ਵੇਰਕਾ ਵੱਲੋਂ ਸਵਰਗੀ ਜਵਾਹਰ ਲਾਲ ਨਹਿਰੂ ਨੂੰ ਸਰਧਾਂਜਲੀ

VERKA
ਵੇਰਕਾ ਵੱਲੋਂ ਸਵਰਗੀ ਜਵਾਹਰ ਲਾਲ ਨਹਿਰੂ ਨੂੰ ਸਰਧਾਂਜਲੀ

Sorry, this news is not available in your requested language. Please see here.

ਮੋਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੀ ਕੀਤੀ ਅਲੋਚਨਾ

ਅੰਮ੍ਰਿਤਸਰ, 14 ਨਵੰਬਰ 2021

ਸਾਬਕਾ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਉਨਾਂ ਦੇ ਜਨਮ ਦਿਨ ਮੌਕੇ ਲਾਰੈਂਸ ਰੋਡ ਸਥਿਤ ਉਨਾਂ ਦੇ ਆਦਮ ਕੱਦ ਬੁੱਤ ਉਤੇ ਫੁੱਲ ਮਲਾਵਾਂ ਭੇਟ ਕਰਕੇ ਸਰਧਾਂਜਲੀ ਭੇਟ ਕਰਨ ਮਗਰੋਂ ਕੇਂਦਰ ਸਰਕਾਰ ਉਤੇ ਵਰਦਿਆਂ ਕੈਬਨਿਟ ਮੰਤਰੀ ਸ੍ਰੀ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਕਿੱਥੇ ਉਹ ਯੁੱਗ ਸੀਜਦੋਂ ਸ੍ਰੀ ਨਹਿਰੂ ਵਰਗੇ ਨੇਤਾ ਦੇਸ਼ ਨੂੰ ਆਪਣੇ ਪੈਰਾਂ ਸਿਰ ਕਰਨ ਲਈ ਜਨਤਕ ਖੇਤਰ ਵਿਚ ਵੱਡਾ ਨਿਵੇਸ਼ ਕਰ ਰਹੇ ਸਨ ਅਤੇ ਕਿੱਥੇ ਅੱਜ ਮੋਦੀ ਸਰਕਾਰ ਹੈ ਜੋ ਯੋਗ ਆਗੂਆਂ ਵੱਲੋਂ ਬਣਾਏ ਗਏ ਵੱਡੇ ਅਦਾਰੇ ਵੇਚ ਰਹੀ ਹੈ। ਉਨਾਂ ਕਿਹਾ ਕਿ ਮਹਿੰਗਾਈ ਦੇ ਦੌਰ ਵਿਚ ਕੇਵਲ ਗਰੀਬ ਆਦਮੀ ਹੀ ਨਹੀਂਆਮ ਨਾਗਰਿਕ ਵੀ ਬੁਰੀ ਤਰਾਂ ਪਿਸ ਰਿਹਾ ਹੈ ਅਤੇ ਚੰਗੇ ਕਾਰੋਬਾਰੀ ਲੋਕਾਂ ਨੂੰ ਵੀ ਆਪਣੀ ਰੋਜ਼ੀ ਰੋਟੀ ਚਲਾਉਣੀ ਔਖੀ ਹੋ ਰਹੀ ਹੈ।

ਹੋਰ ਪੜ੍ਹੋ :-ਪੈਨ ਇੰਡੀਆ ਜਾਗਰੂਕਤਾ ਮੁਹਿੰਮ ਦੀ ਸਮਾਪਤੀ ਮੌਕੇ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਕੱਢੀ ਪ੍ਰਭਾਤ ਫੇਰੀ

ਉਨਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਫੈਸਲਾ ਕੀਤਾ ਹੈ ਕਿ ਇਸ ਮਹਿੰਗਾਈ ਵਿਰੁੱਧ ਅੱਜ ਤੋਂ ਪੂਰੇ ਪੰਜਾਬ ਵਿਚ ਦਿਨ ਲਈ ਲੋਕਾਂ ਨੂੰ ਲਾਮਬੰਦ ਕੀਤਾ ਜਾਵੇਗਾ। ਕੇਂਦਰ ਦੀਆਂ ਮਾੜੀਆਂ ਨੀਤੀਆਂ ਵਿਰੁੱਧ ਲੋਕਾਂ ਨੂੰ ਜਾਣੂੰ ਕਰਵਾਇ ਜਾਵੇਗਾ। ਉਨਾਂ ਕਿਹਾ ਕਿ ਕਿਸਾਨ ਇਕ ਸਾਲ ਤੋਂ ਧਰਨੇ ਉਤੇ ਬੈਠੇ ਹਨ ਅਤੇ ਕੇਂਦਰ ਦੀ ਸੱਤਾ ਉਤੇ  ਕਾਬਜ਼ ਲੋਕ ਮਜ਼ਾਕ ਕਰਦੇ ਹਨ। ਉਨਾਂ ਕਿਹਾ ਕਿ ਕਾਲੇ ਕਿਰਸਾਨੀ ਕਾਨੂੰਨ ਰੱਦ ਹੋਣੇ ਚਾਹੀਦੇ ਹਨ ਤਾਂ ਹੀ ਦੇਸ਼ ਦੇ ਕਿਸਾਨ ਤੇ ਛੋਟੇ ਵਪਾਰੀ ਜਿੰਦਾ ਰਹਿ ਸਕਦੇ ਹਨ। ਉਨਾਂ ਕਿਹਾ ਕਿ ਪੰਜਾਬ ਉਤੇ ਅਸਿੱਧੇ ਢੰਗ ਨਾਲ ਸਾਸ਼ਨ ਕਰਨ ਦੀ ਸਾਜਿਸਾਂ ਹੋ ਰਹੀਆਂ ਹਨਬੀ ਐਸ ਐਫ ਦਾ ਘੇਰਾ 50 ਕਿਲੋਮੀਟਰ ਤੱਕ ਵਧਾਉਣਾ ਇਸੇ ਦਾ ਹਿੱਸਾ ਹੈ। ਉਨਾਂ ਕਿਹਾ ਕਿ ਕੇਵਲ ਇੰਨਾ ਹੀ ਨਹੀਂ ਇਹ ਪੰਜਾਬ ਵਿਚ ਚੋਣਾਂ ਜਿੱਤਣ ਲਈ ਬੀ ਐਸ ਐਫ ਦੀ ਮਦਦ ਵੀ ਲਵੇਗੀ। ਆਮ ਆਦਮੀ ਪਾਰਟੀ ਦੀ ਗੱਲ ਕਰਦੇ ਉਨਾਂ ਕਿਹਾ ਕਿ ਹੁਣ ਝਾੜੂ ਦਾ ਧਾਗਾ ਖੁੱਲ ਗਿਆ ਹੈ ਅਤੇ ਇਹ ਤੀਲਾ-ਤੀਲਾ ਹੋ ਰਿਹਾ ਹੈ।

ਉਨਾਂ ਕਿਹਾ ਕਿ ਆਪ ਦੇ ਵਿਧਾਇਕ ਕਾਂਗਰਸ ਪਾਰਟੀ ਦੀਆਂ ਨੀਤੀਆਂ ਅਤੇ ਮੁੱਖ ਮੰਤਰੀ ਦੀ ਸੋਚ ਤੋਂ ਪ੍ਰਭਾਵਿਤ ਹੋ ਕੇ ਕਾਂਗਰਸ ਵਿਚ ਸ਼ਾਮਿਲ ਹੋ ਰਹੇ ਹਨ। ਉਸਦੇ ਨੇਤਾ ਹੀ ਕੇਜਰੀਵਾਲ ਦਾ ਵਿਰੋਧ ਕਰ ਰਹੇ ਹਨ। ਉਨਾਂ ਕਿਹਾ ਕਿ ਆਪ ਵੱਲੋਂ ਟਿਕਟਾਂ ਦੀ ਵੰਡ ਵਿਚ ਕੀਤੀ ਜਾ ਰਹੀ ਛੇਤੀ ਵੀ ਇਸੇ ਕਰਕੇ ਹੋ ਰਹੀ ਹੈ ਕਿ ਕਿਉਂਕਿ ਉਨਾਂ ਨੂੰ ਪਤਾ ਹੈ ਕਿ ਜੇਕਰ ਟਿਕਟ ਨਾ ਮਿਲੀ ਤਾਂ ਇਹ ਵੀ ਭੱਜ ਜਾਣਗੇ। ਸ੍ਰੀ ਵੇਰਕਾ ਨੇ ਕਿਹਾ ਕਿ ਕੇਜਰੀਵਾਲ ਪੰਜਾਬ ਦਾ ਮੁੱਖ ਮੰਤਰੀ ਬਣਨਾ ਚਾਹੁੰਦਾ ਹੈ ਪਰ ਪੰਜਾਬ ਦੇ ਲੋਕ ਬਾਹਰੀ ਵਿਅਕਤੀ ਨੂੰ ਬਰਦਾਸ਼ਤ ਨਹੀਂ ਕਰ ਰਹੇਇਸ ਲਈ ਉਹ ਤਰਾਂ ਤਰਾਂ ਦੇ ਸਬਜ਼ਬਾਗ ਵਿਖਾ ਰਹੇ ਹਨ।

Spread the love