ਕੇਵੀਕੇ ਵੱਲੋਂ ਮੱਧੂ ਮੱਖੀ ਪਾਲਣ ਦਾ ਸਿਖਲਾਈ ਕੋਰਸ

*ਮਧੂ ਮੱਖੀ ਪਾਲਣ ਦੇ ਕਿੱਤੇ ਵਿੱਚ ਰੋਜ਼ਗਾਰ ਦੀਆਂ ਸੰਭਾਵਨਾਂ ਬਾਰੇ ਦੱਸਿਆ

Sorry, this news is not available in your requested language. Please see here.

*ਮਧੂ ਮੱਖੀ ਪਾਲਣ ਦੇ ਕਿੱਤੇ ਵਿੱਚ ਰੋਜ਼ਗਾਰ ਦੀਆਂ ਸੰਭਾਵਨਾਂ ਬਾਰੇ ਦੱਸਿਆ
ਹੰਡਿਆਇਆ/ਬਰਨਾਲਾ, 3 ਅਕਤੂਬਰ
ਕ੍ਰਿਸ਼ੀ ਵਿਗਿਆਨ ਕੇਂਦਰ ਹੰਡਿਆਇਆ ਬਰਨਾਲਾ ਵੱਲੋਂ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ
ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਅਧੀਨ ਚਾਰ ਰੋਜ਼ਾ ਮੱਧੂ ਮੱਖੀ ਪਾਲਣ ਦਾ ਸਿਖਲਾਈ ਕੋਰਸ ਡਾ. ਪ੍ਰਹਿਲਾਦ ਸਿੰਘ ਤੰਵਰ, ਐਸੋਸੀਏਟ ਡਾਇਰੇਕਟਰ ਦੀ ਅਗਵਾਹੀ ਹੇਠ ਆਰਿਆ ਪ੍ਰੋਜੈਕਟ ਅਧੀਨ ਲਗਾਇਆ ਗਿਆ।
ਇਸ ਮੌਕੇ ਡਾ. ਤੰਵਰ ਨੇ ਮਧੂ ਮੱਖੀ ਪਾਲਣ ਕੋਰਸ ਦੀ ਸਿਖਲਾਈ ਲੈਣ ਲਈ ਆਏ ਕਿਸਾਨਾਂ ਦਾ ਸਵਾਗਤ ਕੀਤਾ ਅਤੇ ਮਧੂ ਮੱਖੀ ਪਾਲਣ ਦੇ ਕਿਤੇ ਵਿੱਚ ਰੋਜ਼ਗਾਰ ਦੀਆਂ ਸੰਭਾਵਨਾਂ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਦੀਆਂ ਗਤੀਵਿਧੀਆਂ ਬਾਰੇ ਦੱਸਿਆ। ਇਸ ਟ੍ਰੇਨਿੰਗ ਦੌਰਾਨ ਡਾ. ਕਮਲਦੀਪ ਸਿੰਘ ਮਠਾੜੂ, ਸਹਾਇਕ ਪ੍ਰੋਫੈਸਰ, ਪੌਦ ਸੁਰੱਖਿਆ ਨੇ ਮਧੂ-ਮੱਖੀ ਦੀਆਂ ਪ੍ਰਜਾਤੀਆਂ, ਮੌਸਮੀ ਸਾਂਭ-ਸੰਭਾਲ, ਰਾਣੀ ਮੱਖੀ ਦਾ ਜੀਵਣ ਚੱਕਰ, ਮੱਖੀਆਂ ਦੀ ਖੁਰਾਕ, ਇਸ ਵਿੱਚ ਪੈਣ ਵਾਲੇ ਕੀੜੇ ਅਤੇ ਬੀਮਾਰੀਆਂ ਦੀ ਰੋਕਥਾਮ ਅਤੇ ਸ਼ਹਿਦ ਕੱਢਣ ਬਾਰੇ ਦੱਸਿਆ।
ਡਾ. ਹਰਜੋਤ ਸਿੰਘ ਸੋਹੀ, ਸਹਾਇਕ ਪ੍ਰੋਫੈਸਰ, ਬਾਗਬਾਨੀ ਨੇ ਵੱਖ-ਵੱਖ ਮੌਸਮਾਂ ਵਿੱਚ ਮਿਲਣ ਵਾਲੇ ਫੁੱਲ-ਫਲਾਂ ਬਾਰੇ ਜਾਣਕਾਰੀ ਦਿੱਤੀ। ਡਾ. ਖੁਸ਼ਵੀਰ ਸਿੰਘ, ਸਹਾਇਕ ਪ੍ਰੋਫੈਸਰ, ਮੱਛੀ ਪਾਲਣ ਨੇ ਸੰਯੁਕਤ ਮੱਖੀ ਅਤੇ ਮੱਛੀ ਪਾਲਣ ਬਾਰੇ ਵਿਸਥਾਰ ਵਿੱਚ ਦੱਸਿਆ। ਡਾ. ਅੰਜਲੀ, ਸਹਾਇਕ ਪ੍ਰੋਫੈਸਰ, ਗ੍ਰਹਿ ਵਿਗਿਆਨ ਨੇ ਸ਼ਹਿਦ ਤੋਂ ਬਣਨ ਵਾਲੇ ਪਦਾਰਥਾਂ ਬਾਰੇ ਜਾਗਰੂਕ ਕੀਤਾ।