ਤਰਨ ਤਾਰਨ, 03 ਸਤੰਬਰ :
ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੁੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ `ਚ ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ `ਚ ਕਰਵਾਏ ਜਾ ਰਹੇ ਆਨਲਾਈਨ ਵਿਦਿਅਕ ਮੁਕਾਬਲਿਆਂ ਦੀ ਭਾਸ਼ਨ ਪ੍ਰਤੀਯੋਗਤਾ ਦੇ ਬਲਾਕ ਪੱਧਰ ਦੇ ਨਤੀਜੇ ਐਲਾਨ ਦਿੱਤੇ ਹਨ।
ਸਕੱਤਰ ਸਕੂਲ ਸਿੱਖਿਆ ਸ੍ਰੀ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ `ਚ ਚੱਲ ਰਹੇ ਭਾਸ਼ਨ ਮੁਕਾਬਲਿਆਂ ਵਿੱਚ ਜਿਲ੍ਹਾ ਭਰ ਦੇ ਸਰਕਾਰੀ ਸਕੂਲਾਂ ਦੇ ਸੈਕੰਡਰੀ, ਮਿਡਲ ਤੇ ਪ੍ਰਾਇਮਰੀ ਵਰਗ ਦੇ ਭਾਸ਼ਣ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਸ੍ਰੀ ਗੁਰੂੂ ਤੇਗ ਬਹਾਦਰ ਜੀ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਇਸ ਦੇ ਨਾਲ ਹੀ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੇ ਵੀ ਤਿੰਨੇ ਵਰਗਾਂ `ਚ ਹਿੱਸਾ ਲਿਆ।
ਵਰਿੰਦਰ ਕੁਮਾਰ ਪਰਾਸ਼ਰ ਜਿਲ੍ਹਾ ਸਿੱਖਿਆ ਅਫਸਰ (ਐ.) ਤਰਨਤਾਰਨ ਅਤੇ ਸਤਨਾਮ ਸਿੰਘ ਬਾਠ ਜਿਲ੍ਹਾ ਸਿੱਖਿਆ ਅਫਸਰ (ਸੈ.) ਤਰਨਤਾਰਨ ਨੇ ਰਾਜ ਸਿੱਖਿਆ ਖੋਜ ਤੇ ਸਿਖਲਾਈ ਪ੍ਰੀਸ਼ਦ ਵੱਲੋਂ ਕਰਵਾਏ ਗਏ ਬਲਾਕ ਪੱਧਰੀ ਮੁਕਾਬਲਿਆਂ ਦੇ ਜੇਤੂਆਂ ਤੇ ਉਨ੍ਹਾਂ ਦੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ ਹੈ।
ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਜਿਲ੍ਹਾ ਪੱਧਰ `ਤੇ ਭਾਸ਼ਨ ਮੁਕਾਬਲਿਆਂ ਦਾ ਸੰਚਾਲਨ ਕੀਤਾ ਜਾਵੇਗਾ। ਸੈਕੰਡਰੀ ਵਰਗ ਵਿੱਚ ਬਲਾਕ ਭਿੱਖੀਵਿੰਡ ਤੋਂ ਅਮਨਦੀਪ ਕੌਰ,ਸਸਸਸ ਮਾੜੀ ਮੇਘਾ,ਬਲਾਕ ਚੋਹਲਾ ਸਾਹਿਬ ਤੋਂ ਅਮਨਦੀਪ ਕੌਰ ਸਕਸਸਸ ਫ਼ਤਿਹਾਬਾਦ , ਗੰਡੀਵਿੰਡ ਤੋਂ ਕਿਰਨਦੀਪ ਕੌਰ ਸਸਸਸ ਨਾਰਲੀ, ਖਡੂਰ ਸਾਹਿਬ ਤੋਂ ਸਮਰੀਨ ਕੌਰ ਸਸਸਸ ਭਲਾਈਪੁਰ ਡੋਗਰਾ, ਨੌਸ਼ਹਿਰਾ ਪਨੂੰਆਂ ਤੋਂ ਵਿਕਰਮਜੀਤ ਸਿੰਘ ਸਹਸ ਸ਼ਹਾਬਪੁਰ ਡਿਆਲ, ਨੂਰਦੀ ਤੋਂ ਰਾਜਵਿੰਦਰ ਕੌਰ ਸਹਸ ਪੰਜਵੜ੍ਹ, ਪੱਟੀ ਤੋਂ ਮਨਪ੍ਰੀਤ ਕੌਰ ਸਹਸ ਬੋਪਾਰਾਏ, ਤਰਨਤਾਰਨ ਪਰਾਪਰ ਤੋਂ ਕੋਮਲਜੀਤ ਕੌਰ ਸਹਸ ਬਾਗੜੀਆਂ ਅਤੇ ਵਲਟੋਹਾ ਤੋਂ ਮਨਪ੍ਰੀਤ ਕੌਰ ਸਸਸਸ ਵਰਨਾਲਾ ਬਲਾਕ ਵਿੱਚੋਂ ਪਹਿਲੇ ਸਥਾਨ ਤੇ ਰਹੇ। ਇਸੇ ਤਰ੍ਹਾਂ ਮਿਡਲ ਵਰਗ ਵਿੱਚ ਬਲਾਕ ਭਿੱਖੀਵਿੰਡ ਤੋਂ ਰਮਨਦੀਪ ਕੌਰ ਸਕਸਸਸ ਖਾਲੜਾ, ਚੋਹਲਾ ਸਾਹਿਬ ਤੋਂ ਨਵਨੀਤ ਕੌਰ ਸਹਸ ਖਾਰਾ, ਗੰਡੀਵਿੰਡ ਤੋਂ ਪਵਨਦੀਪ ਕੌਰ ਸਸਸਸ ਕਸੇਲ, ਖਡੂਰ ਸਾਹਿਬ ਤੋਂ ਅਜੈਪਾਲ ਸਿੰਘ ਸਸਸਸ ਮੀਆਂਵਿੰਡ, ਨੌਸ਼ਹਿਰਾ ਪਨੂੰਆਂ ਤੋਂ ਲਵਪ੍ਰੀਤ ਕੌਰ ਸਕਹਸ ਨੌਸ਼ਹਿਰਾ ਪਨੂੰਆਂ, ਨੂਰਦੀ ਤੋਂ ਸੰਦੀਪ ਕੌਰ ਸਹਸ ਪੰਜਵੜ੍ਹ, ਪੱਟੀ ਤੋਂ ਸਹਸ ਬੋਪਾਰਾਏ, ਤਰਨਤਾਰਨ ਪਰਾਪਰ ਤੋਂ ਕੋਮਲਪ੍ਰੀਤ ਕੌਰ ਸਹਸ ਗੋਹਲਵੜ ਅਤੇ ਵਲਟੋਹਾ ਤੋਂ ਨਿਸ਼ਾਨ ਸਿੰਘ ਸਮਿਸ ਤਲਵੰਡੀ ਸੋਭਾ ਸਿੰਘ ਪੂਰੇ ਬਲਾਕ ਵਿੱਚ ਪਹਿਲੇ ਸਥਾਨ ਤੇ ਰਹੇ।ਪ੍ਰਾਇਮਰੀ ਵਰਗ ਦੇ ਵਿੱਚ ਬਲਾਕ ਭਿੱਖੀਵਿੰਡ ਤੋਂ ਨਵਦੀਪ ਕੌਰ ਸਪਸ ਪਹੁਵਿੰਡ, ਚੋਹਲਾ ਸਾਹਿਬ ਹਰਸਿਮਰਤ ਕੌਰ ਸਕੰਪਸ ਫ਼ਤਿਹਾਬਾਦ, ਗੰਡੀਵਿੰਡ ਤੋਂ ਮਨਪ੍ਰੀਤ ਕੌਰ ਸਪਸ ਠੱਠਾ, ਖਡੂਰ ਸਾਹਿਬ ਤੋਂ ਗੁਰਇਕਬਾਲ ਸਿੰਘ ਸਪਸ ਜਵੰਦਪੁਰ, ਨੌਸ਼ਹਿਰਾ ਪਨੂੰਆਂ ਤੋਂ ਮਹਿਕਪ੍ਰੀਤ ਕੌਰ ਸਪਸ ਚੁਤਾਲਾ, ਨੂਰਦੀ ਤੋਂ ਲਛਮੀ ਸਪਸ ਭੂਰੇ ਗਿੱਲ, ਪੱਟੀ ਤੋਂ ਨਵਨੀਤ ਕੌਰ ਸਪਸ ਮੁਗਲਵਾਲਾ, ਤਰਨਤਾਰਨ ਪਰਾਪਰ ਤੋਂ ਪਵਨਦੀਪ ਕੌਰ ਸਪਸ ਰੈਸੀ਼ਆਣਾ` ਅਤੇ ਵਲਟੋਹਾ ਤੋਂ ਮਨਪ੍ਰੀਤ ਕੌਰ ਸਪਸ ਗਜਲ ਪੂਰੇ ਬਲਾਕ ਚੋਂ ਪਹਿਲੇ ਸਥਾਨ `ਤੇ ਰਹੇ।
ਇਸ ਮੌਕੇ ਹਰਪਾਲ ਸਿੰਘ ਸੰਧਾਵਾਲੀਆ ਜ਼ਿਲ੍ਹਾ ਨੋਡਲ ਅਫਸਰ (ਸੈ.) ਅਤੇ ਅਨੂਰੂਪ ਬੇਦੀ ਜਿਲ੍ਹਾ ਨੋਡਲ ਅਫਸਰ (ਐਲੀ.) ਨੇ ਦੱਸਿਆ ਕਿ ਇੰਨ੍ਹਾਂ ਮੁਕਾਬਲਿਆਂ ਦੇ ਸੰਚਾਲਨ `ਚ ਸਕੂਲ ਮੁਖੀਆਂ, ਅਧਿਆਪਕਾਂ, ਵਿਦਿਆਰਥੀਆਂ ਤੇ ਮਾਪਿਆਂ ਦਾ ਵੱਡਮੁੱਲਾ ਸਹਿਯੋਗ ਰਿਹਾ ਹੈ।