ਵਣ ਵਿਭਾਗ ਪਠਾਨਕੋਟ ਵੱਲੋਂ ਜਿਲ੍ਹਾ ਪੱਧਰ ਤੇ ਮਨਾਇਆ ਗਿਆ ਵਣ ਮਹਾਉਤਸਵ

Sorry, this news is not available in your requested language. Please see here.

ਵਧੀਕ ਡਿਪਟੀ ਕਮਿਸ਼ਨਰ (ਜ) ਪਠਾਨਕੋਟ ਨੇ ਪੋਦੇ ਲਗਾ ਕੇ ਲੋਕਾਂ ਨੂੰ ਕੀਤਾ ਪੋਦੇ ਲਗਾਉਂਣ ਲਈ ਜਾਗਰੁਕ
ਪਠਾਨਕੋਟ, 24 ਅਗਸਤ 2021 71ਵੇਂ ਵਣ ਮਹਾਉਤਸਵ ਮੌਕੇ ਤੇ ਵਧੀਕ ਡਿਪਟੀ ਕਮਿਸ਼ਨਰ (ਜ) ਪਠਾਨਕੋਟ ਸ੍ਰੀ ਸੰਦੀਪ ਸਿੰਘ ਨੇ ਵਣ ਵਿਭਾਗ ਪਠਾਨਕੋਟ ਦੇ ਸਹਿਯੋਗ ਨਾਲ ਏ.ਬੀ. ਕਾਲਜ ਪਠਾਨਕੋਟ ਵਿਖੇ ਪੌਦੇ ਲਗਾ ਕੇ ਹਰਿਆਵਲ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਰਾਜੇਸ ਗੁਲਾਟੀ ਡਿਵੀਜਨਲ ਫੋਰਿਸਟ ਅਫਸ਼ਰ ਪਠਾਨਕੋਟ, ਵੀ.ਕੇ. ਡੋਗਰਾ ਪ੍ਰਿੰਸੀਪਲ ਏ.ਬੀ. ਕਾਲਜ ਪਠਾਨਕੋਟ, ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸ਼ਰ ਪਠਾਨਕੋਟ, ਪ੍ਰੋ. ਸਮਸੇਰ ਸਿੰਘ, ਸਤਨਾਮ ਸਿੰਘ ਰੇਂਜ ਅਫਸ਼ਰ ਪਠਾਨਕੋਟ, ਕੁਲਦੀਪ ਕੁਮਾਰ ਬਲਾਕ ਫੋਰਿਸਟ ਅਫਸਰ, ਗਾਰਡ ਦਿਆ ਰਾਮ , ਅਮਨ ਅਤੇ ਹੋਰ ਵਿਭਾਗੀ ਕਰਮਚਾਰੀ ਅਧਿਕਾਰੀ ਹਾਜ਼ਰ ਸਨ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਸੰਦੀਪ ਸਿੰਘ ਨੇ ਕਿਹਾ ਕਿ ਅਜੋਕੇ ਜੀਵਨ ਵਿਚ ਸਾਨੂੰ ਵੱਧ ਤੋਂ ਵੱਧ ਰੁੱਖ ਲਾਉਣ ਦੀ ਲੋੜ ਹੈ ਤਾਂ ਜੋ ਅਸੀਂ ਸ਼ੁਧ ਹਵਾ ਤੇ ਸਾਫ ਵਾਤਾਵਰਨ ਦਾ ਆਨੰਦ ਮਾਨ ਸਕੀਏ। ਉਨ੍ਹਾਂ ਕਿਹਾ ਕਿ ਅੱਜ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਸ਼ਹਿਰਾਂ ਵਿਚ 30 ਹਜ਼ਾਰ ਦੇ ਕਰੀਬ ਪੌਦੇ ਲਗਾ ਕੇ ਵਣ ਮਹੋਤਸਵ ਮਨਾਇਆ ਗਿਆ ਹੈ। ਇਸ ਮੌਕੇ ਉਨ੍ਹਾਂ ਲੋਕਾਂ ਨੂੰ ਵੀ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਉਨ੍ਹਾਂ ਦੀ ਸਾਂਭ ਸੰਭਾਲ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਇਹ ਵੀ ਦੱਸਿਆ ਕਿ ਵਣ ਵਿਭਾਗ ਵੱਲੋਂ ਆਈ ਹਰਿਆਲੀ ਐਪ ਵੀ ਸ਼ੁਰੂ ਕੀਤੀ ਗਈ ਹੈ ਜਿਸ ਰਾਹੀਂ ਰਜਿਸਟਰੇਸ਼ਨ ਕਰ ਕੇ ਪੌਦਿਆਂ ਦੀ ਵੰਡ ਕੀਤੀ ਜਾਂਦੀ ਹੈ। ਅੱਜ ਵੀ ਵਿਭਾਗ ਵੱਲੋਂ ਵੱਖ ਵੱਖ ਥਾਵਾਂ ਤੇ ਪੋਦੇ ਲਗਾਉਂਣ ਲਈ ਪੋਦਿਆਂ ਨਾਲ ਭਰੀਆਂ ਟਰਾਲੀਆਂ ਰਵਾਨਾ ਕੀਤੀਆਂ।

Spread the love