ਸ਼.ਭ.ਸ.ਨਗਰ ਦੀ ਅਦਾਲਤ ਵਲੋਂ ਗੈਰ ਮਿਆਰੀ ਅਤੇ ਮਿਸਬ੍ਰਾਂਡਡ ਖਾਣ-ਪੀਣ ਵਾਲੀਆਂ ਵਸਤਾਂ ਵੇਚਣ ਦੇ ਦੋਸ਼ ਅਧੀਨ 10 ਫਰਮਾਂ ਨੂੰ 4,16,000/- ਰੁਪਏ ਦੇ ਜੁਰਮਾਨੇ

Sorry, this news is not available in your requested language. Please see here.

ਨਵਾਂਸ਼ਹਿਰ, 18 ਅਗਸਤ 2021
ਆਮ ਪਬਲਿਕ ਨੂੰ ਸਾਫ ਸੁਥਰੀਆਂ ਅਤੇ ਉਚ-ਕਆਲਟੀ ਦੀਆਂ ਖਾਣ-ਪੀਣ ਵਾਲੀਆਂ ਵਸਤਾਂ ਉਪਲੱਬਧ ਕਰਵਾਉਣ ਦੇ ਮੰਤਵ ਨਾਲ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਵਿੱਢੀ ਗਈ ਮੁਹਿੰਮ ਤਹਿਤ ਪਿਛਲੇ ਦਿਨੀਂ ਫੂਡ ਸੇਫਟੀ ਟੀਮਾਂ ਵੱਲੋਂ ਵੱਖ-ਵੱਖ ਫਰਮਾਂ ਤੋਂ ਸੈਂਪਲ ਭਰਨ ਉਪਰੰਤ ਜੋ ਸੈਂਪਲ ਗੈਰ ਮਿਆਰੀ ਅਤੇ ਮਿਸਬ੍ਰਾਂਡਡ ਪਾਏ ਸਨ, ਉਨ੍ਹਾਂ ਦੋਸ਼ੀਆਂ ਦੇ ਖਿਲਾਫ਼ ਫੂਡ ਸੇਫਟੀ ਅਤੇ ਸਟੈਂਡਰਡ ਐਕਟ ਅਧੀਨ ਵਧੀਕ ਡਿਪਟੀ ਕਮਿਸ਼ਨਰ (ਜਨਰਲ), ਸ਼.ਭ.ਸ ਨਗਰ ਦੀ ਅਦਾਲਤ ਵਿੱਚ ਕੇਸ ਦਾਇਰ ਕੀਤੇ ਗਏ ਸਨ। ਵਧੀਕ ਡਿਪਟੀ ਕਮਿਸ਼ਨਰ (ਜਨਰਲ)-ਕਮ-ਐਡਜੂਕੇਟਿੰਗ ਅਫ਼ਸਰ (ਫੂਡ ਸੈਫਟੀ) ਸ਼.ਭ.ਸ ਨਗਰ ਸ਼੍ਰੀ ਜਸਵੀਰ ਸਿੰਘ ਦੀ ਅਦਾਲਤ ਵੱਲੋਂ ਨਿਰਮਾਤਾ ਕੰਪਨੀਆਂ, ਡਿਸਟ੍ਰੀਬਿਊਟਰਾਂ, ਕਰਿਆਨਾ ਸਟੋਰਾਂ, ਬੇਕਰੀ, ਕੰਨਫੈਕਸ਼ਨਰੀ ਸਟੋਰਾਂ ਅਤੇ ਡੇਅਰੀਆਂ ਆਦਿ ਨੂੰ ਗੈਰਮਿਆਰੀ ਅਤੇ ਮਿਸਬ੍ਰਾਂਡਡ ਵੱਖ-ਵੱਖ ਖਾਣ ਪੀਣ ਵਾਲੀਆਂ ਵਸਤਾਂ ਵੇਚਣ ਦੇ ਦੋਸ਼ ਅਧੀਨ 10 ਕੇਸਾਂ ਵਿੱਚ ਦੋਸ਼ੀਆਂ ਨੂੰ 4,16,000/- ਰੁਪਏ ਦਾ ਜੁਰਮਾਨਾ ਕੀਤਾ ਗਿਆ।
ਸ਼੍ਰੀ ਮਨੋਜ ਖੋਸਲਾ ਸਹਾਇਕ ਕਮਿਸ਼ਨਰ ਫੂਡ, ਸ਼.ਭ.ਸ.ਨਗਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਾਜਾ ਕਰਿਆਨਾ ਸਟੋਰ, ਬਲਾਚੌਰ ਤੋ ਮਿਸਬ੍ਰਾਂਡਡ ਸੁਜੀ ਰੱਸ ਦਾ ਭਰਿਆ ਗਿਆ ਸੈਂਪਲ ਜੋ ਕਿ ਅਦਰਸ਼ ਐਂਡ ਕੰਪਨੀ, ਗਿਆਸਪੁਰਾ, ਲੁਧਿਆਣਾ ਵਲੋਂ ਤਿਆਰ ਕੀਤਾ ਗਿਆ ਸੀ ਨੂੰ 1,00,000/- ਰੁਪਏ, ਐਮ. ਸੀ. ਟਰੇਡਰਜ਼, ਬਾਘਾ ਪੁਰਾਣਾ ਰੋਡ, ਨਿਹਾਲ ਸਿੰਘ ਵਾਲਾ (ਮੋਗਾ) ਨੂੰ ਗੈਰ-ਮਿਆਰੀ ਟੁਡੇ ਬਰਾਂਡ ਦਹੀ ਤਿਆਰ ਕਰਨ ਦੇ ਦੋਸ਼ ਅਧੀਨ 1,00,000/- ਰੁਪਏ, ਇਹ ਸੈਂਪਲ ਵੇਰਕਾ ਸੌਪ ਦਾਣਾ ਮੰਡੀ, ਬਲਾਚੌਰ ਤੋ ਭਰਿਆ ਗਿਆ ਸੀ,  ਨਗਦ ਕਰਿਆਨਾ ਸਟੋਰ, ਬਲਾਚੌਰ ਨੂੰ ਮਿਸਬ੍ਰਾਂਡਡ ਨਮਕੀਨ ਵੇਚਣ ਦੇ ਦੋਸ਼ ਅਧੀਨ 10,000/- ਰੁਪਏ ਅਤੇ ਅੰਮ੍ਰਿਤ ਭੁੱਜਿਆ ਨਿਰਮਾਤਾ ਕੰਪਨੀ, ਗਿੱਲ ਨਗਰ, ਬਰਨਾਲਾ, ਜਿਲ੍ਹਾਂ ਬਰਨਾਲਾ ਨੂੰ 1,00,000/- ਰੁਪਏ, ਸ਼ਿਵਾ ਡੇਅਰੀ, ਦਾਣਾ ਮੰਡੀ, ਬਲਾਚੌਰ ਨੂੰ ਗੈਰ-ਮਿਆਰੀ ਦੇਸੀ ਘਿਓ ਵੇਚਣ ਦੇ ਦੋਸ਼ ਅਧੀਨ 50,000/- ਰੁਪਏ, ਮੋਰ ਸਟੋਰ, ਕੋਰਟ ਰੋਡ, ਨਵਾਂਸ਼ਹਿਰ ਨੂੰ ਮਿਸਬ੍ਰਾਂਡਡ ਖਜੂਰਾਂ ਵੇਚਣ ਦੇ ਦੋਸ਼ ਅਧੀਨ 20,000/- ਰੁਪਏ, ਬ੍ਰਿਜ ਮੋਹਨ ਕਰਿਆਨਾ ਸਟੋਰ, ਰੈਲ ਮਾਜਰਾ ਨੂੰ ਮਿਸਬ੍ਰਾਂਡਡ ਨਮਕੀਨ ਵੇਚਣ ਦੇ ਦੋਸ਼ ਅਧੀਨ 10,000/- ਰੁਪਏ, ਗੁਰਮੀਤ ਕਰਿਆਨਾ ਸਟੋਰ, ਮਾਜਰਾ ਜੱਟਾਂ, ਬਲਾਚੌਰ ਨੂੰ ਮਿਸਬ੍ਰਾਂਡਡ ਪੇਠਾ ਵੇਚਣ ਦੇ ਦੋਸ਼ ਅਧੀਨ 10,000/- ਰੁਪਏ, ਖੁਰਾਣਾ ਕੰਨਫੈਕਸ਼ਨਰੀ, ਗੁਣਾਚੌਰ ਨੂੰ ਮਿਸਬ੍ਰਾਂਡਡ ਬਿਸਕੁਟ ਵੇਚਣ ਦੇ ਦੋਸ਼ ਅਧੀਨ 10,000/- ਰੁਪਏ, ਗੁਰਨਾਨਕ ਸਵੀਟ ਸੌਪ, ਚੱਕਦਾਨਾ ਨੂੰ ਗੈਰਮਿਆਰੀ ਖੋਆ ਬਰਫੀ ਵੇਚਣ ਦੇ ਦੋਸ਼ ਅਧੀਨ 5,000/- ਰੁਪਏ ਅਤੇ ਬਿੰਦਰ ਕਰਿਆਨਾ ਸਟੋਰ, ਕਾਠਗੜ੍ਹ ਨੂੰ ਮਿਸਬ੍ਰਾਂਡਡ ਨਮਕੀਨ ਵੇਚਣ ਦੇ ਦੋਸ਼ ਅਧੀਨ 1,000/- ਰੁਪਏ ਜੁਰਮਾਨਾ ਕੀਤਾ ਗਿਆ।
ਸ੍ਰੀ ਬਿਕਰਮਜੀਤ ਸਿੰਘ ਅਤੇ ਸ੍ਰੀ ਦਿਨੇਸ਼ਜੋਤ ਸਿੰਘ, ਫੂਡ ਸੇਫਟੀ ਅਫ਼ਸਰਾਂ, ਸ਼.ਭ.ਸ ਨਗਰ ਨੇ ਦੱਸਿਆ ਕਿ ਤਿਉਹਾਰਾਂ ਦੇ ਦਿਨਾਂ ਨੂੰ ਮੁੱਖ ਰੱਖਦੇ ਹੋਏ ਖਾਣਪੀਣ ਵਾਲੀਆਂ ਚੀਜਾਂ ਵਿੱਚ ਮਿਲਾਵਟ ਨੂੰ ਰੋਕਣ ਲਈ ਵੱਡੇ ਪੱਧਰ ਤੇ ਚੈਕਿੰਗ ਕੀਤੀ ਜਾਵੇਗੀ ਤਾਂ ਜੋ ਲੋਕਾਂ ਨੂੰ ਸਾਫ-ਸੁਥਰੀਆਂ ਅਤੇ ਮਿਲਾਵਟ ਰਹਿਤ ਖਾਣ-ਪੀਣ ਵਾਲੀਆਂ ਵਸਤਾਂ ਮਿਲ ਸਕਣ ਅਤੇ ਦੋਸ਼ੀਆਂ ਖਿਲਾਫ਼ ਫੂਡ ਸੇਫਟੀ ਐਕਟ ਅਧੀਨ ਸਖ਼ਤ ਕਾਰਵਾਈ ਕੀਤੀ ਜਾਵੇਗੀ।

Spread the love