ਪਿੰਡ ਛਾਪਾ ’ਚ ਓਟ ਕਲੀਨਿਕ ਦੀ ਸ਼ੁਰੂਆਤ
ਆਉਦੇ ਦਿਨੀਂ 4 ਹੋਰ ਓਟ ਕਲੀਨਿਕ ਖੋਲੇ ਜਾਣਗੇ: ਡਾ. ਔਲਖ
ਮਹਿਲ ਕਲਾਂ/ਬਰਨਾਲਾ, 17 ਮਈ 2022
ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਸ਼ਿਆਂ ਖ਼ਿਲਾਫ਼ ਮੁਹਿੰਮ ਤਹਿਤ ਅਤੇ ਸਿਹਤ ਸੇਵਾਵਾਂ ਵਧਾਉਣ ਦੇ ਉਦੇਸ਼ ਨਾਲ ਸਿਹਤ ਵਿਭਾਗ ਬਰਨਾਲਾ ਵੱਲੋਂ ਪਿੰਡ ਛਾਪਾ ’ਚ ਓਟ ਕਲੀਨਿਕ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਦਾ ਉਦਘਾਟਨ ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਨੇ ਅੱਜ ਕੀਤਾ।
ਹੋਰ ਪੜ੍ਹੋ :-ਬਲੱਡ ਪ੍ਰੈਸ਼ਰ ਹੈ ਇਕ ਸਾਈਲੈਂਟ ਕਿਲਰ- ਡਾ ਨੀਲੂ ਚੁੱਘ
ਇਸ ਮੌਕੇ ਸਿਵਲ ਸਰਜਨ ਬਰਨਾਲਾ ਨੇ ਕਿਹਾ ਕਿ ਸਿਹਤ ਵਿਭਾਗ ਬਰਨਾਲਾ ਵੱਲੋਂ ਜ਼ਿਲੇ ਵਿੱਚ ਪਹਿਲਾਂ 6 ਓਟ ਕਲੀਨਿਕ ਸਫਲਤਾਪੂਰਵਕ ਚਲਾਏ ਜਾ ਰਹੇ ਹਨ। ਅੱਜ ਸੱਤਵੇੇਂ ਓਟ ਕਲੀਨਿਕ ਦੀ ਸ਼ੁਰੂਆਤ ਪਿੰਡ ਛਾਪਾ ’ਚ ਕੀਤੀ ਗਈ ਹੈ। ਇਸੇ ਹਫਤੇ ਚਾਰ ਹੋਰ ਵੱਖ ਵੱਖ ਓਟ ਕਲੀਨਿਕਾਂ ਦੀ ਸ਼ੁਰੂਆਤ ਕਰ ਦਿੱਤੀ ਜਾਵੇਗੀ। ਇਸ ਨਾਲ ਜ਼ਿਲੇ ਵਿੱਚ ਕੁੱਲ 11 ਓਟ ਕਲੀਨਿਕ ਸਥਾਪਿਤ ਕਰ ਦਿੱਤੇ ਜਾਣਗੇ। ਇਸ ਤੋਂ ਇਲਾਵਾ ਇਕ ਆਰਜ਼ੀ ਓਟ ਕਲੀਨਿਕ ਜ਼ਿਲਾ ਜੇਲ ’ਚ ਵੀ ਹੈ।
ਡਾ. ਔਲਖ ਨੇ ਦੱਸਿਆ ਕਿ ਸਿਹਤ ਵਿਭਾਗ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਆਮ ਲੋਕਾਂ ਦੀ ਸਿਹਤ ਸੇਵਾ ਪ੍ਰਤੀ ਜ਼ਿੰਮੇਵਾਰੀ ਅਤੇ ਤਨਦੇਹੀ ਨਾਲ ਸੇਵਾਵਾਂ ਨਿਭਾਅ ਰਿਹਾ ਹੈ। ਇਸ ਮੌਕੇ ਜੈਦੀਪ ਚਹਿਲ ਐਸਐਮਓ ਮਹਿਲ ਕਲਾਂ, ਕੁਲਦੀਪ ਸਿੰਘ ਜ਼ਿਲਾ ਮਾਸ ਮੀਡੀਆ ਅਫਸਰ, ਹਰਜੀਤ ਸਿੰਘ ਬਾਗੀ ਜ਼ਿਲਾ ਬੀ.ਸੀ.ਸੀ. ਕੋਆਰਡੀਨੇਟਰ, ਕੁਲਜੀਤ ਸਿੰਘ ਬੀ.ਈ.ਈ., ਹਰਨੇਕ ਸਿੰਘ ਬਲਾਕ ਸਮਿਤੀ ਮੈਂਬਰ, ਸੂਬੇਦਾਰ ਚਰਨ ਸਿੰਘ, ਰਣਧੀਰ ਸਿੰਘ, ਰਿੰਕੂ, ਰਾਜੂ ਸਿੰਘ ਫੌਜੀ, ਜੀਤ ਸਿੰਘ ਨੰਬਰਦਾਰ, ਸੁਖਵਿੰਦਰ ਕੁਮਾਰ ਇੰਸਪੈਕਟਰ, ਬਲਵਿੰਦਰ ਕੁਮਾਰ ਫਾਰਮੇਸੀ ਅਫਸਰ, ਸੁਖਵਿੰਦਰ ਕੌਰ, ਗੁਰਮੇਲ ਸਿੰਘ ਸੁਰਿੰਦਰ ਪਾਲ, ਜਸਵੀਰ ਸਿੰਘ ਵਰਕਰ, ਗੁਰਦਰਸ਼ਨ ਸਿੰਘ ਆਦਿ ਹਾਜ਼ਰ ਸਨ।