ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਮੁਫ਼ਤ ਕੰਪਿਊਟਰ ਸਿਖਲਾਈ ਦਾ ਦੂਜਾ ਬੈਚ ਸ਼ੁਰੂ

Sorry, this news is not available in your requested language. Please see here.

 

ਫਿਰੋਜ਼ਪੁਰ, 3 ਨਵੰਬਰ :-  

ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਬਿਊਰੋ ਫਿਰੋਜ਼ਪੁਰ ਵੱਲੋਂ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਅਮ੍ਰਿਤ ਸਿੰਘ ਆਈ.ਏ.ਐਸ. ਦੇ ਦਿਸ਼ਾ-ਨਿਰਦੇਸ਼ਾਂ ‘ਤੇ ਵੱਖਰਾ ਉਪਰਾਲਾ ਕਰਦੇ ਹੋਏ ਦਫਤਰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਅੰਦਰ ਮੌਜੂਦ ਕੰਪਿਊਟਰ ਲੈਬ ਵਿੱਚ ਜ਼ਿਲ੍ਹੇ ਦੇ ਲੋੜਵੰਦ ਅਤੇ ਇਛੁੱਕ ਲੜਕੇ-ਲੜਕੀਆਂ ਲਈ ਬਿਲਕੁਲ ਮੁਫ਼ਤ ਕੰਪਿਊਟਰ ਕੋਰਸ ਦਾ 01 ਨਵੰਬਰ, 2022 ਨੂੰ ਦੂਜਾ ਬੈਚ ਸ਼ੁਰੂ ਕੀਤਾ ਗਿਆ।

ਇਸ ਸਬੰਧੀ ਡਿਪਟੀ ਕਮਿਸ਼ਨਰ ਮੈਡਮ ਅਮ੍ਰਿਤ ਸਿੰਘ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕੋਰਸ 45 ਦਿਨਾਂ ਲਈ ਚਲਾਇਆ ਜਾਵੇਗਾ ਜਿਸ ਦਾ ਮੁੱਖ ਮੰਤਵ ਨੌਜਵਾਨਾਂ ਨੂੰ ਕੰਪਿਊਟਰ ਦੀ ਮੁੱਢਲੀ ਜਾਣਕਾਰੀ ਦੇਣ ਦੇ ਨਾਲ-ਨਾਲ ਭਵਿੱਖ ਵਿੱਚ ਆਉਣ ਵਾਲੀ ਭਰਤੀ ਦੇ ਕਾਬਲ ਬਣਾਉਣਾ ਹੈ। ਉਨ੍ਹਾਂ ਦੱਸਿਆ ਕਿ ਕੋਰਸ ਦੌਰਾਨ ਪ੍ਰਾਰਥੀਆਂ ਨੂੰ ਬੇਸਿਕ ਕੰਪਿਊਟਰ, ਡਿਜ਼ਿਟਲ ਲਿਟਰੇਸੀ, ਪਰਸਨੈਲਟੀ ਡਿਵੈਲਪਮੈਂਟ, ਇੰਟਰਵਿਊ ਸਕਿੱਲਜ਼ ਤੇ ਮੁਕਾਬਲੇ ਪ੍ਰੀਖਿਆਵਾਂ ਦੀ ਤਿਆਰੀ ਅਤੇ ਹੁਨਰ ਨੂੰ ਨਿਖਾਰਣ ਲਈ ਲੋੜੀਂਦੀ ਸਿੱਖਿਆ ਦਿੱਤੀ ਜਾਵੇਗੀ। ਇਸ ਬੈਚ ਲਈ ਸਾਹਿਲ ਸ਼ਰਮਾ, ਵਿੱਦਿਆ ਵਿਚਾਰ ਸੁਸਾਇਟੀ ਵੱਲੋਂ ਵਿਸ਼ੇਸ਼ ਯੋਗਦਾਨ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਫਿਰੋਜ਼ਪੁਰ ਵੱਲੋਂ ਇਹ ਵੱਖਰਾ ਉਪਰਾਲਾ ਕੀਤਾ ਗਿਆ ਤਾਂ ਜੋ ਸਰਕਾਰ ਵੱਲੋਂ ਸਥਾਪਿਤ ਬਿਊਰੋ ਨੂੰ ਲੋੜਵੰਦ ਪ੍ਰਾਰਥੀਆਂ ਦੀ ਭਲਾਈ ਲਈ ਲਾਹੇਵੰਦ ਬਣਾਇਆ ਜਾ ਸਕੇ। ਬਿਊਰੋ ਵਿੱਚ ਸਥਾਪਿਤ ਕੰਪਿਊਟਰ ਲੈਬ/ਲਾਇਬ੍ਰੇਰੀ ਵਿੱਚ ਚਲਾਏ ਜਾ ਰਹੇ ਇਸ ਬੈਚ ਵਿੱਚ ਫਿਰੋਜ਼ਪੁਰ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ/ਕਸਬਿਆਂ ਤੋਂ ਪ੍ਰਾਰਥੀਆਂ ਵੱਲੋਂ ਭਾਗ ਲਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਬਿਊਰੋ ਵੱਲੋਂ ਮੁਫ਼ਤ ਕੰਪਿਊਟਰ ਕੋਰਸ ਸਬੰਧੀ ਮਈ-ਜੂਨ 2022 ਵਿੱਚ ਕੇਵਲ ਲੜਕੀਆਂ ਲਈ ਇੱਕ ਬੈਚ ਕਾਮਯਾਬੀ ਨਾਲ ਚਲਾਇਆ ਜਾ ਚੁੱਕਾ ਹੈ, ਜਿਸ ਵਿੱਚ 21 ਲੜਕੀਆਂ ਨੇ ਕੰਪਿਊਟਰ ਦੀ ਮੁਹਾਰਤ ਹਾਸਲ ਕੀਤੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਭਵਿੱਖ ਵਿੱਚ ਵੀ ਅਜਿਹੇ ਬੈਚ ਲਗਾਤਾਰ ਚਲਾਏ ਜਾਂਦੇ ਰਹਿਣਗੇ।

ਇਸ ਮੌਕੇ ਜ਼ਿਲ੍ਹਾ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਫਿਰੋਜ਼ਪੁਰ ਸ੍ਰੀ ਹਰਮੇਸ਼ ਕੁਮਾਰ, ਪਲੇਸਮੈਂਟ ਅਫਸਰ ਸ. ਗੁਰਜੰਟ ਸਿੰਘ, ਮਿਸ਼ਨ ਮੈਨੇਜਰ ਸ. ਸਰਬਜੀਤ ਸਿੰਘ, ਪੀ.ਐਸ.ਡੀ.ਐਮ. ਮਿਸ ਨੀਰੂ, ਯੋਗ ਪ੍ਰੋਫੈਸ਼ਨਲ ਸ੍ਰੀ ਰਾਜ ਕੁਮਾਰ ਆਦਿ ਵੀ ਹਾਜ਼ਰ ਸਨ।

 

ਹੋਰ ਪੜੋ :-
ਵੋਟਰਾਂ ਨੂੰ ਸੁਰੱਖਿਅਤ ਵੋਟਰ ਫੋਟੋ ਸ਼ਨਾਖਤੀ ਕਾਰਡ ਵੰਡਣ ਦੀ ਸ਼ੂਰੁਆਤ

Spread the love