ਪਿੰਡਾਂ ਦੇ ਵਾਸੀਆਂ ਵਿਚ ਕਰੋਨਾ ਟੈਸਟਿੰਗ ਪ੍ਰਤੀ ਡਰ ਹੋਇਆ ਦੂਰ

Sorry, this news is not available in your requested language. Please see here.

* ਬਰਨਾਲਾ ਦੇ ਪਿੰਡਾਂ ਦੇ ਲੋਕ ਸਿਹਤ ਵਿਭਾਗ ਦੀਆਂ ਟੀਮਾਂ ਦੇ ਸਹਿਯੋਗ ਲਈ ਆਏ ਅੱਗੇ
*ਪਿੰਡ ਚੀਮਾ ਵਿਚ ਲੱਗੇ ਕੈਂਪ ਵਿਚ ਵੱਡੀ ਗਿਣਤੀ ਵਿਅਕਤੀਆਂ ਨੇ ਕਰਾਇਆ ਟੈਸਟ
*ਅਫਵਾਹਾਂ ਤੋਂ ਬਚਿਆ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਹਿਯੋਗ ਦਿੱਤਾ ਜਾਵੇ: ਡਿਪਟੀ ਕਮਿਸ਼ਨਰ

ਬਰਨਾਲਾ, 18 ਸਤੰਬਰ
ਕਰੋਨਾ ਮਹਾਮਾਰੀ ਦੇ ਸੰਕਟ ਨਾਲ ਨਜਿੱਠਣ ਲਈ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਕੀਤੇ ਯਤਨਾਂ ਨੂੰ ਬੂਰ ਪੈਣ ਲੱਗਿਆ ਹੈ। ਹੁਣ ਪਿੰਡਾਂ ਦੇ ਲੋਕ ਸਿਹਤ ਵਿਭਾਗ ਦੀਆਂ ਟੀਮਾਂ ਦੇ ਸਹਿਯੋਗ ਲਈ ਅੱਗੇ ਆਉਣ ਲੱਗੇ ਹਨ ਤੇ ਟੈਸਟਿੰਗ ਕੈਂਪਾਂ ਦਾ ਪੂਰਾ ਲਾਹਾ ਲੈ ਰਹੇ ਹਨ। ਜ਼ਿਲ੍ਹਾ ਬਰਨਾਲਾ ਦੇ ਪਿੰਡਾਂ ਵਿਚ ਲਾਏ ਜਾ ਰਹੇ ਕਰੋਨਾ ਟੈਸਟਿੰਗ ਕੈਂਪਾਂ ਵਿਚ ਵੱਡੀ ਗਿਣਤੀ ਲੋਕ ਟੈਸਟ ਕਰਾ ਰਹੇ ਹਨ।
ਇਹ ਮਿਸਾਲ ਅੱਜ ਸਿਹਤ ਵਿਭਾਗ ਦੀ ਟੀਮ ਵੱਲੋਂ ਪਿੰਡ ਚੀਮਾ ਵਿਚ ਲਾਏ ਕਰੋਨਾ ਟੈਸਟਿੰਗ ਕੈਂਪ ਵਿਚ  ਵੇਖਣ ਨੂੰ ਮਿਲੀ, ਜਿੱਥੇ ਵੱਡੀ ਗਿਣਤੀ ਲੋਕਾਂ ਨੇ ਕਰੋਨਾ ਵਾਇਰਸ ਦਾ ਟੈਸਟ ਕਰਵਾਇਆ। ਇਸ ਮੌਕੇ ਜਿੱਥੇ ਪੰਚਾਇਤੀ ਨੁਮਾਇੰਦਿਆਂ ਅਤੇ ਹੋਰਾਂ ਨੇ ਪਰਿਵਾਰਾਂ ਸਮੇਤ ਟੈਸਟ ਕਰਵਾਇਆ, ਉਥੇ ਉਨ੍ਹਾਂ ਲੋਕਾਂ ਨੂੰ ਅਫਵਾਹਾਂ ਤੋਂ ਸੁਚੇਤ ਰਹਿਣ ਦਾ ਵੀ ਸੱਦਾ ਦਿੱਤਾ। ਇਸ ਮੌਕੇ ਪਿੰਡ ਦੇ ਪੰਚਾਇਤੀ ਨੁਮਾਇੰਦਿਆਂ ਨੇ ਆਖਿਆ ਕਿ ਉਨ੍ਹਾਂ ਨੇ ਆਪਣੀ ਇੱਛਾ ਨਾਲ ਅੱਜ ਕਰੋਨਾ ਟੈਸਟ ਕਰਾਇਆ ਹੈ ਤੇ ਟੈਸਟ ਬਿਲਕੁਲ ਮੁਫਤ ਹੋਇਆ ਹੈ ਅਤੇ ਕੋਈ ਤਕਲੀਫ ਨਹੀਂ ਹੋਈ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੀ ਸਿਹਤਯਾਬੀ ਲਈ ਟੈਸਟ ਕਰਾਉਣਾ ਚਾਹੀਦਾ ਹੈ ਤਾਂ ਜੋ ਅਸੀਂ ਆਪਣਾ ਤੇ ਪਰਿਵਾਰਾਂ ਦਾ ਬਚਾਅ ਕਰ ਸਕੀਏ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ ਫੈਸਲਾ ਲੈ ਗਿਆ ਹੈ ਕਿ ਕਰੋਨਾ ਮਰੀਜ਼ ਹੁਣ ਘਰਾਂ ਵਿਚ ਇਕਾਂਤਵਾਸ ਰਹਿ ਸਕਦੇ ਹਨ, ਉਹ ਬਹੁਤ ਸ਼ਲਾਘਾਯੋਗ ਹੈ।
ਅੱਜ ਸਰਪੰਚ ਜਗਤਾਰ ਸਿੰਘ, ਜਗਸੀਰ ਸਿੰੰਘ ਮੈਂਬਰ, ਜੱਗਾ ਸਿੰਘ, ਮੇਘ ਸਿੰਘ, ਸਾਬਕਾ ਇੰਸਪੈਕਟਰ ਜਸਪਾਲ ਸਿੰਘ, ਕਲੱਬ ਮੈਂਬਰ ਜਗਸੀਰ ਸਿੰਘ ਸੀਰਾ ਤੇ ਹੋਰ ਪਿੰਡ ਵਾਸੀਆਂ ਨੇ ਜਿੱਥੇ ਕੈਂਪ ਵਿਚ ਸਹਿਯੋਗ ਦਿੱਤਾ, ਉਥੇ ਪਰਿਵਾਰਾਂ ਸਮੇਤ ਕਰੋਨਾ ਟੈਸਟ ਵੀ ਕਰਾਇਆ।

Spread the love