ਗੁਰਦਾਸਪੁਰ, 5 ਅਕਤੂਬਰ 2021
ਵਾਤਾਵਰਣ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਲਈ ਵਾਤਾਵਰਣ ਪ੍ਰੇਮੀ ਜਸਬੀਰ ਸਿੰਘ, ਵਾਸੀ ਹਯਾਤਨਗਰ (ਗੁਰਦਾਸਪੁਰ) ਲੋਕਾਂ ਨੂੰ ਮੁਫਤ ਪੌਦੇ ਵੰਡ ਕੇ, ਵਾਤਵਰਣ ਨੂੰ ਸਾਫ਼-ਸੁਥਰਾ ਰੱਖਣ ਲਈ ਜਾਗਰੂਕ ਕਰ ਰਿਹਾ ਹੈ। ਵਾਤਵਰਣ ਪ੍ਰੇਮੀ ਵਲੋਂ ਅੱਜ ਗੁਰਦਾਸ ਨੰਗਲ ਅਤੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਲੋਕਾਂ ਨੂੰ ਮੁਫਤ ਫੁੱਲਾਂ ਦੇ ਪੌਦੇ ਵੰਡੇ ਗਏ।
ਹੋਰ ਪੜ੍ਹੋ :-ਡਿਪਟੀ ਕਮਿਸ਼ਨਰ, ਹਰ ਸ਼ਨੀਵਾਰ ਦੁਪਹਿਰ 12 ਵਜੇ ਤੋਂ 1 ਵਜੇ ਤਕ ਜੂਮ ਐਪ ਰਾਹੀਂ ਜ਼ਿਲ੍ਹਾ ਵਾਸੀਆਂ ਨਾਲ ਕਰਨਗੇ ਸੰਪਰਕ
ਇਸ ਮੌਕੇ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਅੱਜ ਸਮੇਂ ਦੀ ਮੁੱਖ ਲੋੜ ਹੈ ਕਿ ਅਸੀਂ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਈਏ। ਵੱਧ ਤੋਂ ਵੱਧ ਪੌਦੇ ਲਗਾਈਏ ਤੇ ਉਨਾਂ ਦੀ ਸੰਭਾਲ ਕਰੀਏ। ਵਾਤਾਵਰਣ ਪ੍ਰੇਮੀ ਜਸਬੀਰ ਸਿੰਘ ਨੇ ਦੱਸਿਆ ਕਿ ਉਹ ਕਰੀਬ 1991 ਤੋਂ ਲੋਕਾਂ ਨੂੰ ਆਪਣੀ ਨਰਸਰੀ ਵਿਚ ਬੂਟੇ ਤਿਆਰ ਕਰਕੇ ਵੰਡ ਰਿਹਾ ਹੈ। ਮੋਸਮੀ ਅਤੇ ਮੈਡੀਸਨ ਪੌਦੇ ਉਸ ਵਲੋਂ ਲੋਕਾਂ ਨੂੰ ਦਿੱਤੇ ਜਾਂਦੇ ਹਨ।
ਵਾਤਾਵਰਣ ਪ੍ਰੇਮੀ ਦਾ ਕਹਿਣਾ ਹੈ ਕਿ ਉਹ ਘਰਾਂ ਵਿਚ ਤੇ ਖਾਸਕਰਕੇ ਗਮਲਿਆਂ ਵਿਚ ਲੱਗਣ ਵਾਲੇ ਬੂਟੇ ਲੋਕਾਂ ਨੂੰ ਵੰਡਦੇ ਹਨ।ਉਨਾਂ ਅੱਗੇ ਕਿਹਾ ਕਿ ਦਿਨੋ ਦਿਨ ਪਲੀਤ ਹੋ ਰਹੇ ਵਾਤਾਵਰਣ ਨੂੰ ਬਚਾਉਣ ਲਈ ਸਾਨੂੰ ਸਾਰਿਆਂ ਨੂੰ ਹੰਭਲਾ ਮਾਰਨਾ ਚਾਹੀਦਾ ਹੈ ਤੇ ਪੌਦੇ ਲਗਾ ਕੇ ਉਨਾਂ ਦੀ ਸੰਭਾਲ ਕਰਨੀ ਚਾਹੀਦੀ ਹੈ।