ਡਾ. ਚਰਨਜੀਤ ਸਿੰਘ ਵੱਲੋਂ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਲਿਮਟਿਡ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ 

Sorry, this news is not available in your requested language. Please see here.

ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਨੂੰ 900 ਕਰੋੜ ਰੁਪਏ ਜਾਰੀ ਕਰਨ ‘ਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ 
ਸ੍ਰੀ ਚਮਕੌਰ ਸਾਹਿਬ, 30 ਮਾਰਚ: ਅੱਜ ਹਲਕਾ ਵਿਧਾਇਕ ਸ਼੍ਰੀ ਚਮਕੌਰ ਸਾਹਿਬ ਡਾ. ਚਰਨਜੀਤ ਸਿੰਘ ਵੱਲੋਂ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਲਿਮਟਿਡ ਮੋਰਿੰਡਾ ਵਿਖੇ ਚੇਅਰਮੈਨ ਦਰਸ਼ਨ ਸਿੰਘ, ਉਪ ਚੇਅਰਮੈਨ ਕਰਨੈਲ ਸਿੰਘ ਜੀਤ, ਬੈਂਕ ਮੈਨੇਜਰ ਸਨਦੀਪਇੰਦਰ ਸਿੰਘ ਅਤੇ ਪ੍ਰਬੰਧਕੀ ਕਮੇਟੀ ਨਾਲ ਮੀਟਿੰਗ ਕੀਤੀ।
ਇਸ ਮੌਕੇ ਬੈਂਕ ਮੈਨੇਜਮੈਂਟ ਕਮੇਟੀ ਵਲੋਂ ਪੰਜਾਬ ਸਰਕਾਰ ਅਤੇ  ਹਲਕਾ ਵਿਧਾਇਕ ਦਾ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਨੂੰ 900 ਕਰੋੜ ਰੁਪਏ ਜਾਰੀ ਕਰਨ ‘ਤੇ ਧੰਨਵਾਦ ਕੀਤਾ ਗਿਆ। ਕਮੇਟੀ ਵੱਲੋਂ ਬੈਂਕ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ।
ਵਿਧਾਇਕ ਡਾ. ਚਰਨਜੀਤ ਸਿੰਘ ਵੱਲੋਂ ਬੈਂਕ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ। ਬੈਂਕ ਮੈਨੇਜਮੈਂਟ ਕਮੇਟੀ ਵੱਲੋਂ ਉਨ੍ਹਾਂ ਦਾ ਅਤੇ ਆਮ ਆਦਮੀ ਪਾਰਟੀ ਟੀਮ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਪੀ.ਏ ਬਰਿੰਦਰਜੀਤ ਸਿੰਘ ਬਾਠ, ਮੀਡੀਆ ਇੰਚਾਰਜ ਹਲਕਾ ਸ਼੍ਰੀ ਚਮਕੌਰ ਸਾਹਿਬ ਕਮਲ ਸਿੰਘ ਗੋਪਾਲ ਪੁਰ, ਕਰਜ਼ਾ ਕਮੇਟੀ ਚੇਅਰਮੈਨ ਰਣਦੀਪ ਸਿੰਘ, ਡਾਇਰੈਕਟਰ ਗੁਰਮੇਲ ਸਿੰਘ ਚਤਾਮਲੀ, ਮੋਹਨ ਸਿੰਘ ਰਾਮਗੜ੍ਹ ਮੰਡਾਂ ਬੈਂਕ ਸਟਾਫ਼ ਅਤੇ ਪਤਵੰਤੇ ਸੱਜਣ ਹਾਜ਼ਰ ਸਨ।
Spread the love