਬਾਹਰ ਕੱਢ ਕੇ ਫਸਲਾਂ ਦਾ ਵਧੀਆ ਝਾੜ ਲੈਣ ਕਾਰਨ ਆਪਣੇ ਆਲੇ ਦੁਆਲੇ ਦੇ ਇਲਾਕੇ ਦੇ ਲਈ ਮਿਸਾਲ ਬਣ ਰਿਹਾ ਹੈ।
ਕਿਸਾਨ ਦਿਲਬਾਗ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਕਾਫੀ ਸਾਲਾਂ ਤੋਂ ਝੋਨਾ ਅਤੇ ਬਾਸਮਤੀ ਦੀ ਸਿੱਧੀ ਬਿਜਾਈ ਕਰ ਰਿਹਾ ਹੈ, ਜਿਸ ਨਾਲ ਉਸਨੇ ਨਾ ਸਗੋਂ ਪਾਣੀ ਦੀ ਬੱਚਤ ਕੀਤੀ ਹੈ ਸਗੋਂ ਝੋਨੇ ਦੀ ਰਿਵਾਇਤੀ ਬਿਜਾਈ ਨਾਲੋਂ ਲੇਬਰ ਖਰਚ ਦੀ ਲਾਗਤ ਹੋਣ ਤੋਂ ਵੀ ਆਪਣੀ ਬੱਚਤ ਕੀਤੀ ਹੈ। ਉਸਨੇ ਦੱਸਿਆ ਕਿ ਉਹ ਖਾਦਾਂ ਦੀ ਵਰਤੋਂ ਵੀ ਖੇਤੀ ਮਾਹਿਰਾਂ ਦੀ ਸਿਫ਼ਾਰਸ਼ ਅਨੁਸਾਰ ਕਰਦਾ ਹੈ। ਜਿਸ ਨਾਲ ਉਸਦੀ ਜਮੀਨ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਹੋਇਆ ਹੈ ਅਤੇ ਝਾੜ ਵੀ ਵਧੀਆ ਮਿਲਿਆ ਹੈ।
ਕਿਸਾਨ ਦਿਲਬਾਗ ਸਿੰਘ ਨੇ ਦੱਸਿਆ ਕਿ ਉਹ ਬਲਾਕ ਤਰਨਤਾਰਨ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਤਾਲਮੇਲ ਰੱਖਦਾ ਹੈ ਕਿਉਕਿ ਉਸ ਨਾਲ ਖੇਤੀ ਵਿੱਚ ਨਵੀਨਤਮ ਤਕਨੀਕੀ ਖੋਜਾਂ ਦਾ ਪਤਾ ਲੱਗਦਾ ਰਹਿੰਦਾ ਹੈ।ਕਿਸਾਨ ਦਿਲਬਾਗ ਸਿੰਘ ਨੇ ਦੱਸਿਆ ਕਿ ਉਹ ਨੌਜਵਾਨ ਪੀੜੀ ਨੂੰ ਵੀ ਨਸ਼ਿਆਂ ਤੋ ਦੂਰ ਰਹਿਣ ਲਈ ਪ੍ਰੇਰਿਤ ਕਰ ਰਿਹਾ ਹੈ ਅਤੇ ਨੌਜਵਾਨ ਪੀੜੀ ਨੂੰ ਹੱਥੀਂ ਕਿਰਤ ਕਮਾਈ ਕਰਨ ਲਈ ਉਤਸਾਹਿਤ ਕਰ ਰਿਹਾ ਹੈ ਤਾਂ ਜੋ ਪੰਜਾਬੀ ਵਿਰਸੇ ਦੀ ਹੋਂਦ ਨੂੰ ਬਰਕਰਾਰ ਰੱਖਿਆ ਜਾ ਸਕੇ।
ਇਸ ਦੇ ਨਾਲ ਉਹ ਆਪਣੇ ਪਿੰਡ ਵਾਸੀਆਂ ਨੂੰ ਵੀ ਪ੍ਰੇਰਿਤ ਕਰ ਰਿਹਾ ਹੈ ਕਿ ਅਸੀਂ ਕਿਵੇਂ ਪਰਾਲੀ ਨਾ ਸਾੜ ਕੇ ਖੇਤੀ ਮਸ਼ੀਨਾਂ ਨਾਲ ਪਰਾਲੀ ਦਾ ਪ੍ਰਬੰਧਨ ਕਰ ਸਕਦੇ ਹਾਂ ਅਤੇ ਪਰਾਲੀ ਨੂੰ ਅੱਗ ਲਗਾਉਣ ਨਾਲ ਪੈਦਾ ਹੋਏ ਧੂੰਏ ਕਾਰਨ ਲੱਗਣ ਵਾਲੀਆਂ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਹੋਣ ਤੋਂ ਵੀ ਬੱਚ ਸਕਦੇ ਹਾਂ। ਦਿਲਬਾਗ ਸਿੰਘ ਨੇ ਦੱਸਿਆ ਕਿ ਉਸਨੇ ਸੁਪਰ ਐੱਸ. ਐੱਮ. ਐੱਸ ਵਾਲੀ ਕੰਬਾਇਨ ਨਾਲ ਝੋਨੇ ਦੀ ਕਟਾਈ ਕਰਵਾਈ ਹੈ ਅਤੇ 15-20 ਏਕੜ ਰਕਬੇ ਵਿੱਚ ਬੇਲਰ ਰੈਕ ਖੇਤੀ ਮਸ਼ੀਨ ਰਾਂਹੀ ਪਰਾਲੀ ਦਾ ਨਿਪਟਾਰਾ ਕੀਤਾ ਹੈ।
ਕਿਸਾਨ ਦਿਲਬਾਗ ਸਿੰਘ ਖੇਤੀਬਾੜੀ ਵਿਭਾਗ ਅਤੇ ਆਤਮਾ ਵਿੰਗ ਵਲੋਂ ਲਗਾਏ ਜਾਂਦੇ ਬਲਾਕ ਪੱਧਰੀ ਕੈਂਪ, ਐਕਸਪੋਜ਼ਰ ਵਿਜ਼ਿਟ ਵਿੱਚ ਵੱਧ ਤੋ ਵੱਧ ਕਿਸਾਨਾਂ ਨੂੰ ਸ਼ਮੂਲੀਅਤ ਕਰਵਾੳਣ ਦਾ ਅਹਿਮ ਰੋਲ ਅਦਾ ਕਰਦਾ ਹੈ ਅਤੇ ਖੇਤੀਬਾੜੀ ਵਿਭਾਗ ਅਤੇ ਆਤਮਾ ਵਿੰਗ ਦੇ ਸਹਿਯੋਗ ਨਾਲ ਸਹਾਇਕ ਵਿਭਾਗ ਜਿਵੇ ਕਿ ਡੇਅਰੀ, ਪਸੂ ਪਾਲਣ ਵਿਭਾਗ ਨਾਲ ਲਗਾਤਾਰ ਸੰਪਰਕ ਵਿੱਚ ਰਹਿ ਕੇ ਉਹਨਾਂ ਦੀਆਂ ਸਕੀਮਾਂ ਦਾ ਸੁਚੱਜਾ ਲਾਭ ਉਠਾਉਂਦੇ ਹੋਏ 15 ਤੋ 20 ਦੁਧਾਰੂ ਪਸੂਆਂ ਦੇ ਨਾਲ ਵਧੀਆ ਡੇਅਰੀ ਫਾਰਮਿੰਗ ਅਤੇ ਪਸੂ ਪਾਲਣ ਕਰਦਾ ਹੈ।
Spread the love