ਐਸ.ਏ.ਐਸ. ਨਗਰ , 17 ਅਗਸਤ 2021
ਸ੍ਰੀ ਸਤਿੰਦਰ ਸਿੰਘ ਸੀਨੀਅਰ ਪੁਲਿਸ ਕਪਤਾਨ ਜਿਲ੍ਹਾ ਐਸ.ਏ.ਐਸ ਨਗਰ ਦੇ ਦਿਸਾ ਨਿਰਦੇਸ ਅਨੁਸਾਰ ਗੈਂਗਸਟਰਾਂ ਖਿਲਾਫ ਵਿੱਢੀ ਮੁਹਿੰਮ ਨੂੰ ਮੁੱਖ ਰੱਖਦੇ ਹੋਏ, ਸ੍ਰੀ ਹਰਮਨਦੀਪ ਸਿੰਘ ਹਾਂਸ, ਐਸ.ਪੀ (ਡੀ), ਸ੍ਰੀ ਗੁਰਚਰਨ ਸਿੰਘ, ਡੀ.ਐਸ.ਪੀ (ਡੀ), ਦੀ ਰਹਿਨੁਮਾਈ ਹੇਠ ਸੀ.ਆਈ.ਏ ਸਟਾਫ ਮੁਹਾਲੀ ਅਤੇ ਥਾਣਾ ਸਿਟੀ ਖਰੜ ਦੀ ਨਿਗਰਾਨੀ ਵਿੱਚ ਦਵਿੰਦਰ ਬੰਬੀਹਾ ਗੈਂਗ ਦੇ ਤਿੰਨ ਸਰਗਰਮ ਮੈਬਰਾ ਮਨਦੀਪ ਸਿੰਘ ਧਾਲੀਵਾਲ, ਜਸਵਿੰਦਰ ਸਿੰਘ ਉਰਫ ਖੱਟੂ ਅਤੇ ਅਰਸਦੀਪ ਸਿੰਘ ਉਰਫ ਅਰਸ ਨੂੰ ਗ੍ਰਿਫਤਾਰ ਕੀਤਾ ਜਿਹਨਾਂ ਪਾਸੋਂ 02 ਪਿਸਟਲ ਸਮੇਤ 09 ਜਿੰਦਾਂ ਕਾਰਤੂਸ ਅਸਲਾ ਐਮੂਨੀਸ਼ਨ ਬ੍ਰਾਮਦ ਕੀਤੇ ਗਏ ਹਨ।ਐਸ.ਐਸ.ਪੀ ਸਾਹਿਬ ਨੇ ਅੱਗੇ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 13-08-2021 ਨੂੰ ਮੁੱਖ ਅਫਸਰ ਸਿਟੀ ਖਰੜ ਨੂੰ ਇਤਲਾਹ ਮਿਲੀ ਕਿ ਗੌਰਵ ਪਟਿਆਲ ਉਰਫ ਲੱਕੀ ਅਤੇ ਉਸਦੇ ਭਰਾ ਸੌਰਵ ਪਟਿਆਲ ਉਰਫ ਵਿੱਕੀ ਪੁੱਤਰਾਨ ਸੁਰਿੰਦਰ ਸਿੰਘ ਵਾਸੀ ਹਾਊਸ ਨੰਬਰ 07 ਨਿਊ ਕਲੌਨੀ ਖੁੱਡਾ ਲਹੋਰਾ ਚੰਡੀਗੜ, ਜਸਵਿੰਦਰ ਸਿੰਘ ਉਰਫ ਖੱਟੂ ਅਤੇ ਮਨਦੀਪ ਸਿੰਘ ਧਾਲੀਵਾਲ ਨੇ ਆਪਣੇ ਹੋਰ ਸਾਥੀਆਂ ਨਾਲ ਬੰਬੀਹਾ ਨਾਮ ਦਾ ਇੱਕ ਗੈਂਗ ਬਣਾਇਆ ਹੋਇਆ ਹੈ।ਜੋ ਨਜਾਇਜ ਹਥਿਆਰਾ ਨਾਲ ਲੈਸ ਰਹਿੰਦੇ ਹਨ।ਇਹਨਾ ਦੇ ਕਈ ਸਾਥੀ ਜੇਲਾ ਵਿੱਚ ਅਤੇ ਬਾਹਰ ਹਨ ਅਤੇ ਅਪਰਾਧਿਕ ਗਤੀਵਿਧੀਆ ਕਰਦੇ ਹਨ।ਇਹ ਜਾਅਲੀ ਆਈ.ਡੀ ਤੋਂ ਨੰਬਰ ਜਨਰੇਟ ਕਰਕੇ ਸੋਸਲ ਮੀਡੀਆ ਤੇ ਧਮਕੀਆ ਤੇ ਕਤਲ ਕਰਨ ਤੋ ਬਾਅਦ ਜਿੰਮੇਵਾਰੀਆ ਚੁੱਕਦੇ ਹਨ।ਆਪਣੇ ਵਿਰੋਧੀ ਗੈਂਗ ਦੇ ਵਿਅਕਤੀਆ ਨੂੰ ਮਾਰ ਕਿ ਇਹ ਆਪਣਾ ਪ੍ਰਭਾਵ ਆਮ ਲੋਕਾ ਵਿੱਚ ਪਾ ਰਹੇ ਹਨ ਤਾਂ ਜੋ ਆਮ ਲੋਕ ਵਿੱਚ ਦਹਿਸਤ ਦਾ ਮਹੋਲ ਬਣਾਇਆ ਜਾ ਸਕੇ।ਇਸ ਤੋਂ ਬਾਅਦ ਇਹ ਸਨਤਕਾਰਾ ਅਤੇ ਕਾਰੋਬਾਰੀਆ ਨੂੰ ਧਮਕੀਆ ਦੇ ਕਿ ਫਿਰੌਤੀਆ ਵਸੂਲਦੇ ਹਨ।ਵਸੂਲੀ ਹੋਈ ਰਕਮ ਭਕਬ ਦੋ ਅਲੱਗ-ਅਲੱਗ ਮਿਊਜਿਕ ਕੰਪਨੀਆ ਵਿੱਚ ਪੈਸਾ ਲਗਾਉਂਦੇ ਹਨ।ਜਿਹਨਾ ਦਾ ਨਾ ਠੱਗ ਲਾਇਫ ਅਤੇ ਗੋਲਡ ਮੀਡੀਆ ਹੈ। ਜੋ ਇਹ ਗੈੱਗਸਟਰ ਦੂਜੇ ਗਾਇਕਾਂ ਪਾਸੋਂ ਜਬਰਦਸਤੀ ਘੱਟ ਕੀਮਤ ਪਰ ਗਾਣੇ ਲੈ ਕੇ ਆਪਣੀਆਂ ਬਣਾਈਆਂ ਹੋਈਆਂ ਕੰਪਨੀਆਂ ਜ਼ਿਵੇਂ ਠੱਗ ਲਾਇਫ ਅਤੇ ਗੋਲਡ ਮੀਡੀਆ ਵਿੱਚ ਚਲਾਉਂਦੇ ਹਨ ਅਤੇ ਗੋਲਡ ਮੀਡੀਆ ਵਿੱਚ ਚਲਾਉਂਦੇ ਹਨ ਅਤੇ ਗਾਣਿਆਂ ਵਿਚੋਂ ਵੱਧ ਕਮਾਈ ਕਰਦੇ ਹਨ। ਇਨ੍ਹਾਂ ਦੇ ਗੈਂਗ ਦੇ ਮੈਂਬਰਾ ਵਿੱਚੋ ਮਨਦੀਪ ਸਿੰਘ ਪੁੱਤਰ ਰਾਮ ਸਿੰਘ ਵਾਸੀ ਪਿੰਡ ਫਿਰੋਜਪੁਰ ਥਾਣਾ ਮੁੱਲਾਪੁਰ ਜਿਲ੍ਹਾ ਐਸ.ਏ.ਐਸ ਨਗਰ, ਜਸਵਿੰਦਰ ਸਿੰਘ ਉਰਫ ਖੱਟੂ ਪੁੱਤਰ ਰਣਜੀਤ ਸਿੰਘ ਕੌਮ ਰਾਜਪੂਤ ਵਾਸੀ ਪਿੰਡ ਮੰਗਲੀ ਖਾਸ, ਥਾਣਾ ਮੇਹਰਬਾਨ ਜਿਲ੍ਹਾ ਲੁਧਿਆਣਾ ਅਤੇ ਅਰਸਦੀਪ ਸਿੰਘ ਉਰਫ ਅਰਸ ਪੁੱਤਰ ਦੇਵਤਾ ਸਿੰਘ ਉਰਫ ਟਿੰਮਾ ਵਾਸੀ ਮਨਜੀਤ ਨਗਰ ਪਟਿਆਲਾ ਥਾਣਾ ਤ੍ਰਿਪੜੀ ਜਿਲ੍ਹਾ ਪਟਿਆਲਾ, ਹਾਲ ਵਾਸੀ EMAAR MGF PH-03 G1 Sec-105 Mohali ਨੰਗ ਅਸਲਾ ਐਮੂਨੀਸ਼ਨ ਸਮੇਤ ਖਰੜ ਤੋਂ ਗ੍ਰਿਫਤਾਰ ਕੀਤਾ ਹੈ।ਦੌਰਾਨੇ ਪੁੱਛਗਿੱਛ ਇਹ ਗੱਲ ਸਾਹਮਣੇ ਆਈ ਕਿ ਮਨਦੀਪ ਸਿੰਘ ਪਹਿਲਾ ਪੰਜਾਬ ਯੂਨੀਵਰਸਿਟੀ ਪੜਦੇ ਸਮੇ ਦਾ ਗੌਰਵ ਪਟਿਆਲ ਉਰਫ ਲੱਕੀ ਦਾ ਦੋਸਤ ਸੀ।ਪਰਮੀਸ ਵਰਮਾ ਗਾਇਕਕਾਰ ਤੋ ਦਿਲਪ੍ਰੀਤ ਸਿੰਘ ਬਾਬਾ, ਲੱਕੀ ਪਟਿਆਲ, ਸੁਖਪ੍ਰੀਤ ਸਿੰਘ ਬੁੱਢਾ ਦੇ ਧਮਕੀ ਦੇਣ ਬਾਅਦ ਪੈਸੇ ਨਾ ਦੇਣ ਤੇ ਫਾਇਰਿੰਗ ਕਰ ਦਿੱਤੀ ਸੀ। ਉਸ ਤੋ ਬਾਅਦ ਮਨਦੀਪ ਸਿੰਘ ਧਾਲੀਵਾਲ ਦਾ ਨਾਮ ਇਹਨਾ ਦੋਸੀਆ ਨੂੰ ਪਨਾਹ ਦੇਣ ਤੇ ਆਉਣ ਕਰਕੇ ਇਹ ਦੁਬਾਈ ਫਰਾਰ ਹੋ ਗਿਆ ਸੀ।ਹੁਣ ਕੁਝ ਮਹੀਨੇ ਪਹਿਲਾ ਹੀ ਵਾਪਸ ਆ ਕਿ ਚੋਰੀ ਛਿੱਪੇ ਰਹਿ ਰਿਹਾ ਸੀ, ਅਤੇ ਠੱਗ ਲਾਇਫ ਕੰਪਨੀ ਲਈ ਕੰਮ ਕਰਨ ਲੱਗ ਪਿਆ ਸੀ।ਜੋ ਇਹ ਕੰਪਨੀ ਨੂੰ ਲੱਕੀ ਪਟਿਆਲ ਬੰਬੀਹਾ ਗੈਂਗ ਪ੍ਰਮੋਟ ਕਰਦਾ ਸੀ।ਇਸ ਪਾਸੋ ਇਸ ਮੁਕੱਦਮਾ ਵਿੱਚ .30 ਬੋਰ ਸਮੇਤ 04 ਜਿੰਦਾ ਕਾਰਤੂਸ ਬ੍ਰਾਮਦ ਹੋਏ ਹਨ।ਦੋਸੀ ਜਸਵਿੰਦਰ ਸਿੰਘ ਉਰਫ ਖੱਟੂ ਦੀ ਪੁੱਛਗਿੱਛ ਕਰਨ ਤੇ ਇਹ ਗੱਲ ਸਾਹਮਣੇ ਆਈ ਕਿ ਉਸ ਨੇ ਪਹਿਲਾ ਵੀ ਮੋਹਾਲੀ ਵਿੱਚ ਆਪਣੇ ਸਾਥੀਆ ਨਾਲ ਮਿਲ ਕੇ ਵਕੀਲ ਅਰਸਦੀਪ ਸਿੰਘ ਸੇਠੀ ਦਾ ਗੋਲੀਆ ਮਾਰ ਕਿ ਕਤਲ ਕਰ ਦਿੱਤਾ ਸੀ।ਜੋ ਇਹ ਕੁਝ ਮਹੀਨੇ ਪਹਿਲਾ ਹੀ ਜੇਲ ਤੋ ਬਾਹਰ ਆਇਆ ਸੀ।ਜੋ ਇਹ ਹੁਣ ਲੱਕੀ ਪਟਿਆਲ ਦੇ ਨਾਲ ਬੰਬੀਹਾ ਗੈਂਗ ਦੀ ਮਦਦ ਕਰਨ ਲੱਗ ਪਿਆ ਹੈ।ਇਹਨਾ ਦੇ ਕਹਿਣ ਤੇ ਇਹ ਹੀ ਇਹਨਾ ਦੇ ਸਾਥੀਆ ਨੂੰ ਠਾਹਰਾ ਦਿੰਦਾ ਹੈ।ਦੋਸੀ ਜਸਵਿੰਦਰ ਸਿੰਘ ਪਾਸੋ ਇਸ ਮੁਕੱਦਮਾ ਵਿੱਚ .32 ਬੋਰ ਪਿਸਟਲ ਸਮੇਤ 05 ਜਿੰਦਾ ਕਾਰਤੂਸ ਬ੍ਰਾਮਦ ਹੋਏ ਹਨ।
ਦੋਸੀ ਅਰਸਦੀਪ ਸਿੰਘ ਉਰਫ ਅਰਸ ਪਾਸੋ ਪੁੱਛਗਿੱਛ ਕਰਨ ਤੋ ਇਹ ਬਾਰਵੀ ਜਮਾਤ ਤੱਕ ਪੜਿਆ ਹੋਇਆ ਹੈ।ਇਹ ਗੋਲਡ ਮੀਡੀਆ ਨਾ ਦੀ ਕੰਪਨੀ ਚਲਾਉਂਦਾ ਹੈ।ਬੰਬੀਹਾ ਗੈਂਗ ਵੱਲੋ ਜਦੋ ਗਾਇਕ ਪਰਮੀਸ ਵਰਮਾ ਤੋ ਪੈਸੇ ਦੀ ਮੰਗ ਕੀਤੀ ਗਈ ਸੀ ਤਾਂ ਉਸ ਸਮੇ ਵੀ ਅਰਸਦੀਪ ਉਸ ਮੁਕੱਦਮਾ ਵਿੱਚ ਦੋਸੀ ਪਾਇਆ ਗਿਆ ਸੀ।ਫਿਰ ਸੁਖਪ੍ਰੀਤ ਸਿੰਘ ਉਰਫ ਬੁੱਢਾ ਵੱਲੋਂ ਜਦੋ ਗਾਇਕ ਗਿੱਪੀ ਗਰੇਵਾਲ ਤੋ 25 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ ਤਾ ਉਸ ਮੁਕੱਦਮਾ ਵਿੱਚ ਵੀ ਅਰਸਦੀਪ ਸਿੰਘ ਦੋਸੀ ਸੀ ਤੇ ਹੁਣ ਇਹ ਗੈਂਗਸਟਰਾ ਦੇ ਕਹਿਣ ਤੇ ਉਹਨਾ ਦੀਆ ਨਿੱਜੀ ਕੰਪਨੀਆ ਦੀ ਪਰਮੋਸਨ ਕਰਦਾ ਹੈ।ਦੌਰਾਨੇ ਤਫਤੀਸ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਮਿਊਜੀਕਲ ਕੰਪਨੀ ਠੱਗ ਲਾਇਫ ਨੂੰ ਦਪਿੰਦਰ ਸਿੰਘ ਚੀਮਾ ਉਰਫ ਦੀਪ ਚੀਮਾ ਵਾਸੀ ਲੁਧਿਆਣਾ ਹਾਲ ਵਾਸੀ ਟਰੈਟੋ (ਕੇਨਡਾ) ਤੋਂ ਚਲਾ ਰਿਹਾ ਹੈ ਜਿਸ ਨੂੰ ਵੀ ਮੁਕੱਦਮਾ ਵਿੱਚ ਨਾਮਜਦ ਕੀਤਾ ਜਾ ਚੁੱਕਾ ਹੈ।ਤਫਤੀਸ ਦੌਰਾਨ ਹੋਰ ਮਿਊਜੀਕਲ ਕੰਪਨੀਆ ਦਾ ਵੀ ਪਤਾ ਲੱਗਾ ਹੈ।ਜਿਹਨਾ ਨੂੰ ਵੀ ਅਲੱਗ-ਅਲੱਗ ਗੈਂਗਸਟਰਾ ਵੱਲੋਂ ਚਲਾਇਆ ਜਾ ਰਿਹਾ ਹੈ, ਜੋ ਭਗੌੜੇ ਚਲੇ ਆ ਰਹੇ ਹਨ ਤੇ ਕਈ ਜੇਲ ਵਿੱਚ ਬੰਦ ਹਨ।ਅਸੀ ਸਭਿਆਚਾਰਕ ਆਰਟਿਸਟਾ ਨੂੰ ਅਪੀਲ ਕਰਦੇ ਹਾ ਕਿ ਇਹ ਐਂਟੀ ਨੈਸਨਲ ਐਲੀਮੈਂਟਾ ਵੱਲੋਂ ਚਲਾਈਆ ਜਾ ਰਹੀਆ ਮਿਊਜੀਕਲ ਕੰਪਨੀਆ ਤੋ ਦੂਰੀ ਬਣਾ ਕੇ ਰੱਖਣ ਤਾ ਜੋ ਉਹ ਕਿਸੇ ਅਪਰਾਧਿਕ ਗਤੀਵਿਧੀਆ ਵਿੱਚ ਸਾਮਲ ਹੋਣ ਤੋ ਬੱਚ ਸਕਣ।
ਦੋਸੀਆਨ ਉੱਕਤ ਖਿਲਾਫ ਮੁਕੱਦਮਾ ਨੰਬਰ 299 ਮਿਤੀ 13-08-2021 ਅ/ਧ 384, 385, 386, 392, 395, 465,467, 468, 471 ਆਈ.ਪੀ.ਸੀ,25-54-59 ਆਰਮਜ ਐਕਟ ਅਤੇ 66ਡੀ ਆਈ.ਟੀ ਐਕਟ ਤਹਿਤ ਥਾਣਾ ਸਿਟੀ ਖਰੜ ਵਿਖੇ ਮੁਕੱਦਮਾ ਦਰਜ ਰਜਿਸਟਰ ਹੋਇਆ ਹੈ।ਦੋਸੀਆਨ ਉੱਕਤਾਨ ਨੂੰ ਮਾਨਯੋਗ ਅਦਾਲਤ ਪੇਸ ਕਰਕੇ ਤਿੰਨ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।ਦੋਸੀਆ ਦੇ ਬਾਕੀ ਮੈਂਬਰ ਦੀ ਭਾਲ ਕੀਤੀ ਜਾ ਰਹੀ ਹੈ, ਜਿਹਨਾ ਨੂੰ ਜਲਦ ਤੋ ਜਲਦ ਗ੍ਰਿਫਤਾਰ ਕੀਤਾ ਜਾਵੇਗਾ।ਮੁੱਕਦਮਾ ਦੀ ਤਫਤੀਸ਼ ਜਾਰੀ ਹੈ।