ਰੈਡ ਕ੍ਰਾਸ ਦੀ ਨਵੀਂ ਲਾਇਬ੍ਰੇਰੀ ਜਲਦ ਹੋਵੇਗੀ ਸ਼ੁਰੂ-ਵਧੀਕ ਡਿਪਟੀ ਕਮਿਸ਼ਨਰ
ਫਾਜਿ਼ਲਕਾ, 8 ਮਈ 2022
ਕੌਮਾਂਤਰੀ ਰੈਡ ਕ੍ਰਾਸ ਦਿਵਸ ਅੱਜ ਇੱਥੇ ਅਜਾਦੀ ਕਾ ਅ੍ਰੰਮਿਤ ਮਹੋਤਸਵ ਨੂੰ ਸਮਰਪਿਤ ਕਰਦਿਆਂ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਜਿ਼ਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸਾਗਰ ਸੇਤੀਆ ਨੇ ਸਿ਼ਰਕਤ ਕੀਤੀ। ਇਸ ਮੌਕੇ ਉਨ੍ਹਾਂ ਨੇ ਆਪਣੇ ਸੰਬੋਧਨ ਵਿਚ ਭਾਈ ਘਨਈਆਂ ਅਤੇ ਸਰ ਹੈਨਰੀ ਡਿਊਨੈਟ ਨੂੰ ਯਾਦ ਕਰਦਿਆਂ ਕਿਹਾ ਕਿ ਇਸ ਦਿਨ ਸਾਨੂੰ ਮਨੁੱਖਤਾ ਦਾ ਸੇਵਾ ਦਾ ਪ੍ਰਣ ਲੈਣਾ ਚਾਹੀਦਾ ਹੈ। ਉਨ੍ਹਾਂ ਨੇ ਦੱਸਿਆ ਕਿ ਰੈਡ ਕ੍ਰਾਸ ਸੁਸਾਇਟੀ ਫਾਜਿ਼ਲਕਾ ਵੱਲੋਂ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਹਿਮਾਂਸੂ ਅਗਰਵਾਲ ਦੀ ਅਗਵਾਈ ਵਿਚ ਸਮਾਜ ਸੇਵਾ ਨੂੰ ਸਮਰਪਿਤ ਹੋ ਕੇ ਕਾਰਜ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਰੈਡ ਕ੍ਰਾਸ ਸੁਸਾਇਟੀ ਵਿਖੇ ਜਲਦ ਹੀ ਇਕ ਨਵੀਂ ਲਾਇਬ੍ਰੇਰੀ ਸਥਾਪਿਤ ਕੀਤੀ ਜਾ ਰਹੀ ਹੈ ਜਿੱਥੇ ਬੱਚੇ ਕਿਤਾਬਾਂ ਰੂਪੀ ਗਿਆਨ ਦੇ ਅਥਾਹ ਸੋਮੇ ਦਾ ਲਾਭ ਲੈ ਸਕਣਗੇ।
ਹੋਰ ਪੜ੍ਹੋ :-ਮੁਹਾਲੀ ਹਲਕਾ ਵਿਧਾਇਕ ਵੱਲੋਂ ਬਲੌਂਗੀ ਵਿਖੇ ਟਿਊਬਵੈੱਲ ਦਾ ਕੀਤਾ ਗਿਆ ਉਦਘਾਟਨ
ਸ੍ਰੀ ਸਾਗਰ ਸੇਤੀਆ ਨੇ ਇਸ ਮੌਕੇ ਰੈਡ ਕ੍ਰਾਸ ਸੁਸਾਇਟੀ ਵੱਲੋਂ ਕੋਵਿਡ ਦੇ ਦੌਰ ਵਿਚ ਸਮਾਜ ਸੇਵਾ ਵਿਚ ਨਿਭਾਈ ਭੁਮਿਕਾ ਦੀ ਵੀ ਸਲਾਘਾ ਕੀਤੀ ਅਤੇ ਕਿਹਾ ਕਿ ਇਸ ਸੁਸਾਇਟੀ ਅਤੇ ਸਮਾਜ ਸੇਵੀ ਲੋਕਾਂ ਨੇ ਇਸ ਮੁਸਕਿਲ ਦੌਰ ਵਿਚ ਮਨੁੱਖਤਾ ਦੀ ਵੱਡੀ ਸੇਵਾ ਕੀਤੀ ਸੀ।
ਇਸ ਤੋਂ ਪਹਿਲਾਂ ਭਾਈ ਘਨਈਆ ਜੀ ਅਤੇ ਸਰ ਹੈਨਰੀ ਡਿਊਨੈਟ ਦੀ ਤਸਵੀਰ ਤੇ ਫੁੱਲ ਮਾਲਾ ਭੇਂਟ ਕਰਕੇ ਅਤੇ ਦੀਪ ਪ੍ਰਜਲਵਿਤ ਕਰਕੇ ਉਨ੍ਹਾਂ ਨੇ ਸਮਾਗਮ ਦੀ ਸ਼ੁਰੂਆਤ ਕਰਵਾਈ। ਉਨ੍ਹਾਂ ਨੇ ਰੈਡ ਕ੍ਰਾਸ ਦੀ ਤਰਫ ਤੋਂ ਹਾਜਰੀਨ ਮਹਿਲਾਵਾਂ ਨੂੰ ਸੇਫਟੀ ਕਿੱਟ ਵੀ ਵੰਡੀਆਂ। ਉਨ੍ਹਾਂ ਨੇ ਅੱਜ ਮਾਤਾ ਦਿਵਸ ਦੀਆਂ ਵੀ ਸਭ ਨੂੰ ਵਧਾਈਆਂ ਦਿੱਤੀਆਂ।
ਇਸ ਮੌਕੇ ਸਕੱਤਰ ਰੈਡ ਕ੍ਰਾਸ ਸ੍ਰੀ ਵਿਜੈ ਸੇਤੀਆ ਨੇ ਸਭ ਨੂੰ ਜੀ ਆਇਆ ਨੂੰ ਕਿਹਾ। ਇਸ ਵੇਲੇ ਨਗਰ ਕੌਂਸਲ ਤੋਂ ਸ੍ਰੀ ਨਰੇਸ਼ ਖੇੜਾ ਅਤੇ ਸ੍ਰੀ ਜਗਦੀਪ ਅਰੋੜਾ ਵੀ ਹਾਜਰ ਸਨ।