ਜੀ.ਐਨ.ਡੀ.ਯੂ ਕਾਲਜ ਨਰੋਟ ਜੈਮਲ ਸਿੰਘ ਵਿੱਚ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ 400ਵੇਂ ਪ੍ਰਕਾਸ ਪਰਬ ਨੂੰ ਸਮਰਪਿਤ ਪ੍ਰਸਨੋਤਰੀ ਅਤੇ ਪੋਸਟਰ ਮੈਕਿੰਗ ਪ੍ਰਤੀਯੋਗਿਤਾ ਕਰਵਾਈ ਗਈ

Sorry, this news is not available in your requested language. Please see here.

ਪ੍ਰਸਨੋਤਰੀ ਪ੍ਰਤੀਯੋਗਿਤਾ ਵਿੱਚ ਵਿਦਿਆਰਥੀ ਸਿਮਰਨਪ੍ਰੀਤ ਕਮਲਾ ਨਹਿਰੂ ਕਾਲਜ ਫਾਰ ਵੂਮੈਨ ਫਗਵਾੜਾ ਨੇ ਪ੍ਰਾਪਤ ਕੀਤਾ ਪਹਿਲਾ ਸਥਾਨ
ਪੋਸਟਰ ਮੈਕਿੰਗ ਵਿੱਚ ਮੁਸਕਾਨ ਦ੍ਰਿਵੇਦੀ ਐਸ.ਐਸ.ਐਸ.ਐਸ. ਕਾਲਜ ਫਾਰ ਕਾਮਰਸ ਫਾਰ ਵੂਮੈਨ ਅਮ੍ਰਿਤਸਰ ਨੇ ਪ੍ਰਾਪਤ ਕੀਤਾ ਪਹਿਲਾ ਸਥਾਨ
ਪਠਾਨਕੋਟ, 1 ਜੂਨ 2021  ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਮ੍ਰਿਤਸਰ ਵੱਲੋਂ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ 400 ਵੇਂ ਪ੍ਰਕਾਸਪਰਬ ਦੇ ਸਬੰਧ ਵਿੱਚ ਜੀ.ਐਨ.ਡੀ.ਯੂ ਕਾਲਜ ਨਰੋਟ ਜੈਮਲ ਸਿੰਘ ਵਿਖੇ ਪੋਸਟਰ ਮੈਕਿੰਗ ਅਤੇ ਪ੍ਰਸਨੋਤਰੀ ਪ੍ਰਤੀਯੋਗਿਤਾ ਆਯੋਜਿਤ ਕਰਵਾਈ ਗਈ। ਜਿਕਰਯੋਗ ਹੈ ਕਿ ਇਹ ਮੁਕਾਬਲੇ ਪ੍ਰਿੰਸੀਪਲ ਡਾ. ਅਰਪਣਾ ਦੀ ਪ੍ਰਧਾਨਗੀ ਵਿੱਚ ਕਰਵਾਏ ਗਏ। ਇਸ ਪ੍ਰਤੀਯੋਗਿਤਾਵਾਂ ਵਿੱਚ ਦੀਨਾਨਗਰ, ਅਮ੍ਰਿਤਸਰ, ਪਠਾਨਕੋਟ, ਗੁਰਦਾਸਪੁਰ, ਸੁਜਾਨਪੁਰ, ਸਿਮਲਾ, ਜਲੰਧਰ ਆਦਿ ਤੋਂ ਵੱਖ ਵੱਖ ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਭਾਗ ਲਿਆ ਗਿਆ। ਮੁਕਾਬਲਿਆਂ ਦੋਰਾਨ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ ਜੀਵਨ ਨਾਲ ਸਬੰਧਤ ਪ੍ਰਸ਼ਨ ਪੁੱਛੇ ਗਏ ਜਿਵੇਂ ਉਨ੍ਹਾਂ ਦੀਆਂ ਸਿੱਖਿਆਵਾਂ ਆਦਿ ਬਾਰੇ।
ਪ੍ਰਿੰਸੀਪਲ ਡਾ. ਅਰਪਣਾ ਨੇ ਦੱਸਿਆ ਕਿ ਪ੍ਰਸ਼ਨੋਤਰੀ ਪ੍ਰਤੀਯੋਗਿਤਾ ਤਿੰਨ ਚਰਨ ਵਿੱਚ ਕਰਵਾਈ ਗਈ। ਉਨ੍ਹਾਂ ਦੱਸਿਆ ਕਿ ਪਹਿਲੇ ਚਰਨ ਵਿੱਚ ਕਰੀਬ 225 ਵਿਦਿਆਰਥੀਆਂ ਵੱਲੋਂ ਭਾਗ ਲਿਆ ਅਤੇ ਇਸ ਪ੍ਰਤੀਯੋਗਿਤਾ ਵਿੱਚੋਂ 50 ਵਿਦਿਆਰਥੀ ਹੀ ਪਾਸ ਹੋਏ। ਦੂਸਰੇ ਚਰਨ ਵਿੱਚ 50 ਵਿਦਿਆਰਥੀਆਂ ਭਾਗ ਲਿਆ ਜਿਨ੍ਹਾਂ ਵਿੱਚੋਂ 12 ਵਿਦਿਆਰਥੀ ਹੀ ਪ੍ਰਤੀਯੋਗਿਤਾ ਪਾਸ ਕਰ ਪਾਏ ਅਤੇ ਤੀਸਰੇ ਚਰਨ ਵਿੰਚ 12 ਵਿਦਿਆਰਥੀਆਂ ਭਾਗ ਲਿਆ।
ਉਨ੍ਹਾਂ ਦੱਸਿਆ ਕਿ ਪ੍ਰਸਨੋਤਰੀ ਪ੍ਰਤੀਯੋਗਿਤਾ ਵਿੱਚ ਵਿਦਿਆਰਥੀ ਸਿਮਰਨਪ੍ਰੀਤ ਕਮਲਾ ਨਹਿਰੂ ਕਾਲਜ ਫਾਰ ਵੂਮੈਨ ਫਗਵਾੜਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਜਸਲੀਨ ਕੌਰ ਖਾਲਸਾ ਕਾਲਜ ਫਾਰ ਵੂਮੈਨ ਅਮ੍ਰਿਤਸਰ, ਭੂਮਿਕਾ ਸਰਮਾ ਸਾਂਤੀ ਦੇਵੀ ਆਰਿਆ ਮਹਿਲਾ ਕਾਲਜ ਦੀਨਾਨਗਰ , ਕੋਮਲਪ੍ਰੀਤ ਕੌਰ ਖਾਲਸਾ ਕਾਲਜ ਫਾਰ ਵੂਮੈਨ ਅਮ੍ਰਿਤਸਰ ਨੇ ਦੂਸਰਾ ਸਥਾਨ ਅਤੇ ਉਪਇੰਦਰਜੀਤ ਕੋਰ ਐਸ.ਐਸ.ਐਸ.ਐਸ. ਕਾਲਜ ਫਾਰ ਵੂਮੈਨ ਅਮ੍ਰਿਤਸਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਉਨ੍ਹਾਂ ਦੱਸਿਆ ਕਿ ਇਸੇ ਹੀ ਤਰ੍ਹਾਂ ਪੋਸਟਰ ਮੈਕਿੰਗ ਪ੍ਰਤੀਯੋਗਿਤਾ ਵਿੱਚ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ ਜੀਵਨ ਤੇ ਅਧਾਰਤ ਪੋਸਟਰ ਬਣਾਂਏ ਗਏ ਜਿਨ੍ਹਾਂ ਵਿੱਚ ਵੱਖ ਵੱਖ ਕਾਲਜਾਂ ਦੇ 51 ਵਿਦਿਆਰਥੀਆਂ ਨੇ ਭਾਗ ਲਿਆ। ਜਿਨ੍ਹਾਂ ਵਿੱਚੋਂ ਮੁਸਕਾਨ ਦ੍ਰਿਵੇਦੀ ਐਸ.ਐਸ.ਐਸ.ਐਸ. ਕਾਲਜ ਫਾਰ ਕਾਮਰਸ ਫਾਰ ਵੂਮੈਨ ਅਮ੍ਰਿਤਸਰ ਨੇ ਪਹਿਲਾ ਸਥਾਨ, ਅਮਨਦੀਪ ਕੌਰ ਐਸ.ਆਰ ਗਵਰਨਮੈਂਟ ਕਾਲਜ ਫਾਰ ਵੂਮੈਨ ਅਮ੍ਰਿਤਸਰ ਨੇ ਦੂਸਰਾ ਸਥਾਨ ਅਤੇ ਸੁਨਿਧੀ ਤਿਵਾਰੀ ਸੀ.ਟੀ.ਆਈ. ਐਲ ਸਾਹਪੁਰ ਕੈਂਪਸ ਜਲੰਧਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਡਾ. ਰੂਚੀ ਕੋਹਲੀ ਅਤੇ ਡਾ. ਪੂਨਮ ਮਹਾਜਨ ਨੇ ਜੱਜ ਸਾਹਿਬਾਨ ਦੀ ਭੂਮਿਕਾ ਨਿਭਾਈ। ਕਾਲਜ ਪ੍ਰਿੰਸੀਪਲ ਡਾ. ਅਰਪਣਾ ਨੇ ਜੇਤੂ ਵਿਦਿਆਰਥੀਆਂ ਨੂੰ ਸੁਭ ਕਾਮਨਾਵਾਂ ਦਿੰਦਿਆਂ ਕਿਹਾ ਕਿ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਅੱਜ ਦੇ ਸਮੇਂ ਵਿੱਚ ਵੀ ਵਿਦਿਆਰਥੀ ਅਪਣੀ ਵਿਰਾਸਤ ਅਪਣੇ ਇਤਿਹਾਸ ਨਾ ਜੂੜੇ ਹੋਏ ਹਨ। ਉਨ੍ਹਾਂ ਕਿਹਾ ਕਿ ਸਾਨੂੰ ਅਪਣੇ ਗੁਰੂ ਸਾਹਿਬਾਨਾਂ ਤੋਂ ਮਿਲੀਆਂ ਸਿੱਖਿਆਵਾਂ ਅਤੇ ਵਿਚਾਰਾਂ ਨੂੰ ਅਪਣੀ ਜਿੰਦਗੀ ਵਿੱਚ ਸਾਮਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਮੁਕਾਬਲੇ ਕਰਵਾਏ ਜਾਣਗੇ। ਇਸ ਮੋਕੇ ਤੇ ਹੋਰਨਾ ਤੋਂ ਇਲਾਵਾ ਪ੍ਰੋਫੇਸਰ ਰੀਚਾ, ਪ੍ਰੋ. ਕਰਮਜੀਤ, ਰਮਨਦੀਪ, ਨਿਸਾ ਅਤੇ ਹੋਰ ਅਧਿਆਪਕ ਵੀ ਹਾਜ਼ਰ ਸਨ।

Spread the love