ਚੇਅਰਮੈਨ ਗਾਊ ਰੱਖਿਆ ਕਮਿਸ਼ਨ ਨੇ ਪ੍ਰੈਸ ਕਾਨਫਰੰਸ ਦੋਰਾਨ ਗਾਊ ਰੱਖਿਆ ਲਈ ਕੀਤੇ ਜਾ ਰਹੇ ਉਪਰਾਲਿਆਂ ਤੇ ਪਾਈ ਰੋਸ਼ਨੀ

Sorry, this news is not available in your requested language. Please see here.

ਗਾਊਧੰਨ ਨੂੰ ਰਾਸਟਰੀ ਜੀਵ ਘੋਸ਼ਿਤ ਕਰਵਾਉਂਣ ਲਈ ਕੀਤੇ ਜਾ ਰਹੇ ਹਨ ਉਪਰਾਲੇ-ਸਚਿੱਨ ਸਰਮਾ
ਪਠਾਨਕੋਟ, 30 ਜੂਨ 2021 ਗਾਊ ਰੱਖਿਆ, ਉਨ੍ਹਾਂ ਦੀ ਸਾਭ ਸੰਭਾਲ ਲਈ ਵਿਸ਼ੇਸ ਪ੍ਰਬੰਧ ਅਤੇ ਗਾਊ ਨਸ਼ਲ ਸੁਧਾਰ ਲਈ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ। ਇਹ ਪ੍ਰਗਟਾਵਾ ਸ੍ਰੀ ਸਚਿੱਨ ਸਰਮਾ ਚੇਅਰਮੈਨ ਗਾਊ ਰੱਖਿਆ ਕਮਿਸ਼ਨਰ ਪੰਜਾਬ ਨੇ ਅੱਜ ਪਸ਼ੁ ਹਸਪਤਾਲ ਖੱਡੀ ਪੁਲ ਨਜਦੀਕ ਸਿਵਲ ਹਸਪਤਾਲ ਵਿਖੇ ਪ੍ਰੈਸ ਕਾਨਫਰੰਸ ਦੋਰਾਨ ਸੰਬੋਧਤ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਕਮਿਸ਼ਨ ਵੱਲੋਂ ਪੂਰੇ ਪੰਜਾਬ ਅੰਦਰ ਵਿਸ਼ੇਸ ਦੋਰੇ ਕੀਤੇ ਜਾ ਰਹੇ ਹਨ ਅਤੇ ਵੱਖ ਵੱਖ ਜਿਲਿ੍ਹਆਂ ਵਿੱਚ ਸਥਿਤ ਗਾਊਸਾਲਾਵਾਂ ਦਾ ਵਿਸ਼ੇਸ ਤੋਰ ਤੇ ਪਹੁੰਚ ਕਰਕੇ ਨਿਰੀਖਣ ਕੀਤਾ ਜਾ ਰਿਹਾ ਹੈ। ਗੋਧੰਨ ਦੀ ਰੱਖਿਆ ਕਰ ਰਹੀਆਂ ਗਾਊਸਾਲਾਵਾਂ ਵਿੱਚ ਪਹੁੰਚ ਕੇ ਜਿੱਥੇ ਉਨ੍ਹਾਂ ਵੱਲੋਂ ਗਾਊ ਰੱਖਿਆ ਲਈ ਕੰਮ ਕਰ ਰਹੀਆਂ ਸੰਸਥਾਵਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਹਨ ਉੱਥੇ ਹੀ ਜਲਦੀ ਹੀ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਭਰੋਸਾ ਵੀ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਦੇਸ਼ੀ ਨਸਲ ਦੀਆਂ ਗਾਊ ਦੀ ਨਸ਼ਲ ਨੂੰ ਹੋਰ ਵਧਾਉਂਣ ਲਈ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਹ ਵੀ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਜੋ ਪੰਜਾਬ ਅੰਦਰ ਗਾਊਸਾਲਾਵਾਂ ਚੱਲ ਰਹੀਆਂ ਹਨ ਉਹ ਖੁਦ ਇਸ ਕਾਬਲ ਬਣ ਸਕਣ ਕਿ ਉਨ੍ਹਾਂ ਨੂੰ ਕਿਸੇ ਤੇ ਨਿਰਭਰ ਨਾ ਰਹਿਣਾ ਪਵੇ। ਇਸ ਦੇ ਲਈ ਪਾਇਲਟ ਪ੍ਰੋਜੈਕਟ ਵੀ ਤਿਆਰ ਕੀਤੇ ਗਏ ਹਨ ਅਤੇ ਕੰਮ ਵੀ ਸੁਰੂ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਪਿਛਲੇ ਦੋ ਦਿਨ੍ਹਾਂ ਦੋਰਾਨ ਜਿਲ੍ਹਾ ਪਠਾਨਕੋਟ ਦੀਆਂ ਗਾਊਸਾਲਾਵਾਂ ਦਾ ਨਿਰੀਖਣ ਕਰਨ ਮਗਰੋਂ ਉਨ੍ਹਾਂ ਵੱਲੋਂ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਨਾਲ ਵਿਸ਼ੇਸ ਮੁੱਦਿਆਂ ਤੇ ਚਰਚਾ ਵੀ ਕੀਤੀ ਗਈ। ਜਿਸ ਵਿੱਚ ਜਿਲ੍ਹੇ ਦੀ ਵਿਸ਼ੇਸ ਗੱਲ ਹੈ ਕਿ ਪਠਾਨਕੋਟ ਜਿਲ੍ਹਾ ਦੋ ਸੂਬਿਆਂ ਜੰਮੂ ਕਸਮੀਰ ਅਤੇ ਹਿਮਾਚਲ ਨਾਲ ਲੱਗਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇਖਿਆ ਹੈ ਕਿ ਪਿਛਲੇ ਕੂਝ ਸਮੇਂ ਦੋਰਾਨ ਮਾਧੋਪੁਰ ਵਿੱਚ ਇੱਕ ਚੈਕ ਪੋਸਟ ਬਣਾਈ ਗਈ ਸੀ ਜੋ ਗਾਊ ਤੱਸਕਰਾਂ ਤੇ ਨਿਗਰਾਨੀ ਕਰਦੀ ਸੀ ਪਰ ਹੁਣ ਕੂਝ ਸਮੇਂ ਤੋਂ ਇਹ ਚੈਕ ਪੋਸਟ ਬੰਦ ਪਈ ਹੈ ਇਸ ਦੇ ਸਬੰਧ ਵਿੱਚ ਡਿਪਟੀ ਕਮਿਸ਼ਨਰ ਪਠਾਨਕੋਟ ਨਾਲ ਚਰਚਾ ਕੀਤੀ ਗਈ ਹੈ ਕਿ ਇਸ ਚੈਕ ਪੋਸਟ ਨੂੰ ਦੋਬਾਰਾ ਚਲਾਇਆ ਜਾਵੇ।
ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ਅੰਦਰ ਇਸ ਸਮੇਂ ਕਰੀਬ 200 ਗਾਊਸਾਲਾਵਾਂ ਕੰਮ ਕਰ ਰਹੀਆਂ ਹਨ ਅਤੇ ਉਨ੍ਹਾਂ ਵੱਲੋਂ ਕਰੀਬ 150 ਗਾਊਸਾਲਾਵਾਂ ਦਾ ਵਿਸੇਸ ਦੋਰਾ ਕੀਤਾ ਗਿਆ ਹੈ। ਜਿਲ੍ਹਾ ਪਠਾਨਕੋਟ ਵਿੱਚ ਵੀ 7 ਗਾਊਸਾਲਾਵਾਂ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਲਦੀ ਹੀ ਅਜਿਹੀ ਯੋਜਨਾ ਬਣਾਈ ਜਾਵੇਗੀ ਕਿ ਲੋਕ ਅਪਣੇ ਪਸ਼ੁ ਸੜਕਾਂ ਤੇ ਨਾ ਛੱਡਣ ਅਗਰ ਅਜਿਹਾ ਹੁੰਦਾ ਹੈ ਤਾਂ ਦੋਸੀ ਲੋਕਾਂ ਤੇ ਕਾਰਵਾਈ ਵੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਲਦੀ ਹੀ ਵਿਵਸਥਾ ਕੀਤੀ ਜਾਵੇਗੀ ਕਿ ਜੋ ਲੋਕ ਗਾਊਸਾਲਾਵਾਂ ਚਲਾ ਰਹੇ ਹਨ ਉਨ੍ਹਾਂ ਲੋਕਾਂ ਨੂੰ ਕਰੋਨਾ ਤੋਂ ਬਚਾਓ ਲਈ ਵਿਸ਼ੇਸ ਕੈਂਪ ਲਗਾ ਕੇ ਟੀਕਾਕਰਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਮਿਸ਼ਨ ਵੱਲੋਂ ਰਾਸਟਰਪਤੀ ਨੂੰ ਸਿਫਾਰਿਸ ਕੀਤੀ ਜਾ ਰਹੀ ਹੈ ਕਿ ਗਾਊ ਧੰਨ ਨੂੰ ਰਾਸਟਰੀ ਜੀਵ ਘੋਸ਼ਿਤ ਕੀਤਾ ਜਾਵੇ।

Spread the love