ਪਠਾਨਕੋਟ, 15 ਜੁਲਾਈ 2021 15 ਜੁਲਾਈ 2021 ਨੂੰ ਪੂਰੇ ਦੇਸ਼ ਵਿਚ 6 ਵਾਂ ਵਰਲਡ ਯੂਥ ਸਕਿੱਲ ਡੇ ਮਨਾਇਆ ਗਿਆ ਜਿਸ ਵਿਚ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਵੱਲੋਂ ਵੀ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ ਅਤੇ ਕਰੋਨਾ ਮਹਾਂਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਵਿਚ ਵੀ ਵਰਲਡ ਯੂਥ ਸਕਿੱਲ ਡੇ ਮਨਾਇਆ ਗਿਆ।
ਇਸ ਦੋਰਾਨ ਜ਼ਿਲਾਂ ਪਠਾਨਕੋਟ ਦੇ ਚੱਲ ਰਹੇ ਵੱਖ ਵੱਖ ਸਕਿੱਲ ਡਿਵੈਲਪਮੈਂਟ ਸੈਂਟਰਾਂ ਨੇ ਵੀ ਬਹੁਤ ਉਤਸ਼ਾਹ ਨਾਲ ਆਪਣਾ ਯੋਗਦਾਨ ਪਾਇਆ। ਇਸ ਦੋਰਾਨ ਜਿਲ੍ਹਾ ਰੋਜਗਾਰ ਦਫਤਰ ਪਠਾਨਕੋਟ ਵਿਖੇ ਪਹੁੰਚਣ ਵਾਲੇ ਬੱਚਿਆਂ ਨੇ ਵੀ ਪ੍ਰੋਗਰਾਮ ਵਿੱਚ ਹਿੱਸਾ ਲਿਆ। ਇਸ ਮੌਕੇ ਵੱਖ ਵੱਖ ਸਕਿੱਲ ਸੈਂਟਰਾਂ ਵਿੱਚ ਅਤੇ ਰੰਗੋਲੀ ਮੁਕਾਬਲੇ ਕਰਵਾਏ ਗਏ ਅਤੇ ਜੇਤੂਆਂ ਨੂੰ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਮਾਨਯੋਗ ਵਧੀਕ ਡਿਪਟੀ ਕਮਿਸ਼ਨਰ ਵਿਕਾਸ, ਪਠਾਨਕੋਟ, ਸ. ਲਖਵਿੰਦਰ ਸਿੰਘ ਰੰਧਾਵਾ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕਿੱਲ ਕੋਰਸ ਨੋਜਵਾਨਾਂ ਦੀ ਜ਼ਿੰਦਗੀ ਚ ਬਹੁਤ ਤੇਜੀ ਨਾਲ ਬਦਲਾਵ ਲਿਆ ਰਹੇ ਹਨ ਅਤੇ ਨੋਜਵਾਨਾਂ ਨੂੰ ਆਪਣੇ ਪੈਰਾਂ ਤੇ ਖੜੇ ਹੋਣ ਦਾ ਬਹੁਤ ਵਧੀਆ ਮੌਕਾ ਪ੍ਰਦਾਨ ਕਰ ਰਹੇ ਹਨ।
ਉਨ੍ਹਾਂ ਸੰਬੋਧਤ ਕਰਦਿਆਂ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੀ ਆਨ ਵਾਲੇ ਸਮੇਂ ਵਿਚ ਵਿਸ਼ੇਸ ਭੂਮਿਕਾ ਬਾਰੇ ਵੀ ਜਾਣਕਾਰੀ ਦਿੱਤੀ। ਉਹਨਾ ਕਿਹਾ ਕਿ ਜਿਲ੍ਹੇ ਦੇ ਨੋਜਵਾਨਾਂ ਨੂੰ ਇਸ ਸਕੀਮ ਦਾ ਲਾਭ ਲੈਣ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਦੋਰਾਨ ਸਰਵਸ੍ਰੀ ਪਰਸੋਤਮ ਸਿੰਘ ਜਿਲ੍ਹਾ ਰੋਜਗਾਰ ਅਫਸਰ, ਪਰਦੀਪ ਬੈਂਸ ਮੈਨੇਜਰ ਸਕਿੱਲ ਡਿਵੈਲਪਮੈਂਟ, ਆਂਚਲ ਸਰਮਾ, ਮੈਨੇਜਰ (ਰੋਜਗਾਰ ਅਤੇ ਸਿਖਲਾਈ), ਰਾਕੇਸ ਕੁਮਾਰ (ਪਲੇਸਮੈਂਟ ਅਫਸਰ) ਆਦਿ ਹਾਜਰ ਸਨ ।