ਅੰਮ੍ਰਿਤਸਰ 11 ਨਵੰਬਰ 2021
ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੀ ਯੋਗ ਅਗਵਾਈ ਹੇਠ ਜਿਲ੍ਹਾ ਸਵੀਪ ਨੋਡਲ ਅਫਸਰ ਕਮ ਜਿਲ੍ਹਾ ਸਿੱਖਿਆ ਅਫਸਰ (ਐ:ਸਿ) ਅੰਮ੍ਰਿਤਸਰ ਸੀ੍ਰ ਸੁਸ਼ੀਲ ਕੁਮਾਰ ਤੁਲੀ ਵੱਲੋਂ ਉਲੀਕੇ ਪੋ੍ਰਗਰਾਮ ਅਨੁਸਾਰ ਅੱਜ ਜਿਲ੍ਹਾ ਸਵੀਪ ਟੀਮਾਂ ਵੱਲੋਂ ਨੋਜਵਾਨ ਵੋਟਰਾਂ ਨੂੰ ਜਾਗਰੁਕ ਕਰਨ ਲਈ ਸਥਾਨਕ ਸਰਕਾਰੀ ਕੰਨਿਆ ਸੀ.ਸੈ. ਸਕੂਲ ਮਾਲ ਰੋਡ ਅਤੇ ਸਰਕਾਰੀ ਸੀ.ਸ਼ੈ.ਸਕੂਲ ਛੇਹਰਟਾ ਵਿਖੇ ਕਰਵਾਈਆਂ ਜਾ ਰਹੀਆਂ ਸਵੀਪ ਐਕਟੀਵਿਟੀਆਂ ਦਾ ਜਾਇਜਾ ਲਿਆ ਅਤੇ ਨੋਜਵਾਨ ਵੋਟਰਾਂ ਨੂੰ ਵੋਟ ਬਣਵਾਉਣ ਬਾਰੇ ਜਾਗਰੂਕ ਕੀਤਾ ਗਿਆ।
ਹੋਰ ਪੜ੍ਹੋ :-ਨਵੀਂਆਂ ਰਾਸ਼ਟਰੀ ਤੇ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਹੋਣ ਨਾਲ ਜਿਲੇ੍ਹ ਦੀ ਆਰਥਿਕਤਾ ਨੂੰ ਮਿਲੇਗਾ ਭਰਵਾਂ ਹੁਲਾਰਾ-ਔਜਲਾ
ਸਰਕਾਰੀ ਕੰਨਿਆ ਸੀ.ਸੈ. ਸਕੂਲ ਮਾਲ ਰੋਡ ਵਿਖੇ ਸ੍ਰ ਹਰਭਗਵੰਤ ਸਿੰਘ ਡਿਪਟੀ ਡੀ.ਈ.ਓ ਅਤੇ ਪਿ੍ਰੰਸੀਪਲ ਮਨਦੀਪ ਕੋਰ ਦੀ ਪ੍ਰੇਰਣਾ ਸਦਕਾ ਕੈਰੀਅਰ ਗਾਈਡੈਂਸ ਇੰਚਾਰਜ ਸੀ੍ਰਮਤੀ ਕੁਲਬੀਰ ਕੋਰ , ਸੀ੍ਰਮਤੀ ਮਨਦੀਪ ਕੋਰ ਬੱਲ ਅਤੇ ਮਿਸ ਆਦਰਸ਼ ਸ਼ਰਮਾ, ਸ੍ਰੀਮਤੀ ਬਿਮਲਾ , ਸੀ੍ਰਮਤੀ ਨਰਿੰਦਰ ਕੋਰ, ਸੀ੍ਰਮਤੀ ਪਰਮਿੰਦਰ ਕੌਰ ਸੀ੍ਰਮਤੀ ਮਨਦੀਪ ਕੋਰ, ਗੁਰ ਅਤੇ ਸੀ੍ਰਮਤੀ ਹਿਨਾ ਅਧਿਆਪਿਕਾਵਾਂ ਵੱਲੋਂ ਸਕੂਲ ਦੀਆਂ ਵਿਦਿਆਰਥਣਾਂ ਤੋਂ ਤਿਆਰ ਕਰਵਾਇਆ ਗਿਆ ਗਿੱਧਾ ਅਤੇ ਭੰਗੜਾ ਦੀ ਪੇਸ਼ਕਾਰੀ ਕਰਵਾਈ ਗਈ। ਇਸ ਵਿੱਚ ਵੋਟਾਂ ਸਬੰਧੀ ਬੋਲੀਆਂ ਵੀ ਪਾਈਆਂ ਗਈਆਂ। ਪ੍ਰੋਗਰਾਮ ਦੋਰਾਨ ਸਮੂਹ ਵਿਦਿਆਰਥੀਆਂ ਤੋਂ ਵੋਟ ਬਣਵਾਉਣ ਲਈ ਸੌਂਹ ਚੁਕਾਈ ਗਈ। ਇਸ ਦੇ ਨਾਲ ਨਾਲ ਸਕੂਲ ਵੱਲੋਂ ਪਿਛਲੇ ਦਿਨਾਂ ਵਿੱਚ ਕਰਵਾਈਆਂ ਗਈਆਂ ਗਤੀਵਿਧੀਆਂ ਮਹਿੰਦੀ ਮੁਕਾਬਲੇ, ਕੁਇਜ਼ ਮੁਕਾਬਲੇ ਅਤੇ ਪੋਸਟਰ ਮੇਕਿੰਗ ਬਾਰੇ ਸਮੀਖਿਆ ਕੀਤੀ।
ਸਰਕਾਰੀ ਸੀ.ਸੈ. ਸਕੂਲ ਛੇਹਰਟਾ ਵਿਖੇ ਬੀ.ਪੀ.ਈ.ਓ ਸੀ੍ਰ ਯਸ਼ਪਾਲ ਅਤੇ ਸੀ.ਡੀ.ਪੀ.ਓ ਅਰਬਨ-3 ਸੀ੍ਰਮਤੀ ਮੀਨਾ ਦੇਵੀ ਵੱਲੋਂ ਸਕੂਲ ਦੇ ਵਿਦਿਆਰਥੀਆਂ ਨੂੰ ਵੋਟਾਂ ਬਣਵਾਉਣ ਲਈ ਪ੍ਰੇਰਿਤ ਕੀਤਾ। ਵੋਟਰ ਜਾਗਰੂਕਤਾ ਅਭਿਆਨ ਤਹਿਤ ਸ੍ਰੀ ਮੁਨੀਸ਼ ਕੁਮਾਰ ਅਤੇ ਵਿਕਾਸ ਕੁਮਾਰ ਬਲਾਕ ਵੇਰਕਾ ਵਲੋਂ ਵਿਦਿਆਰਥੀਆਂ ਨੂੰ ਵੋਟ ਬਣਵਾਉਣ ਦੇ ਆਨਲਾਈਨ ਅਤੇ ਆਫਲਾਈਨ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ ਗਈ ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਵੋਟਰ ਹੈਲਪਲਾਈਨ, ਐਨ.ਵੀ.ਐਸ.ਪੀ. ਪੋਰਟਲ, ਵੋਟਰ ਪੋਰਟਲ ਅਤੇ ਟੋਲਫ੍ਰੀ ਨੰ: 1950 ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।
ਇਸ ਜਾਗਰੂਕਤਾ ਕੈਂਪ ਵਿਚ ਸਕੂਲ ਦੇ ਵਾਈਸ ਪਿ੍ਰੰਸੀਪਲ ਸੀ੍ਰਮਤੀ ਨਵਦੀਪ ਕੋਰ, ਬੀ.ਪੀ.ਈ.ਓ ਸੀ੍ਰ ਗੁਰਦੇਵ ਸਿੰਘ, ਰਾਜਿੰਦਰ ਸਿੰਘ, ਸੰਦੀਪ ਸਿਆਲ, ਸਤਨਾਮ ਸਿੰਘ, ਬਿਕਰਮਜੀਤ ਸਿੰਘ, ਅਮਰਜੀਤ ਕੌਰ, ਅਮਨ ਕੋਰ, ਮਨਜੀਤ ਸਿੰਘ , ਸਾਹਿਬਦਿਆਲ ਸਿੰਘ, ਚੇਤਨ, ਸੀ੍ਰਮਤੀ ਰਾਜ ਕੁਮਾਰੀ ਅਤੇ ਗੀਤਾ ਆਦਿ ਨੇ ਵਿਦਿਆਰਥੀਆਂ ਨੂੰ ਵੋਟਾਂ ਸਬੰਧੀ ਜਾਗਰੂਕ ਕੀਤਾ।