ਧਾਰਾ 144 ਅਧੀਨ ਆਈ.ਆਈ.ਟੀ ਰੂਪਨਗਰ ਤੇ ਆਲੇ-ਦੁਆਲੇ ਦੇ ਏਰੀਏ ਨੂੰ ਨੋ ਡਰੋਨ ਜੋਨ ਘੋਸ਼ਿਤ 

Pooja Sial Grewal(1)
Mrs. Pooja Sial Grewal

Sorry, this news is not available in your requested language. Please see here.

ਰੂਪਨਗਰ, 19 ਫਰਵਰੀ 2024
ਵਧੀਕ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀਮਤੀ ਪੂਜਾ ਸਿਆਲ ਗਰੇਵਾਲ ਨੇ ਆਦੇਸ਼ ਜਾਰੀ ਕਰਦਿਆਂ ਕਿਹਾ ਕਿ ਗਵਰਨਰ ਪੰਜਾਬ ਸ਼੍ਰੀ ਬਨਵਾਰੀ ਲਾਲ ਪੁਰੋਹਿਤ ਅੱਜ 20 ਫਰਵਰੀ ਦਿਨ ਮੰਗਲਵਾਰ ਨੂੰ ਆਈ.ਆਈ.ਟੀ. ਰੂਪਨਗਰ ਵਿਖੇ ਤਸ਼ਰੀਫ ਲਿਆ ਰਹੇ ਹਨ, ਉਨ੍ਹਾਂ ਦੀ ਆਮਦ ਦੇ ਸਬੰਧ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਮੱਦੇਨਜਰ ਰੱਖਦੇ ਹੋਏ ਧਾਰਾ 144 ਅਧੀਨ ਆਈ.ਆਈ.ਟੀ ਰੂਪਨਗਰ ਤੇ ਇਸ ਦੇ ਆਲੇ-ਦੁਆਲੇ ਦੇ ਏਰੀਏ ਨੂੰ ਨੋ ਡਰੋਨ ਜੋਨ ਘੋਸ਼ਿਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸੁਰੱਖਿਆ ਦੇ ਮੱਦੇਨਜ਼ਰ ਕੇਵਲ ਸੀਨੀਅਰ ਪੁਲਿਸ ਕਪਤਾਨ, ਰੂਪਨਗਰ ਨੂੰ ਡਰੋਨ ਉਡਾਉਣ ਉਤੇ ਛੋਟ ਹੋਵੇਗੀ।
Spread the love