ਜਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ ਦੁਆਰਾ ਪਿੰਡਾਂ ਵਿੱਚ ਪੈਨਲ ਐਡਵੋਕੇਟਸ ਅਤੇ ਪੀ ਐਲ ਵੀਜ ਦੀਆਂ 13 ਟੀਮਾ ਦੁਆਰਾ 118 ਪਿੰਡਾ ਵਿਚ ਜਾਗਰੂਕਤਾ ਸੈਮੀਨਾਰ ਲਗਾਏ ਗਏ

ਜਿਲ੍ਹਾ ਕਾਨੂੰਨੀ ਸੇਵਾਵਾ
ਜਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ ਦੁਆਰਾ ਪਿੰਡਾਂ ਵਿੱਚ ਪੈਨਲ ਐਡਵੋਕੇਟਸ ਅਤੇ ਪੀ ਐਲ ਵੀਜ ਦੀਆਂ 13 ਟੀਮਾ ਦੁਆਰਾ 118 ਪਿੰਡਾ ਵਿਚ ਜਾਗਰੂਕਤਾ ਸੈਮੀਨਾਰ ਲਗਾਏ ਗਏ

Sorry, this news is not available in your requested language. Please see here.

ਗੁਰਦਾਸਪੁਰ, 14 ਅਕਤੂਬਰ 2021

ਸ੍ਰੀਮਤੀ ਰਮੇਸ਼ ਕੁਮਾਰੀ , ਜਿਲ੍ਹਾ ਅਤੇ ਸੈਸ਼ਨ ਜੱਜ  ਜੱਜ –ਕਮ ਚੇਅਰਪਰਸ਼ਨ , ਜਿਲ੍ਹਾ ਕਾਨੂੰਨੀ ਅਥਾਰਟੀ ਗੁਰਦਾਸਪੁਰ ਦੀ ਦੇਖ ਰੇਖ ਹੇਠ ਅਤੇ ਮੈਡਮ ਨਵਦੀਪ ਕੌਰ ਗਿੱਲ , ਸਕੱਤਰ , ਜਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ ਗੁਰਦਾਸਪੁਂਰ ਦੁਆਰਾ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਵੱਲੋ ਭਾਰਤ ਦੇ 75 ਵੇ ਆਜਾਦੀ ਦਿਹਾੜੇ ਦੇ ਮੌਕੇ ਤੇ ਪੇਨ ਇਡੀਆ ਅਵੈਰਨੈਸ ਐਡ ਆਉਟਰੀਚ ਪ੍ਰੋਗਰਾਮ ਆਜਾਦੀ ਦਾ ਮਹਾਂਉਤਸਵ , ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ ।

ਹੋਰ ਪੜ੍ਹੋ :-ਰਜ਼ੀਆ ਸੁਲਤਾਨਾ ਨੇ ਤਰਸ ਦੇ ਆਧਾਰ ’ਤੇ 22 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ

ਇਸ ਸਬੰਧੀ ਜਾਣਕਾਰੀ ਦਿੰਦਿਆ ਮੈਡਮ ਨਵਦੀਪ ਕੌਰ ਗਿੱਲ, ਸਕੱਤਰ  ਜਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ , ਗੁਰਦਾਸਪੁਰ ਨੇ ਦਸਿਆ ਕਿ  ਪਿੰਡਾਂ ਵਿੱਚ ਜਾਗਰੂਕਤਾ ਕਰਨ ਲਈ  ਪੈਨਲ ਐਡਵੋਕੇਟਸ ਅਤੇ ਪੀ. ਐਲ .ਵੀਜ ਦੀਆਂ ਟੀਮਾਂ ਭੇਜੀਆ ਗਈਆਂ।ਇਹਨਾ ਪੈਨਲ ਐਡਵੋਕੇਟਸ ਅਤੇ ਪੀ ਐਲ ਵੀਜ ਦੀਆਂ 13 ਟੀਮਾ ਦੁਆਰਾ 118 ਪਿੰਡਾ ਵਿਚ ਜਾਗਰੂਕਤਾ ਸੈਮੀਨਾਰ ਲਗਾਏ ਗਏ ।ਜਿਹਨਾ ਪਿੰਡਾ ਵਿਚ 2539 ਲੋਕਾ ਦੁਆਰਾ ਸੈਮੀਨਾਰ ਲਗਾਏ ਗਏ ਅਤੇ ਲੋਕਾ ਨੂੰ ਨਾਲਸਾ ਦੀਆ ਵੱਖ ਵੱਖ ਸਕੀਮਾ ਬਾਰੇ ਅਤੇ ਲੀਗਲ ਏਡ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਦਸਿਆ ਕਿ ਮੁਫਤ ਕਾਨੂੰਨੀ ਸਹਾਇਤਾ ਦੇ ਹੱਕਦਾਰ ਕੌਣ ਹਨ, ਮੁਫਤ ਸਹਾਇਤਾ ਵਿੱਚ ਕੀ ਮਿਲਦਾ ਹੈ ।

ਇਸ ਤੋ ਇਲਾਵਾ ਦਫਤਰ , ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ , ਗੁਰਦਾਸਪੁਰ ਦੁਆਰਾ ਰਾਮ ਲੀਲਾ ਗਰਾਂਊਡ ਵਿੱਚ 03 ਹੈਲਪ ਡੈਸਕ ਲਗਾਏ ਗਏ ਹਨ । ਇਹ ਡੈਸਕ ਸ੍ਰੀ ਨਾਗਰ ਮੱਲ , ਜੂਨੀਅਰ ਅਸਿਸਟੈਟ ਦੁਆਰਾ ਲਗਾਏ ਗਏ । ਇਸ ਹੈਲਪ ਡੈਸਕ ਵਿੱਚ ਉਨ੍ਹਾਂ ਵੱਲੋ ਮੁਫਤ ਕਾਨੂੰਨੀ ਸਹਾਇਤਾ ਦੀਆਂ ਸਕੀਮਾ ਦੇ ਪੰਫਲੈਟ ਵੰਡੇ ਗਏ ਅਤੇ 225 ਲੋਕਾਂ ਨੂੰ ਜਾਗਰੂਕ ਕੀਤਾ ਗਿਆ ।

ਫੋਟੋ ਕੈਪਸ਼ਨ : ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਵੱਲੋ ਕਰਵਾਏ ਜਾਗਰੂਕਤਾ ਸਮਾਗਮ ਦਾ ਦ੍ਰਿਸ਼ ।

Spread the love