ਵੋਟਾਂ ਬਣਾਉਣ/ਕਟਵਾਉਣ/ਸੋਧ ਕਰਵਾਉਣ ਸਬੰਧੀ ਦਾਅਵੇ/ਇਤਰਾਜ ਲੈਣ ਲਈ ਲਗਾਏ ਜਾ ਰਹੇ ਹਨ ਵਿਸੇਸ ਕੈਂਪ

SANYAM AGARWAL
ਚਮਰੋੜ ਵਿਖੇ ਕੁਦਰਤ ਦੀ ਗੋਦ ਚੋਂ ਜਿਲ੍ਹਾ ਪ੍ਰਸਾਸਨ ਨੇ ਕਰਵਾਏ ਕੁਸਤੀ, ਕਬੱਡੀ ਅਤੇ ਬਾਲੀਵਾਲ ਦੇ ਮੁਕਾਬਲੇ

Sorry, this news is not available in your requested language. Please see here.

ਯੋਗਤਾ ਮਿਤੀ 01.01.2022 ਦੇ ਅਧਾਰ ਤੇ ਇਸ ਜ਼ਿਲ੍ਹੇ ਵਿਚਲੇ ਤਿੰਨਾਂ ਵਿਧਾਨ ਸਭਾ ਚੋਣ ਹਲਕਿਆਂ ਵਿੱਚ ਵੋਟਾਂ ਬਣਾਉਣ/ਕਟਵਾਉਣ/ਸੋਧ ਕਰਵਾਉਣ ਸਬੰਧੀ ਦਾਅਵੇ/ਇਤਰਾਜ ਲੈਣ ਲਈ ਲਗਾਏ ਜਾ ਰਹੇ ਹਨ ਵਿਸੇਸ ਕੈਂਪ

ਪਠਾਨਕੋਟ, 3 ਨਵੰਬਰ 2021

ਸ਼੍ਰੀ ਸੰਯਮ ਅਗਰਵਾਲ, ਆਈ.ਏ.ਐਸ., ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ, ਪਠਾਨਕੋਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫ਼ਸਰ, ਪੰਜਾਬ, ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ ਯੋਗਤਾ ਮਿਤੀ 01.01.2022 ਦੇ ਅਧਾਰ ਤੇ ਇਸ ਜ਼ਿਲ੍ਹੇ ਵਿਚਲੇ ਤਿੰਨਾਂ ਵਿਧਾਨ ਸਭਾ ਚੋਣ ਹਲਕਿਆਂ (001-ਸੁਜਾਨਪੁਰ, 002-ਭੋਆ (ਅ.ਜ.) ਅਤੇ 003-ਪਠਾਨਕੋਟ) ਅੰਦਰ ਕਮਿਸ਼ਨ ਵੱਲੋਂ ਨਿਰਧਾਰਿਤ ਕੀਤੇ ਗਏ ਸ਼ਡਿਊਲ ਅਨੁਸਾਰ ਮਿਤੀ 01 ਨਵੰਬਰ, 2021 ਤੋਂ ਨਵੀਆਂ ਵੋਟਾਂ ਬਣਾਉਣ/ਕਟਵਾਉਣ/ਸੋਧ ਕਰਵਾਉਣ ਸਬੰਧੀ ਦਾਅਵੇ/ਇਤਰਾਜ ਬੀ.ਐਲ.ਓਜ./ਚੋਣਕਾਰ ਰਜਿਸਟੇ੍ਰਸ਼ਨ ਅਫ਼ਸਰਾਂ ਅਤੇ ਸਹਾਇਕ ਚੋਣਕਾਰ ਰਜਿਸਟੇ੍ਰਸ਼ਨ ਅਫ਼ਸਰਾਂ ਵੱਲੋਂ ਪ੍ਰਾਪਤ ਕਰਨ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਜੋ ਕਿ ਮਿਤੀ 30 ਨਵੰਬਰ 2021 ਤੱਕ ਚੱਲੇਗਾ। ਪ੍ਰਾਪਤ ਕੀਤੇ ਜਾਣ ਵਾਲੇ ਦਾਅਵੇ/ ਇਤਾਰਜਾਂ/ਸੋਧਾਂ ਦੇ ਫਾਰਮਾਂ ਉੱਪਰ ਦਫ਼ਤਰੀ ਕਾਰਵਾਈ ਉਪਰੰਤ ਮਿਤੀ 05 ਜਨਵਰੀ, 2022 ਨੂੰ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾਂ ਕੀਤੀ ਜਾਵੇਗੀ।

ਹੋਰ ਪੜ੍ਹੋ :-ਤੰਬਾਕੂ ਵਿਰੋਧੀ ਮੁਹਿੰਮ ਦੌਰਾਨ ਸਿਹਤ ਵਿਭਾਗ ਨੇ ਕੱਟੇ 393 ਚਲਾਨ

ਡਿਪਟੀ ਕਮਿਸ਼ਨਰ ਵੱਲੋਂ ਇਹ ਵੀ ਦੱਸਿਆ ਗਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਮਿਤੀ 06 ਨਵੰਬਰ, 2021 (ਦਿਨ ਸ਼ਨੀਵਾਰ) ਅਤੇ 07 ਨਵੰਬਰ, 2021 (ਦਿਨ ਐਤਵਾਰ), ਮਿਤੀ 20 ਨਵੰਬਰ, 2021 (ਦਿਨ ਸ਼ਨੀਵਾਰ) ਅਤੇ 21 ਨਵੰਬਰ, 2021 (ਦਿਨ ਐਤਵਾਰ) ਨੂੰ ਜ਼ਿਲ੍ਹੇ ਦੇ ਸਮੁੱਚੇ ਬੀ.ਐਲ.ਓਜ.ਆਪਣੇ-ਆਪਣੇ ਪੋਲਿੰਗ ਸਟੇਸ਼ਨਾਂ ਤੇ ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਤੱਕ ਹਾਜਰ ਰਹਿਣਗੇ ਅਤੇ ਵੋਟਰ ਸੂਚੀਆਂ ਦੀ ਸੁਧਾਈ ਸਬੰਧੀ ਯੋਗ ਬਿਨੈਕਾਰਾਂ ਪਾਸੋਂ ਦਾਅਵੇ/ਇਤਰਾਜ ਪ੍ਰਾਪਤ ਕਰਨਗੇ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ  ਜ਼ਿਲ੍ਹੇ ਦੇ ਅਜਿਹੇ ਨੌਜਵਾਨ ਜਿਨ੍ਹਾਂ ਦੀ ਉਮਰ ਮਿਤੀ 01 ਜਨਵਰੀ 2022 ਨੂੰ 18 ਸਾਲ (ਜਿਨ੍ਹਾਂ ਨੌਜਵਾਨਾਂ ਦੀ ਜਨਮ ਮਿਤੀ 01 ਜਨਵਰੀ 2004 ਜਾਂ ਇਸ ਤੋਂ ਪਹਿਲਾਂ ਦੀ ਹੈ) ਅਤੇ ਉਨ੍ਹਾਂ ਨੇ ਹਾਲ੍ਹਾਂ ਤੱਕ ਆਪਣੀ ਵੋਟ ਨਹੀਂ ਬਣਵਾਈ ਗਈ ਹੈ, ਨੂੰ ਅਪੀਲ ਕੀਤੀ ਹੈ ਕਿ ਉਹ ਆਨਲਾਈਨ ਵਿਧੀ ਦਾ ਵੱਧ ਤੋਂ ਵੱਧ ਉਪਯੋਗ ਕਰਕੇ ਭਾਰਤ ਚੋਣ ਕਮਿਸ਼ਨ ਵੱਲੋਂ ਤਿਆਰ ਕੀਤੇ ਗਏ ਪੋਰਟਲਾਂ https://www.nvsp.in/ ਅਤੇ https://voterportal.eci.gov.in ਜਾਂ ਵੋਟਰ ਹੈਲਪ ਲਾਈਨ ਐਪ  ਉੱਪਰ ਫਾਰਮ ਨੰਬਰ 6 ਆਨ ਲਾਈਨ ਅਪਲਾਈ ਕਰਕੇ ਆਪਣੀ ਵੋਟ ਅਪਲਾਈ ਕਰਨ ਅਤੇ ਭਾਰਤ ਦੇ ਜਿੰਮੇਵਾਰ ਨਾਗਰਿਕ ਹੋਣ ਦਾ ਆਪਣਾ ਫਰਜ ਨਿਭਾਉਣ।

ਉਨ੍ਹਾਂ ਜ਼ਿਲ੍ਹੇ ਦੀਆਂ ਸਮੂਹ ਰਾਜਨੀਤਿਕ ਪਾਰਟੀਆਂ ਦੇ ਪ੍ਰਧਾਨਾਂ/ਸਕੱਤਰਾਂ, ਕਲੱਬਾਂ, ਵਾਰਡ ਸੋਸਾਈਟੀਜ, ਐਨ.ਜੀ.ਓਜ਼ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਯੋਗਤਾ ਮਿਤੀ 01.01.2022 ਦੇ ਅਧਾਰ ਤੇ ਫੋਟੋ ਵੋਟਰ ਸੂਚੀ ਦੀ ਸੁਧਾਈ ਕੰਮ ਵਿੱਚ ਜ਼ਿਲ੍ਹਾ ਪ੍ਰਸ਼ਾਸ਼ਨ, ਚੋਣਕਾਰ ਰਜਿਸਟੇ੍ਰਸ਼ਨ ਅਫ਼ਸਰਾਂ, ਸਹਾਇਕ ਚੋਣਕਾਰ ਰਜਿਸਟੇ੍ਰਸ਼ਨ ਅਫ਼ਸਰ, ਸੁਪਰਵਾਈਜਰਾਂ,ਬੀ.ਐਲ.ਓਜ਼., ਸਕੂਲਾਂ ਕਾਲਜਾਂ ਦੇ ਨੋਡਲ ਅਫ਼ਸਰਾਂ ਅਤੇ ਕੈਂਪਸ ਅੰਬੈਸਡਰਾਂ ਨੂੰ ਆਪਣਾ ਵੱਧ ਤੋਂ ਵੱਧ ਸਹਿਯੋਗ ਦੇਣ ਤਾਂ ਜੋ ਕੋਈ ਵੀ ਵਿਅਕਤੀ ਵੋਟਰ ਸੂਚੀ ਵਿੱਚ ਸ਼ਾਮਲ ਹੋਣ ਤੋਂ ਵਾਂਝਾ ਨਾ ਰਹਿ ਸਕੇ।

Spread the love