ਕੈਬਨਿਟ ਮੰਤਰੀ ਕਟਾਰੂਚੱਕ ਨੇ ਕਾਮਰੇਡ ਸੰਤੋਖ ਸਿੰਘ ਸੰਘੇੜਾ ਦੀ ਮੌਤ ‘ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ

Santokh Singh Sanghera
ਕੈਬਨਿਟ ਮੰਤਰੀ ਕਟਾਰੂਚੱਕ ਨੇ ਕਾਮਰੇਡ ਸੰਤੋਖ ਸਿੰਘ ਸੰਘੇੜਾ ਦੀ ਮੌਤ ‘ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ

Sorry, this news is not available in your requested language. Please see here.

ਗੁਰਦਾਸਪੁਰ, 22 ਦਸੰਬਰ 2022

ਪੰਜਾਬ ਦੇ ਕੈਬਨਿਟ ਵਜ਼ੀਰ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਕਾਮਰੇਡ ਸੰਤੋਖ ਸਿੰਘ ਸੰਘੇੜਾ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ।ਕਾਮਰੇਡ ਸੰਤੋਖ ਸਿੰਘ 16 ਤੋ 20 ਦਸੰਬਰ ਅਲਾਪੂਜਾ (ਕੇਰਲਾ) ਵਿਖੇ ਮਜ਼ਦੂਰਾਂ ਦੀ ਸ਼ੑੋਮਣੀ ਜਥੇਬੰਦੀ “ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ (ਏਟਕ) ਦੀ 42 ਵੀ ਕੌਮੀ ਕਾਨਫਰੰਸ ਵਿੱਚ ਸਾਮਲ ਹੋਣ ਲਈ ਗਏ ਸਨ। ਕਾਨਫਰੰਸ ਦੇ ਆਖਰੀ ਦਿਨ 20 ਦਸੰਬਰ 2022 ਨੂੰ ਹੋਈ ਵਿਸਾਲ ਮੁਲਾਜ਼ਮ ਮਜ਼ਦੂਰ ਰੈਲੀ ਵਿੱਚ ਸਾਮਲ ਹੋਣ ਤੋ ਬਾਦ ਰੇਲਵੇ ਲਾਈਨ ਕਰਾਸ ਕਰਦੇ ਹੋਏ ਉਹ ਰੇਲ ਹਾਦਸੇ ਦਾ ਸ਼ਿਕਾਰ ਹੋ ਗਏ ਸਨ।

ਹੋਰ ਪੜ੍ਹੋ – ਵਿਜੀਲੈਂਸ ਬਿਊਰੋ ਵੱਲੋਂ 5000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਏ.ਐਸ.ਆਈ. ਗ੍ਰਿਫ਼ਤਾਰ

ਕਾਮਰੇਡ ਸੰਤੋਖ ਸਿੰਘ ਸੰਘੇੜਾ ਦੀ ਬੇਵਕਤੀ ਮੌਤ ‘ਤੇ ਅਫ਼ਸੋਸ ਜ਼ਾਹਰ ਕਰਦਿਆਂ ਕੈਬਨਿਟ ਮੰਤਰੀ ਸ੍ਰੀ ਕਟਾਰੂਚੱਕ ਨੇ ਕਿਹਾ ਕਿ ਉੱਨਾਂ ਦੇ ਤੁਰ ਜਾਣ ਨਾਲ ਲੋਕ ਹੱਕਾਂ ਲਈ ਜੂਝਣ ਵਾਲੇ ਆਗੂ ਦਾ ਕਦੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉੱਨਾਂ ਕਿਹਾ ਕਿ ਮਰਹੂਮ ਸ੍ਰੀ ਸੰਘੇੜਾ ਨੇ ਸਾਰੀ ਉਮਰ ਗਰੀਬਾਂ, ਮਜ਼ਦੂਰਾਂ ਅਤੇ ਕਿਰਤੀਆਂ ਦੇ ਹੱਕਾਂ ਦੀ ਲੜਾਈ ਲੜਦੇ ਰਹੇ। ਉਹ ਬਹੁਤ ਇਮਾਨਦਾਰ ਲੋਕ ਆਗੂ ਸਨ ਜਿੰਨਾ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ।

ਕੈਬਨਿਟ ਮੰਤਰੀ ਸ੍ਰੀ ਕਟਾਰੂਚੱਕ ਨੇ ਮਰਹੂਮ ਸੰਤੋਖ ਸਿੰਘ ਸੰਘੇੜਾ ਦੇ ਸਪੁੱਤਰ ਤੇ ਪਰਿਵਾਰਕ ਮੈਂਬਰਾਂ ਨਾਲ ਫ਼ੋਨ ‘ਤੇ ਗੱਲ ਕਰਕੇ ਉੱਨਾਂ ਨਾਲ ਆਪਣੀ ਦਿੱਲੀ ਸੰਵੇਦਨਾ ਜ਼ਾਹਰ ਕੀਤੀ। ਉੱਨਾਂ ਕਿਹਾ ਕਿ ਉਹ ਦੁੱਖ ਦੀ ਇਸ ਘੜੀ ਵਿੱਚ ਓਨਾ ਦੇ ਨਾਲ ਹਨ। ਓਨਾ ਵਾਹਿਗੁਰੂ ਅੱਗੇ ਵਿੱਛੜੀ ਆਤਮਾ ਦੀ ਸ਼ਾਂਤੀ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਦੀ ਅਰਦਾਸ ਕੀਤੀ ਹੈ।