ਲੋਕ ਸੰਪਰਕ ਵਿਭਾਗ ਵਿੱਚ ਸ਼ਾਨਦਾਰ ਸੇਵਾਵਾਂ ਨਿਭਾਉਣ ਉਪਰੰਤ ਸੀ.ਓ.ਗੁਰਬਚਨ ਸਿੰਘ ਤੇ ਸੇਵਾਦਾਰ ਰਾਣੀ ਸੇਵਾ ਮੁਕਤ

Sorry, this news is not available in your requested language. Please see here.

ਐਸ.ਏ.ਐਸ. ਨਗਰ, 01 ਜੁਲਾਈ 2021
ਲੋਕ ਸੰਪਰਕ ਵਿਭਾਗ ਵਿੱਚ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸ਼ਾਨਦਾਰ ਸੇਵਾਵਾਂ ਨਿਭਾਉਣ ਉਪਰੰਤ ਸਿਨੇਮਾ ਅਪਰੇਟਰ (ਸੀ. ਓ.)ਸ. ਗੁਰਬਚਨ ਸਿੰਘ (32 ਸਾਲ ਸੇਵਾਕਾਲ) ਤੇ ਸੇਵਾਦਾਰ ਰਾਣੀ (29 ਸਾਲ ਸੇਵਾ ਕਾਲ) ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਐਸ ਏ ਐਸ ਨਗਰ ਤੋਂ ਸੇਵਾ ਮੁਕਤ ਹੋ ਗਏ।
ਇਹਨਾਂ ਦੋਵੇਂ ਕਰਮਚਾਰੀਆਂ ਨੂੰ ਵਿਦਾਇਗੀ ਦੇਣ ਮੌਕੇ ਜ਼ਿਲ੍ਹਾ ਲੋਕ ਸੰਪਰਕ ਅਫਸਰ, ਸ਼੍ਰੀਮਤੀ ਰੁਚੀ ਕਾਲੜਾ ਨੇ ਕਿਹਾ ਕਿ ਜਿਸ ਸਮਰਪਣ ਦੀ ਭਾਵਨਾ ਨਾਲ ਇਹਨਾਂ ਦੋਵੇਂ ਕਰਮਚਾਰੀਆਂ ਨੇ ਕੰਮ ਕੀਤਾ ਹੈ, ਉਹ ਹੋਰਨਾਂ ਲਈ ਮਿਸਾਲ ਹੈ।
ਉਹਨਾਂ ਨੇ ਦੋਵੇਂ ਕਰਮਚਾਰੀਆਂ ਦੀ ਲੰਮੀ ਉਮਰ ਤੇ ਸਿਹਤਯਾਬੀ ਦੀ ਕਾਮਨਾ ਕੀਤੀ ਤੇ ਆਸ ਪ੍ਰਗਟਾਈ ਕਿ ਇਹ ਦੋਵੇਂ ਕਰਮਚਾਰੀ ਸਮਾਜ ਦੀ ਬਿਹਤਰੀ ਲਈ ਯੋਗਦਾਨ ਪਾਉਂਦੇ ਰਹਿਣਗੇ।
ਇਸ ਮੌਕੇ ਸ. ਗੁਰਬਚਨ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਆਪਣੇ ਲੰਮੇ ਸੇਵਾ ਕਾਲ ਦੌਰਾਨ ਵੱਡੀ ਗਿਣਤੀ ਅਧਿਕਾਰੀਆਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ, ਜਿਨ੍ਹਾਂ ਤੋਂ ਉਹਨਾਂ ਨੇ ਬਹੁਤ ਕੁਝ ਸਿੱਖਿਆ ਤੇ ਉਹ ਤਜਰਬਾ ਉਹਨਾਂ ਵੱਲੋਂ ਤਨਦੇਹੀ ਨਾਲ ਸੇਵਾਵਾਂ ਨਿਭਾਉਣ ਵਿੱਚ ਸਹਾਈ ਹੋਇਆ।
ਉਹਨਾਂ ਕਿਹਾ ਕਿ ਉਹ ਆਪਣੇ ਨਾਲ ਯਾਦਾਂ ਦਾ ਵੱਡਾ ਖ਼ਜ਼ਾਨਾ ਲੈਕੇ ਜਾ ਰਹੇ ਹਨ ਤੇ ਸਮਾਜ ਲਈ ਕੰਮ ਕਰਨ ਦੀ ਜਿਹੜੀ ਪ੍ਰੇਰਨਾ ਉਹਨਾਂ ਨੂੰ ਵਿਭਾਗ ਵਿੱਚ ਕੰਮ ਕਰ ਕੇ ਮਿਲੀ ਹੈ, ਉਸ ਭਾਵਨਾ ਨਾਲ ਉਹ ਸਦਾ ਸਮਾਜ ਸੇਵਾ ਲਈ ਤਤਪਰ ਰਹਿਣਗੇ।
ਇਸ ਮੌਕੇ ਸੇਵਾਦਾਰ ਰਾਣੀ ਨੇ ਕਿਹਾ ਕਿ ਵਿਭਾਗ ਵਿੱਚ ਸੇਵਾਕਾਲ ਦੌਰਾਨ ਉਹਨਾਂ ਨੇ ਕਈ ਕਿਸਮ ਦੇ ਉਤਰਾਅ ਚੜ੍ਹਾਅ ਦੇਖੇ ਪਰ ਉਹਨਾਂ ਨੇ ਲਗਨ ਤੇ ਇਮਾਨਦਾਰੀ ਨਾਲ ਕੰਮ ਕਰਨ ਦਾ ਪੱਲਾ ਨਹੀਂ ਛੱਡਿਆ। ਉਹਨਾਂ ਨੇ ਵਿਭਾਗ ਦੇ ਸਮੂਹ ਮੁਲਾਜ਼ਮਾਂ ਤੇ ਅਧਿਕਾਰੀਆਂ ਵੱਲੋਂ ਮਿਲੇ ਸਹਿਯੋਗ ਲਈ ਉਹਨਾਂ ਦਾ ਧੰਨਵਾਦ ਕੀਤਾ।

Spread the love