ਸੇਵਾ ਕੇਂਦਰ ਸਨੀਵਾਰ ਅਤੇ ਐਤਵਾਰ ਨੂੰ ਵੀ ਲੋਕਾਂ ਨੂੰ ਸੇਵਾਵਾਂ ਕਰਵਾਉਂਣਗੇ ਮੁਹੇਈਆ
ਪਠਾਨਕੋਟ , 6 ਅਪ੍ਰੈਲ 2022
ਲੋਕਾਂ ਨੂੰ ਕਾਰਗਰ ਢੰਗ ਨਾਲ ਸੇਵਾਵਾਂ ਦੇਣ ਅਤੇ ਸੇਵਾ ਕੇਂਦਰਾਂ ਵਿੱਚ ਲੋਕਾਂ ਦੀ ਵੱਡੀ ਗਿਣਤੀ ਆਮਦ ਦੇ ਮੱਦੇਨਜਰ ਜਿਲ੍ਹੇ ਵਿਚਲੇ ਸੇਵਾ ਕੇਂਦਰ 07 ਅਪਰੈਲ 2022 ਤੋਂ 07 ਮਈ 2022 ਤੱਕ ਸਾਰਾ ਹਫਤਾ ਖੁੱਲ੍ਹੇ ਰਿਹਾ ਕਰਨਗੇ। ਇਹ ਪ੍ਰਗਟਾਵਾ ਸ. ਹਰਬੀਰ ਸਿੰਘ (ਆਈ.ਏ.ਐਸ.) ਡਿਪਟੀ ਕਮਿਸਨਰ ਪਠਾਨਕੋਟ ਵੱਲੋਂ ਕੀਤਾ ਗਿਆ।
ਹੋਰ ਪੜ੍ਹੋ :-ਪਰਵਾਸੀ ਸਾਹਿੱਤ ਕੇਂਦਰ ਦੇ ਸਹਿਯੋਗ ਨਾਲ ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਪੰਜਾਬੀ ਤੇ ਇਤਾਲਵੀ ਭਾਸ਼ਾ ਦਾ ਸਾਂਝਾ ਸਮਾਗਮ ਸੰਪੂਰਨ
ਜਾਣਕਾਰੀ ਦਿੰਦਿਆਂ ਸ. ਹਰਬੀਰ ਸਿੰਘ (ਆਈ.ਏ.ਐਸ.) ਡਿਪਟੀ ਕਮਿਸਨਰ ਪਠਾਨਕੋਟ ਨੇ ਦਿੰਦਿਆਂ ਦੱਸਿਆ ਕਿ ਲੋਕਾਂ ਦੀ ਸਹੂਲਤ ਲਈ ਇਹ ਫੈਸਲਾ ਲਿਆ ਗਿਆ ਹੈ, ਜਿਸ ਤਹਿਤ ਸੋਮਵਾਰ ਤੋਂ ਸੁੱਕਰਵਾਰ ਤੱਕ ਸੇਵਾ ਕੇਂਦਰ ਸਵੇਰੇ 08:00 ਵਜੇ ਤੋਂ ਸਾਮ 06:00 ਵਜੇ ਤੱਕ ਖੁੱਲ੍ਹੇ ਰਹਿਣਗੇ ਤੇ ਇਹਨਾਂ ਦਿਨਾਂ ਦੌਰਾਨ ਸਵੇਰੇ 08:00 ਤੋਂ 10:00 ਵਜੇ ਤੱਕ ਅਤੇ ਸਾਮ 04:00 ਤੋਂ 06:00 ਵਜੇ ਤੱਕ 50 ਫੀਸਦ ਕਾਂਊਟਰ ਖੁੱਲ੍ਹੇ ਰਹਿਣਗੇ ਤੇ ਬਾਕੀ ਸਮਾਂ 100 ਫੀਸਦ ਕਾਊਂਟਰ ਕਾਰਜਸੀਲ ਰਹਿਣਗੇ।
ਡਿਪਟੀ ਕਮਿਸਨਰ ਪਠਾਨਕੋਟ ਨੇ ਦੱਸਿਆ ਕਿ ਸਨਿਚਰਵਾਰ ਤੇ ਐਤਵਾਰ ਨੂੰ ਸਵੇਰੇ 08: 00 ਤੋਂ 04:00 ਵਜੇ ਤੱਕ ਖੁੱਲ੍ਹੇ ਰਹਿਣਗੇ। ਇਹਨਾਂ ਦੋ ਦਿਨਾਂ ਦੌਰਾਨ 50 ਫੀਸਦ ਕਾਊਂਟਰ ਕਾਰਜਸੀਲ ਰਹਿਣਗੇ। ਜਿਕਰਯੋਗ ਹੈ ਕਿ ਜਿਲ੍ਹਾ ਪਠਾਨਕੋਟ ਵਿੱਚ ਲੋਕਾਂ ਦੀ ਸੁਵਿਧਾ ਲਈ ਕੂਲ 16 ਸੇਵਾ ਕੇਂਦਰ ਚਲਾਏ ਜਾ ਰਹੇ ਹਨ ਜਿਨ੍ਹਾਂ ਵਿੱਚੋਂ 4 ਅਰਬਨ ਅਤੇ 12 ਪਿੰਡ ਪੱਧਰ ਤੇ ਚਲਾਏ ਜਾ ਰਹੇ ਹਨ ਉਨ੍ਹਾਂ ਜਿਲ੍ਹਾ ਪਠਾਨਕੋਟ ਦੀ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਹੁਣ ਸਨੀਵਾਰ ਅਤੇ ਐਤਵਾਰ ਨੂੰ ਵੀ ਇਨ੍ਹਾਂ ਸੇਵਾਵਾਂ ਕੇਂਦਰਾਂ ਤੋਂ ਸੇਵਾਵਾਂ ਪ੍ਰਾਪਤ ਕਰ ਸਕਦੇ ਹਨ।