ਸਿਹਤ ਵਿਭਾਗ ਵਲੋਂ ਲਗਾਏ ਜਾ ਰਹੇ ਸਿਹਤ ਮੇਲਿਆਂ ਨੂੰ ਲੋਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ: ਡਾ ਤੇਜਵੰਤ 

Civil Surgeon Dr. Fazilka Tejwant Singh Dhillon
ਸਿਹਤ ਵਿਭਾਗ ਵਲੋਂ ਲਗਾਏ ਜਾ ਰਹੇ ਸਿਹਤ ਮੇਲਿਆਂ ਨੂੰ ਲੋਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ: ਡਾ ਤੇਜਵੰਤ 

Sorry, this news is not available in your requested language. Please see here.

ਸਿਹਤ ਮੇਲੇ ਦੌਰਾਨ 602 ਲੋਕਾਂ ਨੇ ਮਿਲ ਰਹੀਆਂ ਸਿਹਤ ਸੁਵਿਧਾਵਾਂ ਦਾ ਲਿਆ ਲਾਭ

ਫਾਜ਼ਿਲਕਾ, 19 ਅਪ੍ਰੈਲ 2022

ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਤਹਿਤ  ਸਿਹਤ ਵਿਭਾਗ ਫਾਜ਼ਿਲਕਾ ਵਲੋਂ ਬਲਾਕ ਡੱਬਵਾਲਾ ਕਲਾਂ ਵਿਖੇ ਦੂਸਰਾ ਬਲਾਕ ਪੱਧਰੀ ਸਿਹਤ ਮੇਲਾ ਲਗਾਇਆ ਗਿਆ। ਇਨ੍ਹਾਂ ਸਿਹਤ ਮੇਲਿਆਂ ਵਿੱਚ ਆਮ ਲੋਕਾਂ ਨੂੰ ਸਿਹਤ ਸੇਵਾਵਾਂ ਅਤੇ ਚਲ ਰਹੇ ਸਿਹਤ ਪ੍ਰੋਗਰਾਮ ਅਤੇ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਇਹ ਜਾਣਕਾਰੀ ਸਿਵਲ ਸਰਜਨ ਫਾਜ਼ਿਲਕਾ ਡਾ. ਤੇਜਵੰਤ ਸਿੰਘ ਢਿੱਲੋਂ ਨੇ ਦਿੱਤੀ ਹੈ।

ਹੋਰ ਪੜ੍ਹੋ :-40 ਵਿਦਿਆਰਥੀਆਂ ਦੀ ਕੀਤੀ ਕੈਰੀਅਰ ਕੋਸਲਿੰਗ

ਸਿਵਲ ਸਰਜਨ ਡਾ. ਢਿਲੋਂ ਨੇ ਮੇਲੇ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਿਹਤ ਮੇਲੇ ਲਗਾਉਂਣ ਦਾ ਮੁੱਖ ਮਕਸਦ ਹੈ ਆਮ ਲੋਕਾਂ ਨੂੰ ਸਿਹਤ ਸੇਵਾਵਾਂ ਅਤੇ ਚਲ ਰਹੇ ਸਿਹਤ ਪ੍ਰੋਗਰਾਮ ਅਤੇ ਸਕੀਮਾਂ ਬਾਰੇ ਜਾਣਕਾਰੀ ਦੇਣਾ ਹੈ। ਸਿਹਤ ਵਿਭਾਗ ਵੱਲੋਂ ਵੱਖ ਵੱਖ ਇਲਾਜ ਜਿਵੇਂ ਅੱਲੋਪਥੀ, ਹੋਮਓਪੈਥੀ ਆਯੁਰਵੈਦਿਕ, ਯੋਗਾ ਯੂਨਾਨੀ ਤੇ ਸਿੱਧਾ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋਂ ਲੋਕ ਇਹਨਾਂ ਤੋਂ ਪੂਰਾ ਪੂਰਾ ਲਾਹਾ ਲੈ ਸਕਣ। ਇਸ ਮੌਕੇ ਤੇ ਇਹਨਾਂ ਸਾਰੀਆਂ ਇਲਾਜ ਪੱਧਤੀਆਂ ਦੇ ਵੱਖ ਵੱਖ ਸਟਾਲ ਲਗਾਏ ਗਏ      ਸਨ। ਇਹਨਾਂ ਦੇ ਨਾਲ ਫੂਡ ਸੇਫਟੀ, ਡੇਂਗੂ ਮਲੇਰੀਆ, ਔਰਤਾਂ ਦੇ ਰੋਗਾਂ, ਦੰਦਾਂ ਦੇ ਰੋਗਾਂ ਅਤੇ ਅੱਖਾਂ ਦੇ ਰੋਗਾਂ ਦੇ ਜਾਂਚ ਲਈ ਵੀ ਅਲੱਗ ਤੋਂ ਪ੍ਰਬੰਧ ਕੀਤੇ ਗਏ ਸਨ।

ਇਸ ਮੌਕੇ ਤੇ ਸ਼੍ਰੀ ਮਨਜਿੰਦਰ ਖੇੜਾ ਹਲਕਾ ਇੰਚਾਰਜ ਅਰਨੀਵਾਲਾ ਆਮ ਆਦਮੀ ਪਾਰਟੀ ਉਚੇਚੇ ਤੌਰ ਤੇ ਸ਼ਾਮਿਲ ਹੋਏ। ਓਹਨਾਂ ਨੇ ਸਮੂਹ ਸਟਾਫ਼ ਨੂੰ ਮੇਲੇ ਦੇ ਸੁਚੱਜੇ ਪ੍ਰਬੰਧ ਲਈ ਵਧਾਈ ਦਿੰਦੇ ਹੋਏ ਕਿਹਾ ਕਿ ਉਹ ਹਰ ਵੇਲੇ ਓਹਨਾਂ ਦੇ ਨਾਲ਼ ਹਨ। ਕਿਸੇ ਵੀ ਕਿਸਮ ਦੀ ਸਹਾਇਤਾ ਲਈ ਓਹਨਾਂ ਨਾਲ ਨਿੱਜੀ ਤੌਰ ਤੇ ਰਾਬਤਾ ਕਾਇਮ ਕੀਤਾ ਜਾਵੇ।  ਇਸ ਮੇਲੇ ਵਿੱਚ  602 ਲੋਕਾਂ ਨੇਂ ਮਿਲ ਰਹੀਆਂ ਸਿਹਤ ਸੇਵਾਵਾਂ ਦਾ ਲਾਭ ਲਿਆ। ਇਸ ਮੇਲੇ ਵਿੱਚ 20 ਨਵੇਂ ਆਯੁਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਏ ਗਏ। ਮੇਲੇ ਵਿਚ ਟੈਲੀ ਮੇਡਿਸਿਨ, ਟੀਕਾਕਰਨ (ਕੋਵਿਡ) ਅਤੇ ਬਾਕੀ ਬੱਚਿਆਂ ਦੇ ਟੀਕੇ ਵੀ ਲਗਾਏ ਗਏ ।

ਐਸ. ਐਮ. ਓ. ਡਾ. ਰੁਪਾਲੀ ਨੇ ਆਏ ਹੋਏ ਮਹਿਮਾਨਾਂ ਅਤੇ ਲੋਕਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਡਬਵਾਲਾ ਕਲਾਂ ਦਾ ਸਟਾਫ਼ ਲੋਕਾਂ ਦੀ ਸੇਵਾ ਪੁਰੀ ਤਨਦੇਹੀ ਨਾਲ ਕਰਨ ਲਈ ਵਚਨ ਬੱਧ ਹੈ। ਇਸ ਮੌਕੇ ਤੇ ਡਾ. ਸਰਬ੍ਰਿੰਦਰ ਸੇਠੀ ਏ ਸੀ ਐਸ, ਜ਼ਿਲ੍ਹਾ ਮਾਸ ਮੀਡੀਆ ਅਫਸਰ ਅਨਿਲ ਧਾਮੂ , ਦੀਵੇਸ ਕੁਮਾਰ ਬੀ ਈ ਈ, ਸੁਰਿੰਦਰ ਮੱਕੜ ਐਸ ਆਈ, ਨਰੇਸ਼ ਸਚਦੇਵਾ, ਰੀਟਾ ਕੁਮਾਰੀ, ਜਤਿੰਦਰ ਸਚਦੇਵਾ, ਪ੍ਰਕਾਸ਼ ਸਿੰਘ, ਵਿਨੋਦ ਕੁਮਾਰ, ਸੁਖਦੇਵ ਸਿੰਘ ਬੀ ਸੀ ਸੀ ਵੀ ਹਾਜ਼ਰ ਸਨ।

Spread the love