ਸਰਕਾਰੀ ਸਕੂਲਾਂ ਵਿੱਚ ਦਾਖਲੇ ਵਧਾਉਣ ਲਈ ਅਧਿਆਪਕ ਸਹਿਬਾਨ ਨੂੰ ਕੀਤਾ ਜਾ ਰਿਹਾ ਹੈ ਪ੍ਰੇਰਿਤ

Sorry, this news is not available in your requested language. Please see here.

ਕਲੱਸਟਰ ਚੋਹਲਾ ਸਾਹਿਬ ਅਤੇ ਸਰਹਾਲੀ ਦੀ ਨਵੇਂ ਦਾਖਲੇ ਲਈ ਅਧਿਆਪਕ ਸਹਿਬਾਨ ਦੀ ਕੀਤੀ ਮੀਟਿੰਗ
ਤਰਨ ਤਾਰਨ 26 ਅਪ੍ਰੈਲ :
ਸਿੱਖਿਆ ਵਿਭਾਗ ਵੱਲੋਂ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਦਾਖਲੇ ਵਧਾਉਣ ਲਈ ਅਧਿਆਪਕ ਸਹਿਬਾਨ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ । ਇਸੇ ਤਹਿਤ ਬਲਾਕ ਚੋਹਲਾ ਸਾਹਿਬ  ਦੇ ਅਧਿਆਪਕ ਸਹਿਬਾਨ ਨੂੰ ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਸ੍ਰ. ਜਸਵਿੰਦਰ ਸਿੰਘ ਸੰਧੂ ਵੱਲੋਂ ਕਲੱਸਟਰ ਵਾਈਜ ਮੀਟਿੰਗਾਂ ਕਰਕੇ ਨਵੇਂ ਦਾਖਲੇ ਦਾ ਰੀਵਿਊ ਕੀਤਾ ਜਾ ਰਿਹਾ ਹੈ ।
ਕਲੱਸਟਰ ਚੋਹਲਾ ਸਾਹਿਬ ਅਤੇ ਸਰਹਾਲੀ  ਦੇ ਅਧਿਆਪਕ ਸਹਿਬਾਨ ਨੂੰ ਨਵੇਂ ਦਾਖਲੇ ਸੰਬੰਧੀ ਪ੍ਰੇਰਿਤ ਕਰਨ ਦੇ ਮੰਤਵ ਨਾਲ ਸੈਂਟਰ ਹੈੱਡ ਟੀਚਰ ਚੋਹਲਾ ਸਾਹਿਬ ਮੈਡਮ ਲਖਬੀਰ ਕੌਰ ਅਤੇ ਸੈਂਟਰ ਹੈੱਡ ਟੀਚਰ ਸ੍ਰ ਰਛਪਾਲ ਸਿੰਘ ਦੀ ਰਹਿਨੁਮਾਈ ਹੇਠ ਕਲੱਸਟਰ ਦੇ ਸਾਰੇ ਸਕੂਲ ਮੁਖੀਆਂ ਅਤੇ ਅਧਿਆਪਕ ਸਹਿਬਾਨ ਦੀ ਮੀਟਿੰਗ ਕੀਤੀ ਗਈ ।
ਇਸ ਮੌਕੇ ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਸ੍ਰ ਜਸਵਿੰਦਰ ਸਿੰਘ ਸੰਧੂ ਨੇ ਨਵੇਂ ਦਾਖਲੇ ਦਾ ਰੀਵਿਊ ਕੀਤਾ ਅਤੇ ਘੱਟ ਗਿਣਤੀ ਵਾਲੇ ਸਕੂਲਾਂ ਦੇ ਸਕੂਲ ਮੁਖੀਆਂ ਅਤੇ ਅਧਿਆਪਕ ਸਹਿਬਾਨ ਨੂੰ ਆਪਣੇ ਸਕੂਲਾਂ ਦੀ ਗਿਣਤੀ ਵਧਾਉਣ ਲਈ ਪ੍ਰੇਰਿਤ ਕੀਤਾ । ਇਸ ਮੌਕੇ ਉਹਨਾਂ ਕਲੱਸਟਰ ਸਰਹਾਲੀ ਅਤੇ ਪੱਖੋਪੁਰ ਦੇ ਜ਼ਿਲ੍ਹੇ ਭਰ ਵਿੱਚੋਂ ਪਹਿਲੀਆਂ ਪੁਜੀਸ਼ਨਾ ਹਾਸਲ ਕਰਨ ਤੇ ਉਹਨਾਂ ਦੀ ਪ੍ਰਸ਼ੰਸ਼ਾ ਕਰਦਿਆਂ ਸਮੂਹ ਸਕੂਲ ਮੁਖੀਆਂ ਨੂੰ ਉਹਨਾਂ ਦੇ ਨਕਸ਼ੇ ਕਦਮ ਤੇ ਚੱਲਣ ਲਈ ਪ੍ਰੇਰਿਤ ਕੀਤਾ । ਉਹਨਾਂ ਇਸਦੇ ਨਾਲ ਹੀ ਲਾਕ ਡਾਉਨ ਦੇ ਸਮੇਂ ਦੌਰਾਨ ਵਿਦਿਆਰਥੀਆਂ ਨੂੰ ਸਿੱਖਿਆ ਵਿਭਾਗ ਵੱਲੋਂ ਭੇਜੀਆਂ ਜਾਂਦੀਆਂ ਸਲਾਈਡਾਂ  ਤੋਂ ਕੰਮ ਕਰਵਾਉਣ ਲਈ ਪ੍ਰੇਰਿਤ ਕੀਤਾ ਗਿਆ ।
ਇਸ ਮੌਕੇ ਬੋਲਦਿਆਂ ਸ੍ਰ ਰਛਪਾਲ ਸਿੰਘ ਨੇ ਸਮੂਹ ਸਕੂਲ ਮੁਖੀਆਂ ਨੂੰ ਇੰਜ ਹੀ ਮਦਦ ਕਰਨ ਲਈ ਪ੍ਰੇਰਿਤ ਕਰਦਿਆਂ ਕਲੱਸਟਰ ਨੂੰ ਪਹਿਲੇ ਨੰਬਰ ਤੇ ਰੱਖਣ ਲਈ ਸਮੂਹ ਐਚ ਟੀ ਸਹਿਬਾਨ ਨੂੰ ਤਾਕੀਦ ਕੀਤੀ।ਇਸ ਰੀਵਿਊ ਮੀਟਿੰਗ ਵਿੱਚ ਸਕੂਲ ਮੁਖੀ ਪਰਮਿੰਦਰ ਕੌਰ  ਸਰਹਾਲੀ, ਸਤਿੰਦਰ ਸਿੰਘ, ਪਰਮਿੰਦਰ ਕੌਰ ਸ਼ਕਰੀ, ਰਾਜਵਿੰਦਰ ਕੌਰ ਠੱਠਾ, ਸੰਦੀਪ ਕੌਰ ਕੋਟ ਦਾਤਾ, ਗੁਰਪ੍ਰੀਤ ਕੌਰ ਸੁਹਾਵਾ, ਗੁਰਵਿੰਦਰ ਸਿੰਘ, ਦਲਜੀਤ ਕੌਰ, ਇੰਦਰਦੀਪ ਸਿੰਘ, ਨਿਸ਼ਾ ਬਤਰਾ, ਅਮਨਦੀਪ ਕੌਰ ਮੋਹਨਪੁਰ, ਹਰਵਿੰਦਰ ਸਿੰਘ ਬ੍ਰਹਮਪੁਰਾ, ਕਰਮਜੀਤ ਕੌਰ ਵੜਿੰਗ , ਤੇਜਿੰਦਰ ਕੌਰ ਅਤੇ ਸਮੂਹ ਅਧਿਆਪਕ ਸਹਿਬਾਨ ਹਾਜਰ ਸਨ । ਇਸ ਮੌਕੇ ਬੀ ਐਮ ਟੀ ਸ੍ਰ ਕਰਮਜੀਤ ਸਿੰਘ ਨੇ ਕਲੱਸਟਰ ਸਰਹਾਲੀ ਅਤੇ ਚੋਹਲਾ ਸਾਹਿਬ ਦੀ ਪ੍ਰਗਤੀ ਰਿਪੋਰਟ ਪੇਸ਼ ਕੀਤੀ ।
Spread the love