*ਐਸਡੀਐਮ ਵੱਲੋਂ ਮਠਿਆਈਆਂ ਬਣਾਉਣ ਵਾਲੇ ਕਾਰਖਾਨਿਆਂ ਦੀ ਅਚਨਚੇਤ ਚੈਕਿੰਗ*

Sorry, this news is not available in your requested language. Please see here.

ਐਸ.ਏ.ਐਸ ਨਗਰ 10 ਅਕਤੂਬਰ 2022
ਐਸ.ਡੀ.ਐਮ ਮੋਹਾਲੀ ਸ੍ਰੀਮਤੀ ਸਰਬਜੀਤ ਕੌਰ ਵੱਲੋਂ ਤਿਓਹਾਰਾਂ ਦੀ ਆਮਦ ਦੌਰਾਨ ਮਠਿਆਈਆਂ ਬਣਾਉਣ ਵਾਲੇ ਕਾਰਖਾਨਿਆਂ ਦੀ ਅਚਨਚੇਤ ਚੈਕਿੰਗ ਕੀਤੀ ਗਈ।
ਵਧੇਰੇ ਜਾਣਕਾਰੀ ਦਿੰਦੇ ਹੋਏ  ਸ੍ਰੀਮਤੀ ਸਰਬਜੀਤ ਕੌਰ ਨੇ ਦੱਸਿਆ ਕਿ ਚੈਕਿੰਗ ਦੌਰਾਨ  ਜ਼ਿਆਦਾ ਕਾਰਖਾਨਿਆਂ ਵਿੱਚ ਫੂਡ ਸੇਫਟੀ ਐਂਡ ਸਟੈਂਡਰ  ਅਥਾਰਟੀ ਆਫ ਇੰਡੀਆ ਦੇ ਨਿਯਮਾਂ ਦੀ ਪਾਲਣਾ ਕੀਤੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਸੈਂਪਲ ਭਰੇ ਗਏ, ਸੁਧਾਰ ਨੋਟਿਸ ਜਾਰੀ ਕੀਤੇ ਗਏ ਅਤੇ ਕਾਰਖਾਨਿਆਂ ‘ਚ ਕੰਮ ਕਰ ਰਹੇ ਲੋਕਾਂ ਨੂੰ ਫੂਡ ਸੇਫਟੀ ਦੇ ਨਿਯਮਾਂ ਤੋਂ ਜਾਣੂ ਕਰਵਾਇਆ ਗਿਆ । ਉਨ੍ਹਾਂ ਕਿਹਾ ਕਿ  ਚੈਕਿੰਗ ਦੌਰਾਨ ਖਾਣ ਪੀਣ ਦੀਆਂ ਚੀਜ਼ਾਂ ਬਣਾਉਣ ਵਾਲੇ ਵਪਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਸਾਫ਼ ਸੁਥਰੇ ਢੰਗ ਨਾਲ ਮਿਠਾਈਆਂ ਬਣਾਉਣ, ਫੂਡ ਸੇਫਟੀ ਅਥਾਰਿਟੀ ਵੱਲੋਂ ਮਾਨਤਾ ਪ੍ਰਾਪਤ ਰੰਗਾਂ ਦੀ ਵਰਤੋਂ ਕਰਨ ਅਤੇ ਮਿਠਾਈਆਂ ਉਤੇ ਬੈਸਟ ਬਿਫੋਰ ਤਰੀਕ ਲਿਖਣ ਸਬੰਧੀ ਖ਼ਾਸ ਧਿਆਨ ਰੱਖਣ ।
ਇਸ ਮੌਕੇ ਉਨ੍ਹਾਂ ਨਾਲ  ਜ਼ਿਲ੍ਹਾ ਸਿਹਤ ਅਫਸਰ ਸ੍ਰੀ ਸੁਭਾਸ਼ ਕੁਮਾਰ, ਫੂਡ ਸੇਫਟੀ ਅਫਸਰ ਸ੍ਰੀ ਲਵਪ੍ਰੀਤ ਸਿੰਘ, ਫੂਡ ਸੇਫਟੀ ਅਫਸਰ ਅਨਿਲ ਕੁਮਾਰ ਮੌਜੂਦ ਸਨ ।

ਔਰ ਪੜ੍ਹੋ – ਕੁਲਤਾਰ ਸਿੰਘ ਸੰਧਵਾਂ ਵੱਲੋਂ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਕਰਨ ਤੇ ਉਚ ਕਦਰਾਂ-ਕੀਮਤਾਂ ਅਪਨਾਉਣ ਦੀ ਸਲਾਹ

Spread the love