ਕਮਾਂਡੋ ਕੰਪਲੈਕਸ ਵਿਖੇ ਮਨਾਈ ਗਈ ਅਜ਼ਾਦੀ ਦੀ 75ਵੀਂ ਵਰੇਗੰਢ

Sorry, this news is not available in your requested language. Please see here.

ਐਸ.ਏ.ਐਸ ਨਗਰ 15 ਅਗਸਤ :- 

ਕਮਾਂਡੋ ਕੰਪਲੈਕਸ ਫੇਜ-11, ਐਸ.ਏ.ਐਸ ਨਗਰ ਵਿਖੇ ਅੱਜ ਦੇਸ਼ ਦੀ ਅਜ਼ਾਦੀ ਦੀ 75ਵੀਂ ਵਰੇਗੰਢ ਸ੍ਰੀ ਰਾਕੇਸ਼ ਕੌਸ਼ਲ ਆਈ ਪੀ ਐਸ ਕਮਾਂਡੈਂਟ ਤੀਜੀ ਕਮਾਂਡੋ ਬਟਾਲੀਅਨ ਅਤੇ ਸ੍ਰੀ ਗੁਰਸ਼ਰਨਦੀਪ ਸਿੰਘ ਗਰੇਵਾਲ ਪੀ.ਪੀ.ਐਸ, ਕਮਾਂਡੈਂਟ ਚੌਥੀ ਕਮਾਂਡੋ ਬਟਾਲੀਅਨ ਦੀ ਰਹਿਨੁਮਾਈ ਹੇਠ ਬੜੀ ਧੂਮ-ਧਾਮ ਨਾਲ ਮਨਾਈ ਗਈ ।

ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਅਮਰਜੀਤ ਸਿੰਘ ਨੇ ਦੱਸਿਆ ਕਿ ਸ੍ਰੀ ਰਮਨਦੀਪ ਸਿੰਘ ਪੀ.ਪੀ.ਐਸ, ਡੀਐਸਪੀ, ਚੌਥੀ ਕਮਾਂਡੋ ਬਟਾਲੀਅਨ ਵਲੋਂ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਅਤੇ ਗਾਰਦ ਦੀ ਟੁਕੜੀ ਵਲੋਂ ਤਿਰੰਗੇ ਝੰਡੇ ਨੂੰ ਸਲਾਮੀ ਦਿੱਤੀ ਗਈ ਅਤੇ ਰਾਸ਼ਟਰਗਾਨ ਗਾਇਆ ਗਿਆ। ਉਨ੍ਹਾਂ ਦੱਸਿਆ ਕਿ ਇਸ ਮੌਕੇ ਤੇ ਰਾਕੇਸ਼ ਕੁਮਾਰ ਪੀ.ਪੀ.ਐਸ, ਡੀਐਸਪੀ ਤੀਜੀ ਕਮਾਂਡੋ ਬਟਾਲੀਅਨ ਤੋਂ ਇਲਾਵਾ ਅਤੇ ਤੀਜੀ ਅਤੇ ਚੌਥੀ ਕਮਾਂਡੋ ਬਟਾਲੀਅਨ ਦੇ ਅਫਸਰ, ਕਰਮਚਾਰੀ ਅਤੇ ਉਹਨਾਂ ਦੇ ਪਰਿਵਾਰ ਵੀ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਇਸ ਖੁਸ਼ੀ ਦੇ ਮੌਕੇ ਤੇ ਲੱਡੂ ਵੀ ਵੰਡੇ ਗਏ।

 

Spread the love