ਜਿਲ੍ਹਾ ਰੋਜ਼ਗਾਰ ਕਾਰੋਬਾਰ ਬਿਉਰੋ ਪਠਾਨਕੋਟ ਦੀਆਂ ਉਪਰਾਲਿਆਂ ਸਦਕਾ ਵਿਬਹ ਮਹਾਜਨ ਨੂੰ ਮਿਲੀ ਵੈਲੀਓ ਬੈਂਕਰ ਅਫਸ਼ਰ ਦੀ ਨੋਕਰੀ

Sorry, this news is not available in your requested language. Please see here.

ਪਠਾਨਕੋਟ: 15 ਜੂਨ 2021 ਹਰ ਇੱਕ ਪੜ੍ਹੇ ਲਿਖੇ ਬੇਰੋਜ਼ਗਾਰ ਨੋਜਵਾਨ ਦੀ ਇਹ ਚਾਹ ਹੁੰਦੀ ਹੈ ਕਿ ਉਹ ਅਪਣੀ ਪੜ੍ਹਾਈ ਪੁਰੀ ਕਰਨ ਤੋਂ ਬਾਅਦ ਉਸ ਨੂੰ ਉਸਦੀ ਯੋਗਤਾ ਅਨੁਸਾਰ ਨੋਕਰੀ ਹਾਸਲ ਹੋ ਸਕੇ ਅਤੇ ਉਸਦੀ ਉਮੀਦਾਂ ਨੂੰ ਖੰਭ ਉਦੋਂ ਲਗਦੇ ਹਨ ਜਦੋਂ ਉਸਨੂੰ ਉਸਦੀ ਇੱਛਾ ਅਨੁਸਾਰ ਕਿਸੇ ਚੰਗੀ ਕੰਪਨੀ ਵਿਚ ਨੋਕਰੀ ਮਿਲਦੀ ਹੈ।ਇਸੇ ਲੜੀ ਨੂੰ ਅੱਗੇ ਵਧਾਉਂਦੇ ਹੋਏ ਵਿਬਹ ਮਹਾਜ਼ਨ ਦੇ ਸੁਪਨਿਆਂ ਨੂੰ ਸਕਾਰ ਕਰਨ ਵਿਚ ਜਿਲ੍ਹਾ ਰੋਜ਼ਗਾਰ ਕਾਰੋਬਾਰ ਬਿਉਰੋ ਪਠਾਨਕੋਟ ਨੇ ਅਹਿਮ ਭੂਮਿਕਾ ਨਿਭਾਈ।
ਜਾਣਕਾਰੀ ਦਿੰਦਿਆਂ ਵਿਬਹ ਮਹਾਜਨ ਨੇ ਦੱਸਿਆ ਕਿ ਉਸਦੀ ਯੋਗਤਾ ਬੀ.ਟੈਕ. ਕੰਪਿਉਟਰ ਸਾਂਇੰਸ ਹੈ। ਉਸਦੀ ਫੈਮਲੀ ਵਿਚ ਇੱਕ ਛੋਟਾ ਭਰਾ ਹੈ ਜੋ 9ਵੀਂ ਕਲਾਸ ਵਿਚ ਪੜਦਾ ਹੈ। ਉਸਦੇ ਪਿਤਾ ਜੀ ਦਾ ਅਪਣਾ ਬਿਜ਼ਨਸ਼ ਹੈ। ਵਿਬਹ ਮਹਾਜਨ ਨੇ ਦੱਸਿਆ ਕਿ ਇਸੇ ਦੋਰਾਨ ਉਸਨੂੰ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਉਰੋ ਬਾਰੇ ਪਤਾ ਲਗਾ । ਉਹਨਾਂ ਨਾਲ ਸੰਪਰਕ ਕਰਨ ਤੋਂ ਬਾਅਦ ਵਿਬਹ ਨੇ ਦੱਸਿਆ ਕਿ ਪੰਜਾਬ ਸਰਕਾਰ ਦੁਆਰਾ ਬਣਾਈ ਗਈ ਵੈਬਸਾਈਟ www.pgrkam.com ਤੇ ਨਾਲ ਰਜਿਸਟੇ੍ਰਸ਼ਨ ਕੀਤਾ ।
ਉਨ੍ਹਾਂ ਦੱਸਿਆ ਕਿ ਕੁਝ ਦਿਨਾਂ ਬਾਅਦ ਉਸਨੂੰ ਜਿਲ੍ਹਾ ਰੋਜਗਾਰ ਦੁਆਰਾ ਪਾਏ ਗਏ ਐਸ.ਐਮ.ਐਸ ਪ੍ਰਾਪਤ ਹੋਇਆ ਜਿਸ ਵਿਚ ਮੈਨੂੰ ਪਤਾ ਲਗਾ ਕਿ ਜਿਲ੍ਹਾ ਰੋਜਾਗਰ ਅਤੇ ਕਾਰੋਬਾਰ ਬਿਉਰੋ ਪਠਾਨਕੋਟ ਵੱਲੋਂ ਵਰਚਿਊਲ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਵਿਚ ਆਈ.ਸੀ.ਆਈ.ਸੀ.ਆਈ. ਬੈਂਕ ਕੰਪਨੀ ਦੁਆਰਾ ਹਿੱਸਾ ਲਿਆ ਜਾ ਰਿਹਾ ਹੈ। ਮੈਂ ਦੱਸੀ ਗਈ ਮਿਤੀ ਨੂੰ ਪਲੇਸਮੈਂਟ ਵਿਚ ਹਿੱਸਾ ਲਿਆ ਅਤੇ ਮੇਰੀ ਬਤੋਰ ਵੈਲੀਓ ਬੈਂਕਰ ਆਫਿਸ਼ਰ ਦੀ ਚੋਣ ਹੋਈ।
ਵਿਬਹ ਨੇ ਦੱਸਿਆ ਕਿ ਇਸ ਪੋਸਟ ਨਾਲ ਉਸ ਨੂੰ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲ ਰਿਹਾ ਹੈ। ਇਸ ਲਈ ਮੈਂ ਅਤੇ ਮੇਰਾ ਪੂਰਾ ਪਰਿਵਾਰ ਜਿਲ੍ਹਾ ਰੋਜਗਾਰ ਬਿਉਰੋ ਪਠਾਨਕੋਟ ਦੇ ਪੂਰੇ ਸਟਾਫ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਾ ਹਾਂ।ਜਿਸ ਦੇ ਸਦਕਾ ਮੈਨੂੰ ਨੋਕਰੀ ਪ੍ਰਾਪਤ ਹੋਈ ਹੈ। ਮੈਂ ਪੰਜਾਬ ਸਰਕਾਰ ਦੇ ਇਸ ਪਹਿਲ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਅਤੇ ਮੈਂ ਇਥੇ ਬੇਰੋਜ਼ਗਾਰ ਨੋਜਵਾਨਾਂ ਨੂੰ ਅਪੀਲ ਕਰਦਾ ਹਾਂ ਕਿ ਜੇਕਰ ਤੁਸੀ ਪੜ੍ਹੇ ਲਿਖੇ ਬੇਰੋਜਗਾਰ ਹੋ , ਅਤੇ ਨੋਕਰੀ ਦੀ ਭਾਲ ਵਿਚ ਘੁੰਮ ਰਹੇ ਹੋ ਤਾਂ ਤੁਸੀਂ ਕਿਰਪਾ ਕਰਕੇ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਪਠਾਨਕੋਟ ਨਾਲ ਇੱਕ ਵਾਰੀ ਜਰੂਰ ਤਾਲ ਮੇਲੇ ਕਰੋ ਅਤੇ ਪੰਜਾਬ ਸਰਕਾਰ ਦੁਆਰਾ ਬਣਾਇਆ ਗਿਆ ਪੋਰਟਲ www.pgrkam.com ਉਤੇ ਅਪਣੀ ਰਜਿਸਟੇ੍ਰਸ਼ਨ ਕਰਵਾਉਣ ।

Spread the love