ਉਪ ਮੁੱਖ ਮੰਤਰੀ ਸ੍ਰੀ ਸੋਨੀ ਨੇ ਐਚ.ਆਈ.ਵੀ. ਏਡਜ ਜਨ-ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

aids van
ਉਪ ਮੁੱਖ ਮੰਤਰੀ ਸ੍ਰੀ ਸੋਨੀ ਨੇ ਐਚ.ਆਈ.ਵੀ. ਏਡਜ ਜਨ-ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

Sorry, this news is not available in your requested language. Please see here.

ਅੰਮ੍ਰਿਤਸਰ 29 ਅਕਤੂਬਰ 2021 

ਆਮ ਲੋਕਾਂ ਨੂੰ ਸਿਹਤ ਸਬੰਧੀ ਜਾਗਰੂਕ ਕਰਨ ਲਈ ਸਮੇਂ ਸਮੇਂ ਤੇ ਵੱਖ ਵੱਖ ਉਪਰਾਲੇ ਕੀਤੇ ਜਾਦੇ ਹਨ। ਇਨ੍ਹਾਂ ਉਪਰਾਲਿਆਂ ਅਧੀਨ ਐਚ.ਆਈ.ਵੀ. ਏਡਜ ਬਿਮਾਰੀ ਪ੍ਰਤੀ ਲੋਕਾਂ ਨੂੰ ਸੁਚੇਤ ਕਰਵਾਉਣ ਲਈ ਇੱਕ ਜਨ-ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਤਹਿਤ ਪੂਰੇ ਪੰਜਾਬ ਵਿੱਚ 11 ਐਚ.ਆਈ.ਵੀ.  ਜਨ-ਜਾਗਰੂਕਤਾ ਵੈਨਾਂ ਮਿਤੀ 28 ਅਕਤੂਬਰ ਤੋਂ 25 ਨਵੰਬਰ ਤੱਕ ਪੂਰੇ ਪੰਜਾਬ ਵਿੱਚ ਚਲਾਈਆਂ ਜਾ ਰਹੀਆਂ ਹਨ।

ਹੋਰ ਪੜ੍ਹੋ :-ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਮੁਫ਼ਤ ਖਾਣੇ ਦੀ ਸਹੂਲਤ ਮੁੜ ਹੋਈ ਸ਼ੁਰੂ 

ਇਸ ਸਬੰਧੀ ਅੱਜ ਉਪ ਮੁੱਖ ਮੰਤਰੀ ਪੰਜਾਬ ਸ੍ਰੀ ਓ.ਪੀ. ਸੋਨੀ ਨੇ ਆਪਣੇ ਰਿਹਾਇਸ ਸਥਾਨ ਤੋਂ ਐਚ.ਆਈ.ਵੀ. ਏਡਜ ਜਨ-ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ ਕੀਤਾ। ਉਨਾਂ ਦੱਸਿਆ ਕਿ ਇਸ ਵੈਨ ਰਾਹੀਂ ਅੰਮ੍ਰਿਤਸਰ ਜ਼ਿਲੇ ਦੇ ਕੁਲ 100 ਪਿੰਡ 20 ਦਿਨਾਂ ਵਿੱਚ ਕਵਰ ਕੀਤੇ ਜਾਣਗੇ। ਕਿਉਂਕਿ ਬਚਾਉ ਵਿੱਚ ਹੀ ਬਚਾਓ ਹੈਇਸ ਬਿਮਾਰੀ ਸਬੰਧੀ ਸਹੀ ਤੇ ਪੂਰੀ ਜਾਣਕਾਰੀ ਹੀ ਇਸ ਬਿਮਾਰੀ ਲਈ ਜਰੂਰੀ ਹੈ ਇਸ ਲਈ ਇਨ੍ਹਾਂ ਵੈਨਾ ਵਿੱਚ ਜਾਣਕਾਰੀ ਕਾਊਂਸਲਿੰਗ ਅਤੇ ਟੈਸਟਿੰਗ ਦਾ ਪੂਰਾ ਪ੍ਰਬੰਧ ਹੈ। ਆਮ ਲੋਕਾਂ ਨੂੰ ਹੋਰ ਜਾਗਰੂਕ ਕਰਨ ਹਿੱਤ ਇਸ ਵੈਨ ਵਿੱਚ ਆਈ.ਈ.ਸੀ. ਭਾਵ ਲਿਖਤ ਮਟੀਰਿਆਲ ਵੀ ਲੋਕਾਂ ਨੂੰ ਦਿੱਤਾ ਜਾਵੇਗਾ। ਉਨਾਂ ਦੱਸਿਆ ਕਿ ਐਚ.ਆਈ.ਵੀ. ਏਡਜ ਦੇ ਨਾਲ ਹੋਰ ਭਿਆਨਕ ਬਿਮਾਰੀਆਂ ਜਿਵੇਂ ਕਿ ਟੀ.ਬੀ.ਕਰੋਨਾ ਅਤੇ ਯੋਨ ਰੋਗ ਸਬੰਧੀ ਵੀ ਵੈਨ ਵਿੱਚ ਬੇਠੇ ਕਾਊਂਸਲਰਾਂ ਵੱਲੋਂ ਜਾਣਕਾਰੀ ਦਿੱੱਤੀ ਜਾਵੇਗੀ। ਇਸ ਦੇ ਨਾਲ ਹੀ ਖੂਨਦਾਨ ਮਹਾਂਦਾਨ ਬਾਰੇ ਲੋਕਾਂ ਨੂੰ ਉਤਾਸਾਹਿਤ ਕੀਤਾ ਜਾਵੇਗਾ। ਇਸ ਮੁਹਿੰਮ ਨੂੰ ਹੋਰ ਰੋਚਕ ਰੂਪ ਦੇਣ ਲਈ ਨੁਕੜ ਨਾਟਕਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ।

ਇਸ ਮੌਕੇ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲਸਿਵਲ ਸਰਜਨ ਡਾ. ਚਰਨਜੀਤ ਸਿੰਘ ਸਹਾਇਕ ਸਿਵਲ ਸਰਜਨ ਡਾ. ਅਮਰਜੀਤ ਸਿੰਘਕੌਂਸਲਰ ਸ੍ਰੀ ਵਿਕਾਸ ਸੋਨੀਜਿਲ੍ਹਾ ਟੀ.ਬੀ. ਅਫ਼ਸਰ ਡਾ. ਨਰੇਸ਼ ਚਾਵਲਾਜਿਲ੍ਹਾ ਮਲੇਰੀਆ ਅਫ਼ਸਰ ਡਾ. ਮਦਨ ਮੋਹਨਡਿਪਟੀ ਮੀਡੀਆ ਮਾਸ ਅਫ਼ਸਰ ਸ: ਅਮਨਦੀਪ ਸਿੰਘਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਜਸਪ੍ਰੀਤ ਸ਼ਰਮਾਜਿਲ੍ਹਾ ਟੀਕਾਕਰਨ ਅਫ਼ਸਰ ਡਾ. ਰੇਨੂੰ ਭਾਟੀਆ ਅਤੇ ਜਿਲ੍ਹਾ ਸਿਹਤ ਅਫ਼ਸਰ ਡਾ. ਭਾਰਤੀ ਧਵਨ ਵੀ ਹਾਜ਼ਰ ਸਨ।

ਕੈਪਸ਼ਨ : ਉਪ ਮੁੱਖ ਮੰਤਰੀ ਪੰਜਾਬ ਸ੍ਰੀ ਓ.ਪੀ. ਸੋਨੀ ਨੇ ਆਪਣੇ ਰਿਹਾਇਸ ਸਥਾਨ ਤੋਂ ਐਚ.ਆਈ.ਵੀ. ਏਡਜ ਜਨ-ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਦੇ ਹੋਏ। ਨਾਲ ਨਜ਼ਰ ਆ ਰਹੇ ਹਨ ਸਿਵਲ ਸਰਜਨ ਡਾ. ਚਰਨਜੀਤ ਸਿੰਘ

 

Spread the love