ਕਣਕ ਦੇ ਸਿੱਟਿਆਂ ਉੱਪਰ ਜਾਮਣੀ ਧੱਬਿਆਂ ਕਾਰਨ ਕਿਸਾਨਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ:ਡਾ. ਅਮਰੀਕ ਸਿੰਘ

ਕਣਕ ਦੇ ਸਿੱਟਿਆਂ ਉੱਪਰ ਜਾਮਣੀ ਧੱਬਿਆਂ ਕਾਰਨ ਕਿਸਾਨਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ:ਡਾ. ਅਮਰੀਕ ਸਿੰਘ
ਕਣਕ ਦੇ ਸਿੱਟਿਆਂ ਉੱਪਰ ਜਾਮਣੀ ਧੱਬਿਆਂ ਕਾਰਨ ਕਿਸਾਨਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ:ਡਾ. ਅਮਰੀਕ ਸਿੰਘ

Sorry, this news is not available in your requested language. Please see here.

ਤਾਪਮਾਨ ਵਿੱਚ ਅਚਾਨਕ ਹੋਏ ਵਾਧੇ ਕਾਰਨ ਕਣਕ ਦੀ ਫਸਲ ਨੂੰ ਪਾਣੀ ਦੇਣ ਦੀ ਜ਼ਰੂਰਤ।

ਪਠਾਨਕੋਟ 24 ਮਾਰਚ 2022

ਤਾਪਮਾਨ ਵਿੱਚ ਹੋਏ ਅਚਨਚੇਤ ਵਾਧੇ ਕਾਰਨ ਕਣਕ ਦੇ ਸਿੱਟਿਆਂ ਉੱਪਰ ਜਾਮਣੀ ਰੰਗ ਦੇ ਧੱਬੇ ਪੈਣ ਕਾਰਨ ਕਿਸਾਨਾਂ ਵਿੱਚ ਘਬਰਾਹਟ ਪਾਈ ਜਾ ਰਹੀ ਅਤੇ ਕਈ ਕਿਸਾਨ ਉੱਲੀਨਾਸ਼ਕ ਜ਼ਹਿਰਾਂ ਦਾ ਛਿੜਕਾਅ ਵੀ ਕਰ ਰਹੇ ਜਿਸ ਦਾ ਇਸ ਸਮੇਂ ਕੋਈ ਫਾਇਦਾ ਨਹੀਂ। ਇਹ ਵਿਚਾਰ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਨੇ ਪਿੰਡ ਚੱਕ ਚਿਮਨਾਂ ਵਿੱਚ ਗੋਪਾਲ ਮੋਹਣ ਦੀ ਕਣਕ ਦੀ ਫਸਲ ਦਾ ਜਾਇਜ਼ਾ ਲੈਂਦਿਆਂ ਕਹੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਰਮਾਨ ਮਹਾਜਨ ਸਹਾਇਕ ਤਕਨਾਲੋਜੀ ਪ੍ਰਬੰਧਕ(ਆਤਮਾ), ਜੀਵਨ ਲਾਲ, ਸੰਸਾਰ ਸਿੰਘ ਸਮੇ ਹੋਰ ਕਿਸਾਨ ਹਾਜ਼ਰ ਸਨ।

ਹੋਰ ਪੜ੍ਹੋ :-ਭਗਵੰਤ ਮਾਨ ਵੱਲੋਂ ਪ੍ਰਧਾਨ ਮੰਤਰੀ ਨਾਲ ਮੁਲਾਕਾਤ, ਸੂਬੇ ਦੇ ਅਰਥਚਾਰੇ ਦੀ ਸੁਰਜੀਤੀ ਲਈ ਇਕ ਲੱਖ ਕਰੋੜ ਦਾ ਵਿੱਤੀ ਪੈਕੇਜ ਮੰਗਿਆ

ਕਿਸਾਨਾਂ ਨਾਲ ਗੱਲਬਾਤ ਕਰਦਿਆਂ ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਮੌਸਮੀ ਤਬਦੀਲੀ ਕਾਰਨ ਇਸ ਵਾਰ ਦਿਨ ਦੇ ਤਾਪਮਾਨ ਵਿੱਚ ਅਚਾਨਕ ਵਾਧਾ ਦਰਜ਼ ਕੀਤਾ ਗਿਆ ਹੈ ਜਿਸ ਕਾਰਨ ਕਣਕ ਦੀ ਫਸਲ ਵਧੇਰੇ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ।ਉਨਾਂ ਕਿਹਾ ਕਿ ਕਣਕ ਖਾਸ ਕਰਕੇ ਦਾਣੇ ਬਨਣ ਸਮੇਂ ਵਧੇਰੇ ਤਾਪਮਾਨ ਪ੍ਰਤੀ ਵਧੇਰੇ ਸੰਵੇਦਨਸ਼ੀਲ ਹੁੰਦੀ ਹੈ,ਜਿਸ ਕਾਰਨ ਪ੍ਰਤੀ ਸਿੱਟਾ ਦਾਣਿਆਂ ਦੀ ਗਿਣਤੀ ਅਤੇ ਭਾਰ ਉੱਤੇ ਉੱਚ ਤਾਪਮਾਨ ਦਾ ਬੁਰਾ ਪ੍ਰਭਾਵ ਪੈਣ ਕਾਰਨ ਕਣਕ ਦੀ ਪੈਦਾਵਾਰ ਅਤੇ ਮਿਆਰੀਪਣ ਵਿੱਚ ਗਿਰਾਵਟ ਆ ਸਕਦੀ ਹੈ। ਉਨਾਂ ਕਿਹਾ ਆਮ ਕਰਕੇ ਮਾਰਚ ਦੇ ਮਹੀਨਾ ਕੁਝ ਠੰਢਾ ਰਹਿਣ ਕਾਰਨ ਕਣਕ ਦੀ ਫਸਲ ਨੂੰ ਅਨੁਕੂਲ਼ ਹਾਲਾਤ ਮਿਲ ਜਾਂਦੇ ਸਨ ਖਾਸ ਕਰਕੇ ਬਾਰਨੀ ਖੇਤਰਾਂ ਵਿੱਚ ।

ਉਨਾਂ ਕਿਹਾ ਕਿ ਬਾਰਾਨੀ ਖੇਤਰਾਂ ਵਿੱਚ ਇਸ ਸਮੇਂ ਕਣਕ ਦੀ ਫਸਲ ਨੂੰ ਪਾਣੀ ਦੀ ਬਹੁਤ ਜ਼ਰੂਰਤ ਹੈ ਅਤੇ ਜੇਕਰ ਇਸ ਸਮੇਂ ਕਣਕ ਦੀ ਫਸਲ ਨੂੰ ਪਾਣੀ ਨਾਂ ਮਿਲਿਆ  ਤਾਂ ਕਣਕ ਦੀ ਪੈਦਾਵਾਰ ਪ੍ਰਭਾਵਿਤ ਹੋ ਸਕਦੀ ਹੈ।ਉਨਾਂ ਕਿਹਾ ਕਿ ਸਿੰਚਿਤ ਖੇਤਰਾਂ ਵਿੱਚ ਕਣਕ ਦੀ ਫਸਲ ਨੂੰ ਹਲਕਾ ਪਾਣੀ ਲਗਾ ਦੇਣਾ ਚਾਹੀਦਾ ਹੈ ਤਾਂ ਜੋ ਪੈਦਾਵਾਰ ਤੇ ਕਿਸੇ ਕਿਸਮ ਦਾ ਬੁਰਾ ਪ੍ਰਭਾਵ ਨਾਂ ਪਵੇ।ਉਨਾਂ ਕਿਹਾ ਕਿ ਸਿੰਚਾਈ ਕਰਨ ਲੱਗਿਆਂ ਮੌਸਮ ਅਤੇ ਹਵਾ ਦੀ ਰਫਤਾਰ ਦਾ ਧਿਆਨ ਰੱਖਿਆ ਜਾਵੇ ਤਾਂ ਜੋ ਕਣਕ ਦੀ ਫਸਲ ਨੂੰ ਡਿੱਗਣ ਤੋਂ ਬਚਾਇਆ ਜਾ ਸਕੇ।ਉਨਾਂ ਕਿਹਾ ਕਿ ਵਧੇ ਤਾਪਮਾਨ ਕਾਰਨ ਕਣਕ ਦੇ ਸਿੱਟਿਆਂ ਉਪਰ ਜਾਮਣੀ ਰੰਗ ਦੇ ਧੱਬੇ ਪੈ ਗਏ ਹਨ, ਜਿਸ ਕਾਰਨ ਕਿਸਾਨਾਂ ਅੰਦਰ ਘਬਰਾਹਟ ਪੈਦਾ ਹੋ ਰਹੀ ਹੈ। ਉਨਾਂ ਕਿਹਾ ਕਿ ਇਹ ਇੱਕ ਕੁਦਰਤੀ ਵਰਤਾਰਾ ਹੈ ਜਿਸ ਕਾਰਨ ਕਿਸਾਨਾਂ ਨੂੰ ਘਬਰਾਉਣਾ ਨਹੀਂ ਚਾਹੀਦਾ ਅਤੇ ਘਬਰਾਹਟ ਵਿੱਚ ਦੇਖਾ ਦੇਖੀ ਕਿਸੇ ਕਿਸਮ ਦਾ ਛਿੜਕਾਅ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।

ਉਨਾਂ ਕਿਹਾ ਕਿ ਇਹ ਸਮੱਸਿਆ ਤਕਰੀਬਨ ਕਣਕ ਦੀਆਂ ਸਾਰੀਆਂ ਕਿਸਮਾਂ ਉੱੋਪਰ ਹੀ ਪਾਈ ਗਈ ਹੈ।ਉਨਾਂ ਕਿਹਾ ਕਿ ਇਨਾਂ ਜਾਮਣੀ ਧੱਬਿਆਂ ਦਾ ਦਾਣਿਆਂ ਤੇ ਕੋਈ ਬੁਰਾ ਪ੍ਰਭਾਵ ਨਹੀਂ ਪਵੇਗਾ ਕਿਉਂਕਿ ਇਹ ਧੱਬੇ ਛਿਲਕੇ ਤੱਕ ਹੀ ਸੀਮਤ ਹਨ।ਉਨਾਂ ਕਿਹਾ ਕਿ ਇਸ ਕੁਦਰਤੀ ਸਮੱਸਿਆ ਦੇ ਇਲਾਜ ਲਈ ਕਿਸੇ ਕਿਸਮ ਤਰਾਂ ਦੀ ਕੀਟਨਾਸ਼ਕ ਜਾਂ ਉੱਲੀਨਾਸ਼ਕ ਰਸਾਇਣ ਦੇ ਛਿੜਕਾਅ ਕਰਨ ਤੋਂ ਬਚਣਾ ਚਾਹੀਦਾ ਕਿਉਂਕਿ ਅਜਿਹਾ ਕਰਨ ਨਾਲ ਖੇਤੀ ਲਾਗਤ ਖਰਚਾ ਵਧੇਗਾ ਅਤੇ ਆਮਦਨ ਘਟੇਗੀ।

Spread the love