ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਅਤੇ ਜਾਗਰੂਕਤਾ ਕੈਂਪ ਲਗਾਇਆ ਗਿਆ  

ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਅਤੇ ਜਾਗਰੂਕਤਾ ਕੈਂਪ ਲਗਾਇਆ ਗਿਆ  
ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਅਤੇ ਜਾਗਰੂਕਤਾ ਕੈਂਪ ਲਗਾਇਆ ਗਿਆ  

Sorry, this news is not available in your requested language. Please see here.

ਫ਼ਾਜ਼ਿਲਕਾ/ਅਬੋਹਰ  27 ਮਾਰਚ 2022
ਜ਼ਹਿਰ ਮੁਕਤ ਖੇਤੀ ਨੂੰ ਤਰਜੀਹ ਦਿੰਦਿਆਂ ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਲਿਮਟਿਡ ਵੱਲੋਂ 2015 ਤੋਂ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਇਸ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਪਿੰਡ ਕੰਧ ਵਾਲਾ ਅਮਰਕੋਟ ਤਹਿਸੀਲ ਅਬੋਹਰ ਜ਼ਿਲਾ ਫਾਜ਼ਿਲਕਾ ਵਿਚ ਜ਼ਿਲ੍ਹਾ ਪੱਧਰੀ ਜੈਵਿਕ ਖੇਤੀ ਸਿਖਲਾਈ ਅਤੇ ਜਾਗਰੂਕਤਾ ਕੈਂਪ ਪਿੰਡ ਦੇ ਅਗਾਂਹਵਧੂ ਕਿਸਾਨ ਅਨਿਤ ਕੁਮਾਰ ਦੇ ਖੇਤ ਵਿਚ ਲਗਾਇਆ ਗਿਆ। ਕੈਂਪ ਦੌਰਾਨ 80 ਕਿਸਾਨਾਂ ਨੇ ਕੈਂਪ ਵਿੱਚ ਹਿੱਸਾ ਲਿਆ ਅਤੇ ਆਪਣੀ ਜਾਣਕਾਰੀ ਵਿੱਚ ਵਾਧਾ ਕੀਤਾ।

ਹੋਰ ਪੜ੍ਹੋ :-13ਵਾਂ ਕਬਾਇਲੀ ਯੂਥ ਐਕਸਚੇਂਜ ਪ੍ਰੋਗਰਾਮ- ਭਾਸ਼ਣ ਪ੍ਰਤੀਯੋਗਤਾ, ਸਫਾਈ (ਸਵੱਛਤਾ) ਅਭਿਆਨ ਕਰਵਾਇਆ ਗਿਆ

ਕੈਂਪ ਦੌਰਾਨ ਪੰਜਾਬ ਐਗਰੋ ਦੇ ਜ਼ਿਲ੍ਹਾ ਸੁਪਰਵਾਈਜ਼ਰ ਸ੍ਰੀ ਰਾਮ ਪ੍ਰਤਾਪ ਅਤੇ ਜੈਵਿਕ ਖੇਤੀਬਾਡ਼ੀ ਦੇ ਮਾਹਿਰ ਸ੍ਰੀ ਕੁਲਦੀਪ ਸਿੰਘ ਹੇਅਰ ਵੱਲੋਂ ਸਿਹਤ ਅਤੇ ਵਾਤਾਵਰਨ ਉੱਤੇ ਮੌਜੂਦਾ  ਜੈਵਿਕ ਖੇਤੀ ਦੀ ਮਹੱਤਤਾ ਬਾਰੇ ਕਿਸਾਨਾਂ  ਨੂੰ ਜਾਗਰੂਕ ਕਰਵਾਇਆ ਗਿਆ। ਇਸ ਦੌਰਾਨ ਕਿਸਾਨਾਂ ਨੂੰ ਪੰਜਾਬ ਐਗਰੋ ਦੀਆਂ ਵੱਖ ਵੱਖ  ਭਲਾਈ ਸਕੀਮਾਂ ਜਿਵੇਂ ਕਿ ਜੈਵਿਕ ਖੇਤਾਂ ਦਾ ਪ੍ਰਮਾਣੀਕਰਨ, ਲਾਲ ਮਿਰਚ ਦੀ ਕੰਟਰੈਕਟ ਫਾਰਮਿੰਗ, ਟਮਾਟਰਾਂ ਦੀ ਕੰਟਰੈਕਟ ਫਾਰਮਿੰਗ, ਸਬਜ਼ੀਆਂ ਦੀ ਪਨੀਰੀ ਦੀ ਸਪਲਾਈ, ਗਾਜਰਾਂ ਦੀ  ਆਧੁਨਿਕ ਮਸ਼ੀਨਾਂ ਰਾਹੀਂ ਬਿਜਾਈ ਪੁਟਾਈ ਅਤੇ ਵਾਸ਼ਿੰਗ ਐਂਡ ਗਰੇਡਿੰਗ ਬਾਰੇ ਕਿਸਾਨਾਂ ਨੂੰ ਜਾਣੂ ਕਰਵਾਇਆ ਗਿਆ।
ਇਸ ਤੋਂ ਇਲਾਵਾ ਵਿਭਾਗ ਦੇ ਹੋਰ ਉਪਰਾਲੇ ਜਿਵੇਂ ਕਿ ਐੱਫ ਪੀ ਓ ਰਜਿਸਟ੍ਰੇਸ਼ਨ, ਕਿਨੂੰ ਦੀ ਈ ਮਾਰਕੀਟਿੰਗ ਅਤੇ ਖ਼ਰੀਦ ਬਾਰੇ  ਵਿਭਾਗ ਦੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ। ਕੈਂਪ ਦੌਰਾਨ ਜੈਵਿਕ ਢੰਗਾਂ ਰਾਹੀਂ ਕਣਕ, ਕਿੰਨੂ ਅਤੇ ਹੋਰ ਸਬਜ਼ੀਆਂ  ਨੂੰ ਪੈਦਾ ਕਰਨ ਦੇ ਗੁਣ ਵੀ ਦਿੱਤੇ ਗਏ। ਇਸ ਮੌਕੇ ਜੋ ਕਿਸਾਨ ਪਹਿਲਾਂ ਤੋਂ ਹੀ ਜੈਵਿਕ  ਫ਼ਸਲਾਂ ਦਾ ਉਤਪਾਦਨ ਕਰ ਰਹੇ ਸਨ ਉਨ੍ਹਾਂ ਨੇ ਵੀ ਆਪਣਾ ਅਨੁਭਵ ਦੂਸਰੇ ਕਿਸਾਨਾਂ ਨਾਲ ਸਾਂਝਾ ਕੀਤਾ। ਇਸ ਮੌਕੇ ਚਾਰ ਕਿਸਾਨਾਂ ਨੇ ਜ਼ਹਿਰ ਮੁਕਤ ਖੇਤੀ ਕਰਨ ਲਈ ਹਾਮੀ ਭਰੀ  ।  ਇਸ ਮੌਕੇ ਫੀਲਡ ਸਟਾਫ ਅਰੁਨ ਕੁਮਾਰ, ਅਮਿਤ ਕੁਮਾਰ, ਅਮਰਦੀਪ ਸਿੰਘ, ਇਫਕੋ ਦੇ ਅਧਿਕਾਰੀ ਅਤੇ ਕਿਸਾਨ ਵੀਰ ਹਾਜ਼ਰ ਸਨ।
Spread the love