ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਨੇ ਕਾਨਵਾਂ ਮੰਡੀ ਵਿੱਚ ਕਣਕ ਦੀ ਸਰਕਾਰੀ ਖਰੀਦ ਦੀ ਕੀਤੀ ਸੁਰੂਆਤ

 ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਨੇ ਕਾਨਵਾਂ ਮੰਡੀ ਵਿੱਚ ਕਣਕ ਦੀ ਸਰਕਾਰੀ ਖਰੀਦ ਦੀ ਕੀਤੀ ਸੁਰੂਆਤ
 ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਨੇ ਕਾਨਵਾਂ ਮੰਡੀ ਵਿੱਚ ਕਣਕ ਦੀ ਸਰਕਾਰੀ ਖਰੀਦ ਦੀ ਕੀਤੀ ਸੁਰੂਆਤ

Sorry, this news is not available in your requested language. Please see here.

ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸਾਨੀ ਮੰਡੀਆਂ ਅੰਦਰ ਨਹੀਂ ਆਉਂਣ ਦਿੱਤੀ ਜਾਵੇਗੀ- ਲਾਲ ਚੰਦ

ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਆਪ ਦੀ ਸਰਕਾਰ ਹਮੇਸਾ ਬਚਨਬੱਧ

ਪਠਾਨਕੋਟ 14 ਅਪ੍ਰੈਲ 2022

ਦਾਨਾ ਮੰਡੀਆਂ ਅੰਦਰ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਮੰਡੀਆਂ ਅੰਦਰ ਕਿਸਾਨਾਂ ਦੀ ਹਰੇਕ ਤਰ੍ਹਾਂ ਦੀ ਸੁਵਿਧਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਜਿਲ੍ਹਾ ਪ੍ਰਸਾਸਨ ਵੱਲੋਂ ਪਹਿਲਾਂ ਹੀ ਸਾਰੇ ਪ੍ਰਬੰਧ ਕਰ ਲਏ ਗਏ ਹਨ ਇਹ ਪ੍ਰਗਟਾਵਾ ਸ੍ਰੀ ਲਾਲ ਚੰਦ ਕਟਾਰੂਚੱਕ ਖੁਰਾਕ , ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਨੇ ਅੱਜ ਕਾਨਵਾਂ ਦਾਨਾ ਮੰਡੀ ਅੰਦਰ ਕਣਕ ਦੀ ਸਰਕਾਰੀ ਖਰੀਦ ਦੀ ਸੁਰੂਆਤ ਕਰਦਿਆਂ ਕੀਤਾ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ, ਰਜਨੀਸ ਕੌਰ ਜਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ, ਕੁਲਜੀਤ ਸਿੰਘ ਸੈਣੀ ਜਿਲ੍ਹਾ ਮੰਡੀ ਅਫਸਰ, ਇੰਦਰਜੀਤ ਸਿੰਘ ਡੀ. ਐਮ. ਮਾਰਕਫੈਡ, ਦੀਪਕ ਸਵਰਨ ਡੀ.ਐਮ. ਪਨਸਪ, ਕਰਨਦੀਪ ਸਿੰਘ ਡੀ.ਐਮ. ਵੇਅਰਹਾਊਸ, ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ, ਅਜੈ ਪਿੰਜਾ ਏ.ਐਫ.ਐਸ.ਓ., ਬਨਾਰਸੀ ਦਾਸ ਮੰਡੀ ਸੁਪਰਵਾਈਜਰ  ਆਦਿ ਹਾਜਰ ਸਨ।

ਹੋਰ ਪੜ੍ਹੋ :-ਵਿਧਾਇਕ ਭੋਲਾ ਵੱਲੋਂ ਭਾਰਤ ਰਤਨ ਡਾ. ਅੰਬੇਡਕਰ ਜੀ ਨੂੰ ਉਨ੍ਹਾਂ ਦੇ 131ਵੇਂ ਜਨਮ ਦਿਹਾੜੇ ਮੌਕੇ ਸ਼ਰਧਾ ਦੇ ਫੁੱਲ ਭੇਟ

ਇਸ ਮੋਕੇ ਤੇ ਸੰਬੋਧਤ ਕਰਦਿਆਂ ਸ੍ਰੀ ਲਾਲ ਚੰਦ ਕਟਾਰੂਚੱਕ ਖੁਰਾਕ , ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਨੇ ਕਿਹਾ ਕਿ ਅੱਜ ਕਾਨਵਾਂ ਮੰਡੀ ਅੰਦਰ ਕਣਕ ਦੀ ਸਰਕਾਰੀ ਖਰੀਦ ਦੀ ਸੁਰੂਆਤ ਕੀਤੀ ਹੈ ਸਾਡਾ ਜਿਲ੍ਹਾ ਪਠਾਨਕੋਟ ਮਾਝੇ ਦਾ ਹਿੱਸਾ ਹੈ ਜਿੱਥੇ ਬਾਕੀ ਪੰਜਾਬ ਦੇ ਮੁਕਾਬਲੇ ਕਣਕ ਦੀ ਖਰੀਦ ਥੋੜੀ ਲੇਟ ਸੁਰੂ ਹੁੰਦੀ ਹੈ ਪਰ ਆਉਂਣ ਵਾਲੇ ਦੋ ਚਾਰ ਦਿਨ੍ਹਾਂ ਅੰਦਰ ਜਿਲ੍ਹਾ ਪਠਾਨਕੋਟ ਦੀਆਂ ਮੰਡੀਆਂ ਵਿੱਚ ਵੀ ਕਣਕ ਦੇ ਪਹੁੰਚਣ ਚੋਂ ਤੇਜੀ ਆਏਗੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਅੰਦਰ ਕਿਸੇ ਤਰ੍ਹਾਂ ਦੀ ਚਿੰਤਾ ਕਰਨ ਦੀ ਲੋੜ ਨਹੀਂ ਕਿਸਾਨ ਚੰਗੇ ਮਾੜੇ ਮੋਸਮਾਂ ਦਾ ਸਾਹਮਣਾ ਕਰਕੇ ਫਸਲਾਂ ਨੂੰ ਪਾਲਦੇ ਹਨ ਅਤੇ ਉਨ੍ਹਾਂ ਦੇ ਲਈ ਹਰੇਕ ਦਾਨਾ ਮੰਡੀਆਂ ਅੰਦਰ ਸਮੂਚੇ ਯੋਗ ਪ੍ਰਬੰਧ ਕੀਤੇ ਗਏ ਹਨ।
ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ਅੰਦਰ ਕਣਕ ਦੀ ਆਮਦ ਵਿੱਚ ਵਾਧਾ ਹੋ ਰਿਹਾ ਹੈ ਹੁਣ ਤੱਕ ਕਰੀਬ 20 ਲੱਖ ਮੀਟਰਿਕ ਟਨ ਕਣਕ ਦੀ ਆਮਦ ਪੰਜਾਬ ਦੀਆਂ ਮੰਡੀਆਂ ਅੰਦਰ ਹੋਈ ਹੈ ਅਤੇ ਲਗਭਗ 17 ਲੱਖ ਮੀਟਰਿਕ ਟਨ ਕਣਕ ਦੀ ਸਰਕਾਰੀ ਖਰੀਦ ਪੰਜਾਬ ਅੰਦਰ ਕੀਤੀ ਗਈ ਹੈ। ਜਿਸ ਵਿੱਚੋਂ 16 ਲੱਖ ਮੀਟਰਿਕ ਟਨ ਸਰਕਾਰੀ ਏਜੰਸੀਆਂ ਨੇ ਖਰੀਦ ਕੀਤੀ ਹੈ ਅਤੇ  ਇੱਕ ਲੱਖ ਪ੍ਰਾਈਵੇਟ ਖਰੀਦ ਏਜੰਸੀਆਂ ਵੱਲੋਂ ਖਰੀਦ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੇਮੈਂਟ ਲਗਾਤਾਰ ਕਿਸਾਨਾਂ ਦੇ ਖਾਤਿਆਂ ਚੋਂ ਜਾ ਰਹੀ ਹੈ ਭਾਵੇ ਕਿ ਅਸੀਂ ਕਿਸਾਨਾਂ ਨਾਲ ਵਾਧਾ ਕੀਤਾ ਸੀ ਕਿ 72 ਘੰਟਿਆਂ ਦੇ ਅੰਦਰ ਅੰਦਰ ਪੇਮੈਂਟ ਉਨ੍ਹਾਂ ਦੇ ਖਾਤਿਆਂ ਵਿੱਚ ਪਾ ਦਿੱਤੀ ਜਾਵੇਗੀ ਪਰ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸਾਨੀ ਨਾ ਹੋਵੇ ਧਿਆਨ ਵਿੱਚ ਰੱਖਦਿਆਂ 24 ਘੰਟਿਆਂ ਦੇ ਅੰਦਰ ਅੰਦਰ ਕਿਸਾਨਾਂ ਦੇ ਖਾਤਿਆਂ ਵਿੱਚ ਪੇਮੈਂਟ ਪਾਈ ਗਈ ਹੈ।

ਉਨ੍ਹਾਂ ਕਿਹਾ ਕਿ ਪ੍ਰਸਾਸਨ ਵੱਲੋਂ ਅਤੇ ਸੰਬਧਤ ਵਿਭਾਗ ਵੱਲੋਂ ਵੀ ਸਾਰੇ ਯੋਗ ਪ੍ਰਬੰਧ ਕੀਤੇ ਗਏ ਹਨ ਭਾਵੇ ਅਸੀਂ ਮੰਡੀਆਂ ਅੰਦਰ ਪੀਣ ਵਾਲੇ ਪਾਣੀ, ਰੋਸਨੀ, ਬਾਰਦਾਨਾ ਆਦਿ ਦੇ ਪਹਿਲਾ ਤੋਂ ਹੀ ਸਾਰੇ ਪ੍ਰਬੰਧ ਕੀਤੇ ਹੋਏ ਹਨ ਇਸ ਤੋਂ ਇਲਾਵਾ ਹਰੇਕ ਪਹਿਲੂ ਤੇ ਗੰਭੀਰਤਾ ਨਾਲ ਜਾਗਰੂਕ ਰਹਿਣ ਲਈ ਸਬੰਧਤ ਵਿਭਾਗ ਨੂੰ ਹਦਾਇਤ ਕੀਤੀ ਗਈ ਹੈ। ਕਿ ਜੋ ਕਿਸਾਨ ਮੰਡੀਆਂ ਵਿੱਚ ਕਣਕ ਲੈ ਕੇ ਆਉਂਦਾ ਹੈ ਉਸ ਨੂੰ ਮੰਡੀਆਂ ਅੰਦਰ ਪੂਰਾ ਮਾਣ ਸਮਮਾਨ ਦਿੱਤਾ ਜਾਵੇ ਅਤੇ ਬਾਕੀ ਮੰਡੀਆਂ ਅੰਦਰ ਸਾਰੇ ਪ੍ਰਬੰਧ ਪਹਿਲਾਂ ਤੋਂ ਕੀਤੇ ਹੋਏ ਹਨ।
ਡਿਪਟੀ ਕਮਿਸਨਰ ਪਠਾਨਕੋਟ ਸ. ਹਰਬੀਰ ਸਿੰਘ ਨੇ ਵੀ ਦੱਸਿਆ ਕਿ ਜਿਲ੍ਹਾ ਪਠਾਨਕੋਟ ਅੰਦਰ ਇਸ ਸਮੇਂ 14 ਮੰਡੀਆਂ ਚਲ ਰਹੀਆਂ ਹਨ । ਉਨ੍ਹਾਂ ਦੱਸਿਆ ਕਿ ਭਾਵੇ ਕਿ ਜਿਲ੍ਹਾ ਪਠਾਨਕੋਟ ਵਿੱਚ ਬਾਕੀ ਪੰਜਾਬ ਨਾਲੋਂ ਨੀਮ ਪਹਾੜੀ ਖੇਤਰ ਹੋਣ ਕਰਕੇ ਕਣਕ ਦੀ ਆਮਦ ਦੇਰੀ ਨਾਲ ਹੁੰਦੀ ਹੈ ਅਤੇ ਜਿਲ੍ਹਾ ਪ੍ਰਸਾਸਨ ਵੱਲੋਂ ਸਾਰੀਆਂ ਮੰਡੀਆਂ ਵਿੱਚ ਪਹਿਲਾਂ ਤੋਂ ਹੀ ਸਾਰੀ ਵਿਵਸਥਾ ਕਰਨ ਦੇ ਲਈ ਆਦੇਸ ਜਾਰੀ ਕੀਤੇ ਹੋਏ ਹਨ। ਜਿਲ੍ਹੇ ਅੰਦਰ ਬਾਰਦਾਨੇ ਦੀ ਕੋਈ ਕਮੀ ਨਹੀਂ ਹੈ ਅਤੇ ਸਾਰੀਆਂ ਖਰੀਦ ਏਜੰਸੀਆਂ ਨੂੰ ਵੀ ਪਹਿਲਾਂ ਤੋਂ ਹਦਾਇਤ ਕੀਤੀ ਗਈ ਹੈ ਕਿ ਕਿਸਾਨਾਂ ਨੂੰ ਦਾਨਾ ਮੰਡੀਆਂ ਵਿੱਚ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਾ ਆਵੇ ਇਸ ਦਾ ਵਿਸੇਸ ਤੋਰ ਤੇ ਧਿਆਨ ਰੱਖਿਆ ਜਾਵੇ।

Spread the love