ਸਿਹਤ ਸੇਵਾਵਾਂ ਅਧੀਨ ਦਿੱਤੀ ਜਾ ਰਹੀ ਈ-ਸੰਜੀਵਨੀ ਦੀ ਸੇਵਾ ਲੋਕਾਂ ਲਈ ਬਣੀ ਮਦਦਗਾਰ – ਡਾ. ਅਦਿੱਤੀ

Sorry, this news is not available in your requested language. Please see here.

ਹੁਣ ਘਰ ਬੈਠੇ ਹੀ ਰੋਗਾਂ ਦੇ ਮਾਹਿਰ ਡਾਕਟਰਾਂ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ ਓ.ਪੀ.ਡੀ
ਪਠਾਨਕੋਟ: 3 ਜੂਨ 2021 ਪੰਜਾਬ ਸਰਕਾਰ ਨੇ ਕੋਵਿਡ-19 ਮਹਾਂਮਾਰੀ ਅਤੇ ਲੋਕਾਂ ਦੀਆਂ ਮੁਸਕਿਲਾਂ ਨੂੰ ਧਿਆਨ ਵਿੱਚ ਰੱਖਦਿਆਂ ਜਨਤਾਂ ਨੂੰ ਵਧੀਆ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਸੀ-ਡੈਕ ਮੋਹਾਲੀ ਵੱਲੋਂ ਇੱਕ ਟੈਲੀਮੈਡੀਸਿਨ ਪ੍ਰਣਾਲੀ ਦੀ ਸੁਰੂਆਤ ਕੀਤੀ ਹੈ ਅਤੇ ਇਸ ਦੇ ਨਾਲ ਹੀ ਇਸ ਪ੍ਰਣਾਲੀ ਅਧਂੀਨ ਆਨਲਾਈਨ ਉ.ਪੀ.ਡੀ ਦੀ ਵੀ ਵਿਵਸਥਾ ਹੈ ਜਿਸ ਵਿੱਚ ਕੋਈ ਵੀ ਮਰੀਜ ਘਰ ਬੈਠੇ ਹੀ ਮਾਹਿਰ ਡਾਕਟਰਾਂ ਦੀ ਟੀਮ ਕੋਲੋਂ ਆਪਣੀ ਸਿਹਤ ਸਬੰਧੀ ਸਲਾਹ ਲੈ ਕੇ ਦਵਾਈ ਲਿਖਵਾ ਸਕਦਾ ਹੈ।ਇਹ ਪ੍ਰਗਟਾਵਾ ਡਾ. ਆਦਿੱਤੀ ਸਲਾਰੀਆ ਸਹਾਇਕ ਸਿਵਲ ਸਰਜਨ ਪਠਾਨਕੋਟ ਵੱਲੋਂ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਇਸ ਮੁਸਕਿਲ ਦੌਰ ਕੋਈ ਵੀ ਵਿਅਕਤੀ ਅਪਣੇ ਘਰ ਬੈਠੇ ਹੀ ਫ੍ਰੀ ਵਿੱਚ ਇਨ੍ਹਾਂ ਸਿਹਤ ਸੇਵਾਵਾਂ ਤੋਂ ਲਾਭ ਪ੍ਰਾਪਤ ਕਰ ਸਕਦਾ ਹੈ। ਇਹ ਸਿਹਤ ਸੇਵਾ ਪ੍ਰਣਾਲੀ ਪੰਜਾਬ ਦੇ ਪੂਰੇ ਸੂਬੇ ਵਿੱਚ ਲਾਗੂ ਕੀਤੀ ਗਈ ਹੈ। ਇਸ ਕੋਵਿਡ-19 ਮਹਾਂਮਾਰੀ ਦੇ ਨਾਜੁਕ ਸਮੇਂ ਵਿੱਚ ਇਹ ਬਹੁਤ ਫਾਇਦੇਮੰਦ ਹੈ। ਇਸ ਸਿਹਤ ਪ੍ਰਣਾਲੀ ਦੀ ਸਹੂਲਤ ਪ੍ਰਾਪਤ ਕਰਨ ਲਈ ਮਰੀਜ ਕੋਲ ਫੋਨ, ਟੈਬ, ਲੈਪਟੋਪ ਜਾਂ ਕੰਪਿਊਟਰ ਦਾ ਹੋਣਾ ਬਹੁਤ ਜਰੂਰੀ ਹੈ। ਕਿਉਂਕਿ ਇਸ ਵਿੱਚ ਇੰਟਰਨੈਟ ਦੀ ਜਰੂਰਤ ਹੁੰਦੀ ਹੈ। ਜਿਲ੍ਹਾ ਪਠਾਨਕੋਟ ਵਿੱਚ ਫ੍ਰੀ ਮੈਡੀਕਲ ਸਲਾਹ ਲੈਣ ਲਈ ਈ ਸੰਜੀਵਨੀ ਓ.ਪੀ.ਡੀ ਦੀ ਸਹੂਲਤ ਸੋਮਵਾਰ ਤੋਂ ਸਨੀਵਾਰ ਤੱਕ ਸਮਾਂ ਸਵੇਰੇ 8.45 ਤੋਂ ਸਾਮ 3.00 ਵਜੇ ਤੱਕ ਦਿੱਤੀ ਜਾ ਰਹੀ ਹੈ। ਲੋਕਾਂ ਦੀ ਮੰਗ ਅਨੁਸਾਰ ਇਸ ਸਮੇਂ ਨੂੰ ਵਧਾਇਆ ਵੀ ਜਾ ਸਕਦਾ ਹੈ।
ਸਹਾਇਕ ਸਿਵਲ ਸਰਜਨ ਡਾ. ਅਦਿੱਤੀ ਸਲਾਰੀਆ ਨੇ ਦੱਸਿਆ ਕਿ ਇਸ ਸੁਵਿਧਾ ਨੂੰ ਆਨਲਾਈਨ ਪ੍ਰਾਪਤ ਕਰਨ ਲਈ ਪੋਰਟਲ www.esanjeevaniopd.in ਤੇ ਲੌਗਿਨ ਕਰਕੇ ਆਪਣੇ ਆਪ ਨੂੰ ਇਸ ਤੇ ਰਜਿਸਟਰ ਕਰੋ ਜਾਂ ਈ ਸੰਜੀਵਨੀ ਤੋਂ ਸੇਵਾ ਪ੍ਰਾਪਤ ਕਰ ਸਕਦੇ ਹੋ, ਜਿਸ ਮੋਬਾਇਲ ਨੰਬਰ ਨੂੰ ਇਸ ਸੇਵਾ ਲਈ ਭਰਿਆ ਜਾਵੇਗਾ ਉਸ ਤੇ ਇੱਕ ਓ.ਟੀ.ਪੀ ਆਏਗਾ, ਓ.ਟੀ.ਪੀ. ਭਰਣ ਤੋਂ ਬਾਅਦ ਨਿਊ ਪੇਸੈਂਟ ਦੀ ਆਪਸਨ ਤੇ ਕਲਿਕ ਕਰਕੇ ਟੋਕਨ ਐਂਟਰੀ ਕਰੋ, ਟੋਕਨ ਐਂਟਰੀ ਤੋਂ ਬਾਅਦ ਮਰੀਜ ਦੀ ਇੱਕ ਆਈ.ਡੀ ਬਣ ਜਾਏਗੀ ਅਤੇ ਜਿਸ ਦਾ ਇਸਤੇਮਾਲ ਕਰਕੇ ਮੁਫਤ ਡਾਕਟਰੀ ਸਹਾਇਤਾ ਲਈ ਜਾ ਸਕਦੀ ਹੈ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਜਾਂ ਈ ਸਜੀਵਨੀ ਐਪ ਨੂੰ ਖੋਲ ਕੇ ਸਿਹਤ ਸਬੰਧੀ ਕੋਈ ਵੀ ਜਾਣਕਾਰੀ ਮਾਹਿਰ ਡਾਕਟਰਾਂ ਰਾਹੀਂ ਪ੍ਰਾਪਤ ਕੀਤੀ ਜਾ ਸਕਦੀ ਹੈ, ਇਸ ਸੁਵਿਧਾ ਰਾਹੀਂ ਡਾਕਟਰ ਦੁਆਰਾ ਲਿਖੀ ਦਵਾਈ ਦੀ ਪਰਚੀ ਵੀ ਆਨਲਾਈਨ ਡਾਊਨਲੋਡ ਕਰਕੇ ਪ੍ਰਾਪਤ ਕਰ ਸਕਦੇ ਹੋ। ਉਨ੍ਹਾਂ ਦੱਸਿਆ ਕਿ ਇਸ ਸੁਵਿਧਾ ਵਿੱਚ ਜਰਨਲ ਮੈਡੀਸਿਨ, ਛਾਤੀ ਅਤੇ ਟੀ.ਬੀ ਰੋਗਾਂ ਦੇ ਮਾਹਿਰ ਅਤੇ ਮਨੋਰੋਗਾਂ ਦੇ ਮਾਹਿਰ ਡਾਕਟਰ ਆਦਿ ਵੱਲੋਂ ਇਹ ਸੇਵਾਵਾਂ ਦਿੱਤੀਆ ਜਾ ਰਹੀਆਂ ਹਨ। ਜੋ ਕਿ ਕੋਰੋਨਾ ਮਹਾਂਮਾਰੀ ਵਿੱਚ ਸੰਜੀਵਨੀ ਦਾ ਕੰਮ ਕਰ ਰਹੀਆਂ ਹਨ।
ਡਾ. ਅਦਿਤੀ ਸਲਾਰੀਆ ਨੇ ਇਸ ਦੇ ਫਾਇਦੇ ਦੱਸਦੇ ਹੋਏ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਮਰੀਜ ਘਰ ਵਿੱਚ ਰਹ ਕੇ ਹੀ ਸਿਹਤ ਸਬੰਧੀ ਸਾਰੀ ਸਹੂਲਤ ਪ੍ਰਾਪਤ ਕਰ ਸਕਦਾ ਹੈ ਅਤੇ ਹਸਪਤਾਲਾ ਦੇ ਚੱਕਰ ਲਗਾਉਂਣ ਤੋਂ ਬੱਚ ਸਕਦਾ ਹੈ, ਘਰ ਵਿੱਚ ਹੀ ਵੀਡਿਓ ਕਾਲ ਰਾਹੀਂ ਸਹੂਲਤ ਪ੍ਰਾਪਤ ਕਰਕੇ ਸਮੇਂ ਦੀ ਬਚਤ ਕਰ ਸਕਦੇ ਹੋ, ਦੂਰ ਦਰਾਜ ਦੇ ਖੇਤਰ ਜਿੱਥੇ ਆਉਣ ਜਾਣ ਦੀ ਮੁਸਕਿਲ ਹੈ ਉਹਨਾਂ ਲਈ ਇਹ ਸੁਵਿਧਾ ਵਰਦਾਨ ਦੀ ਤਰ੍ਹਾਂ ਕੰਮ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਵਿੱਚ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਫ੍ਰੀ ਸਿਹਤ ਸੇਵਾਵਾਂ ਦਿੱਤੀਆ ਜਾ ਰਹੀਆਂ ਹਨ ਅਤੇ ਇਸ ਸੁਵਿਧਾ ਰਾਹੀਂ ਵੱਧ ਤੋਂ ਵੱਧ ਲੋਕਾਂ ਦਾ ਕੋਰੋਨਾ ਤੋਂ ਬਚਾਅ ਹੋ ਸਕਦਾ ਹੈ।
ਉਨ੍ਹਾਂ ਕਿਹਾ ਕਿ ਜਿਲ੍ਹੇ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਈ ਸੰਜੀਵਨੀ ਪ੍ਰਣਾਲੀ ਦਾ ਵੱਧ ਤੋਂ ਵੱਧ ਵਰਤੋਂ ਕਰਕੇ ਘਰ ਬੈਠੇ ਹੀ ਵੀ ਆਫ ਕੋਸਟ ਸਹਾਇਤਾ ਪ੍ਰਾਪਤ ਕਰੋ ਅਤੇ ਵੱਧ ਤੋਂ ਵੱਧ ਕੋਰੋਨਾ ਮਹਾਂਮਾਰੀ ਤੋਂ ਆਪਣਾ ਬਚਾਊ ਕਰੋ।

 

Spread the love