ਫਿਰੋਜ਼ਪੁਰ 19 ਜੂਨ 2021 ਗਰਮੀ ਦੇ ਪ੍ਰਭਾਵ ਨੂੰ ਦੇਖਦਿਆਂ ਵਿਧਾਇਕ ਫਿਰੋਜ਼ਪੁਰ ਸਹਿਰੀ ਸ੍ਰ. ਪਰਮਿੰਦਰ ਸਿੰਘ ਪਿੰਕੀ ਵੱਲੋਂ ਸਾਈਕਲ ਸਟੈਂਡ, ਟੈਕਸੀ ਸਟੈਂਡ, ਬੱਸ ਸਟੈਂਡ ਆਦਿ ਵੱਖ-ਵੱਖ ਜਨਤਕ ਥਾਵਾਂ ਤੇ ਲਗਵਾਉਣ ਲਈ ਪਾਣੀ ਵਾਲੇ ਪਾਣੀ ਦੇ 40 ਵਾਟਰ ਕੂਲਰ ਆਰਡਰ ਕੀਤੇ ਗਏ ਜਿਨ੍ਹਾਂ ਵਿੱਚੋਂ 20 ਵਾਟਰ ਕੂਲਰ ਪਹੁੰਚ ਗਏ ਹਨ ਤੇ ਬਾਕੀ ਰਹਿੰਦੇ ਵਾਟਰ ਕੂਲਰ ਵੀ ਜਲਦੀ ਹੀ ਵੱਖ-ਵੱਖ ਜਨਤਕ ਥਾਵਾਂ ਤੇ ਲਗਾ ਦਿੱਤੇ ਜਾਣਗੇ।
ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਦੱਸਿਆ ਕਿ ਉਨ੍ਹਾਂ ਦੀ ਹਮੇਸ਼ਾਂ ਪਹਿਲੀ ਕੋਸ਼ਿਸ਼ ਇਹ ਹੁੰਦੀ ਹੈ ਕਿ ਉਹ ਲੋਕਾਂ ਭਲਾਈ ਦੇ ਕੰਮਾਂ ਵਿੱਚ ਕੋਈ ਖੜੋਤ ਨਾ ਆਵੇ।ਉਨ੍ਹਾਂ ਕਿਹਾ ਕਿ ਇਸ ਗਰਮੀ ਦੇ ਸੀਜ਼ਨ ਨੂੰ ਦੇਖਦਿਆਂ ਜੋ ਇਹ ਵਾਟਰ ਕੂਲਰ ਲਗਵਾਏ ਜਾਣਗੇ ਇਸ ਨਾਲ ਵੱਖ-ਵੱਖ ਜਨਤਕ ਸਥਾਨਾਂ ਵਾਲਿਆਂ ਨੂੰ ਤਾ ਫਾਇਦਾ ਮਿਲੇਗਾ ਹੀ ਨਾਲ ਹੀ ਰਾਹੀਗਰਾਂ ਨੂੰ ਕਾਫੀ ਫਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਮਨੁੱਖਤਾ ਦੀ ਸੇਵਾ ਲਈ ਸਾਨੂੰ ਸਾਰਿਆਂ ਨੂੰ ਇਹੋ ਜਿਹੇ ਕਾਰਜ ਕਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਦੇ ਅਨੁਸਾਰ ਪਾਣੀ ਦੀ ਸੇਵਾ ਵੀ ਇੱਕ ਬਹੁਤ ਵੱਡੀ ਸੇਵਾ ਹੈ।ਇਸ ਮੌਕੇ ਐੱਮ.ਸੀ. ਰਿਸ਼ੀ ਸ਼ਰਮਾ, ਪ੍ਰਧਾਨ ਨਗਰ ਕੌਂਸਲ ਰਿੰਕੂ ਗਰੋਵਰ ਅਤੇ ਮਰਕਸ ਭੱਟੀ ਵੀ ਹਾਜ਼ਰ ਸਨ।