ਰੋਜਗਾਰ ਮੇਲੇ ਵਿੱਚ 143 ਉਮੀਦਵਾਰਾਂ ਦੀ ਚੋਣ

ROZGAR
ਡੀ.ਬੀ.ਈ.ਈ. ਵੱਲੋਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਕਰਵਾਈ ਜਾ ਰਹੀ ਹੈ ਮੁਫਤ ਕੋਚਿੰਗ ਮੁਹੱਈਆ

Sorry, this news is not available in your requested language. Please see here.

ਤਰਨਤਾਰਨ, 1 ਸਤੰਬਰ 2021
ਮਿਸ਼ਨ ਘਰ ਘਰ ਰੋਜਗਾਰ ਅਧੀਨ ਡਿਪਟੀ ਕਮਿਸ਼ਨਰ, ਤਰਨ ਤਾਰਨ ਦੀ ਰਹਿਨੁਮਾਈ ਹੇਠ ਅੱਜ ਸਰਕਾਰੀ ਸੀਨੀਅਰ ਸਕੈਡੰਰੀ ਸਕੂਲ, ਗੰਡੀਵਿੰਡ ਵਿਖੇ ਪਲੇਸਮੈਂਟ ਕੈਪ ਲਗਾਇਆ ਗਿਆ। ਸ਼੍ਰੀ ਪ੍ਰਭਜੋਤ ਸਿੰਘ, ਜਿਲਾ ਰੋਜਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫਸਰ, ਤਰਨ ਤਾਰਨ ਨੇ ਇਹ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਪਲੇਸਮੈਂਟ ਕੈਪ ਵਿੱਚ 264 ਉਮੀਦਵਾਰਾਂ ਨੇ ਭਾਗ ਲਿਆ ਅਤੇ ਵੱਖ ਵੱਖ ਕੰਪਨੀਆਂ ਵੱਲੋ 143 ਉਮੀਦਵਾਰਾਂ ਦੀ ਚੋਣ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਇਸ ਤੋ ਇਲਾਵਾ ਮਿਤੀ: 02-09-2021 ਨੂੰ ਆਦਰਸ਼ ਮਾਡਲ ਸਕੂਲ, ਵਲਟੋਹਾ, ਮਿਤੀ: 03-09-2021 ਨੂੰ ਸਰਕਾਰੀ ਸੀਨੀਅਰ ਸਕੈਡੰਰੀ ਸਕੂਲ, ਨੋਸ਼ਹਿਰਾ ਪਨੰਆਂ ਅਤੇ ਮਿਤੀ: 06-09-2021 ਨੂੰ ਸ਼ਾਹ ਹਰਬੰਸ ਇੰਟਰਨੈਸ਼ਨਲ ਪਬਲਿਕ ਸਕੂਲ, ਰਾਣੀਵਲਾਹ (ਚੋਹਲਾ ਸਾਹਿਬ) ਵਿਖੇ ਸਮਾਂ 9 ਤੋ 3 ਵਜੇ ਤੱਕ ਪਲੇਸਮੈਂਟ ਕੈਪ ਲਗਾਏ ਜਾ ਰਹੇ ਹਨ। ਅਧਿਕਾਰੀ ਵੱਲੋ ਇਹਨਾਂ ਪਲੇਸਮੈਂਟ ਕੈਪਸ ਵਿੱਚ ਵੱਧ ਤੋ ਵੱਧ ਨੋਜਵਾਨਾਂ ਨੂੰ ਭਾਗ ਲੈਣ ਲਈ ਅਪੀਲ ਕੀਤੀ ਗਈ।

Spread the love