ਜੰਡਿਆਲਾ ਗੁਰੂ ਦੇ ਠਠਿਆਰਾਂ ਵਾਲੇ ਬਾਜ਼ਾਰ ਨੂੰ ਵਿਰਾਸਤ ਵਜੋਂ ਉਭਾਰਨ ਲਈ  ਈ.ਟੀ.ਓ ਵਲੋਂ ਸਵਾ 12 ਕਰੋੜ ਰੁਪਏ ਦੇ ਕੰਮਾਂ ਦੀ ਸ਼ੁਰੂਆਤ

_S Harbhajan Singh ETO
ਜੰਡਿਆਲਾ ਗੁਰੂ ਦੇ ਠਠਿਆਰਾਂ ਵਾਲੇ ਬਾਜ਼ਾਰ ਨੂੰ ਵਿਰਾਸਤ ਵਜੋਂ ਉਭਾਰਨ ਲਈ ਈ.ਟੀ.ਓ ਵਲੋਂ ਸਵਾ 12 ਕਰੋੜ ਰੁਪਏ ਦੇ ਕੰਮਾਂ ਦੀ ਸ਼ੁਰੂਆਤ

Sorry, this news is not available in your requested language. Please see here.

ਪੰਜਾਬ ਦੀ ਪੁਰਾਤਨ ਅਤੇ ਰਵਾਇਤੀ ਕਲਾ ਨੂੰ ਸੁਰਜੀਤ ਕਰਨ ਲਈ ਚੁੱਕਿਆ ਕਦਮ

ਅੰਮ੍ਰਿਤਸਰ 3 ਜਨਵਰੀ 2023

ਜੰਡਿਆਲਾ ਗੁਰੂ ਵਿੱਚ ਪਿੱਤਲ ਦੇ ਭਾਂਡੇ ਬਣਾਉਂਦੇ ਠਠਿਆਰਾਂ ਦੇ ਕਾਰੋਬਾਰ ਨੂੰ ਉਤਸ਼ਾਹਿਤ ਕਰਨ ਅਤੇ ਇਸ ਨੂੰ ਅੰਮ੍ਰਿਤਸਰ ਦੀ  ਸੈਰ ਸਪਾਟਾ ਸਨਅਤ ਵਿਚ ਹੋਰ ਵਾਧਾ ਕਰਨ ਦੀ ਭਾਵਨਾ ਤਹਿਤ ਸ: ਹਰਭਜਨ ਸਿੰਘ ਈ.ਟੀ.ਓ. ਕੈਬਨਿਟ ਮੰਤਰੀ ਪੰਜਾਬ ਨੇ ਜੰਡਿਆਲਾ ਗੁਰੂ ਵਿਖੇ ਇਤਿਹਾਸਿਕ ਅਤੇ ਸਭ ਤੋਂ ਪੁਰਾਤਨ ਠਠਿਆਰ ਮੰਡੀ ਨੂੰ ਵਿਰਾਸਤੀ ਬਾਜ਼ਾਰ ਵਜੋਂ ਉਭਾਰਨ ਲਈ ਅੱਜ ਕਰੀਬ ਸਵਾ 12 ਕਰੋੜ ਰੁਪਏ ਦੇ ਕੰਮਾਂ ਦੀ ਸ਼ੁਰੂਆਤ ਕੀਤੀ।

ਉਨਾਂ ਦੱਸਿਆ ਕਿ ਠਠਿਆਰਾਂ ਬਾਜ਼ਾਰ ਨੂੰ ਵਿਰਾਸਤੀ ਗਲੀ ਵਜੋਂ ਵਿਕਸਤ ਕਰਨ ਲਈ 7.15 ਕਰੋੜ ਰੁਪਏ ਅਤੇ ਇਥੇ ਵਿਰਾਸਤੀ ਗੇਟ ਬਣਾਉਣ ਲਈ ਲਗਭਗ 5.10 ਕਰੋੜ ਰੁਪਏ ਖਰਚ ਕੀਤੇ ਜਾਣਗੇ। ਉਨਾਂ ਦੱਸਿਆ ਕਿ ਉਕਤ ਦੋਹਾਂ ਕੰਮਾਂ ਲਈ ਤਿੰਨ ਮਹੀਨੇ ਦੀ ਸਮਾਂ ਸੀਮਾ ਤੈਅ ਕੀਤੀ ਗਈ ਹੈ। ਉਨਾਂ ਕਿਹਾ ਕਿ ਸਾਡੇ ਇਸ ਰਵਾਇਤੀ ਕੰਮ ਅਤੇ ਕਲਾ ਨੂੰ ਸੰਭਾਲਣ ਦੀ ਬਹੁਤ ਵੱਡੀ ਜ਼ਰੂਰਤ ਸੀ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਕਲਾ ਬਾਰੇ ਜਾਣੂ ਕਰਵਾਇਆ ਜਾ ਸਕੇ। ਉਨਾਂ ਦੱਸਿਆ ਕਿ ਜੰਡਿਆਲਾ ਗੁਰੂ ਦੀ ਦਿਖ ਨੂੰ ਸੰਵਾਰਨ ਲਈ ਪੰਜ ਗੇਟਾਂ ਦੀ ਉਸਾਰੀ ਇਸ ਪ੍ਰੋਜੈਕਟ ਅਧੀਨ ਕੀਤੀ ਜਾਣੀ ਹੈ।

ਹੋਰ ਪੜ੍ਹੋ – ਮਿਲਕਿੰਗ ਮਸ਼ੀਨ ਦੀ ਖਰੀਦ ਕਰਨ ਵਾਲੇ ਦੁੱਧ ਉਤਪਾਦਕਾਂ ਲਈ 50 ਫੀਸਦੀ ਸਬਸਿਡੀ ਪ੍ਰਾਪਤ ਕਰਨ ਦਾ ਮੌਕਾ

ਸ: ਹਰਭਜਨ ਸਿੰਘ ਨੇ ਕਿਹਾ ਕਿ ਜੰਡਿਆਲਾ ਗੁਰੂ ਦੀ ਪਛਾਣ ਇਥੇ ਬਣਨ ਵਾਲੇ ਪਿੱਤਲ ਦੇ ਭਾਂਡਿਆਂ ਕਾਰਨ ਦੇਸ਼ ਭਰ ਵਿਚ ਸੀਪਰ ਸਮੇਂ ਦੇ ਨਾਲ ਨਾਲ ਇਸ ਕੰਮ ਦਾ ਮਸ਼ੀਨੀਕਰਨ ਹੋ ਗਿਆ ਅਤੇ ਇਹ ਕਾਰੋਬਾਰ ਪੱਛੜ ਗਿਆ। ਉਨਾਂ ਦੱਸਿਆ ਕਿ ਹੁਣ ਸਾਡੀ ਕੋਸ਼ਿਸ਼ ਹੈ ਕਿ ਇਸ ਕਲਾ ਨੂੰ ਨਾ ਕੇਵਲ ਸਾਂਭਿਆ ਜਾਵੇ ਬਲਕਿ ਅੰਮ੍ਰਿਤਸਰ ਦੇ ਸੈਰ ਸਪਾਟਾ ਸਰਕਟ ਨਾਲ ਜੋੜ ਕੇ ਇਸ ਕਲਾ ਨੂੰ ਉਤਸ਼ਾਹਿਤ ਕੀਤਾ ਜਾਵੇ ਜਿਸ ਨਾਲ ਇਥੇ ਮੁੜ ਰੌਣਕ ਲੱਗੇ ਅਤੇ ਰੁਜ਼ਗਾਰ ਦੇ ਮੌਕੇ ਪੈਦਾ ਹੋਣ। ਉਨਾਂ ਕਿਹਾ ਕਿ ਅੰਮ੍ਰਿਤਸਰ ਵਿੱਚ ਲੱਖਾਂ ਸੈਲਾਨੀ ਦੇਸ਼ ਵਿਦੇਸ਼ ਤੋਂ ਰੋਜ ਆਉਂਦੇ ਹਨ ਅਤੇ ਸਾਰੇ ਜੰਡਿਆਲਾ ਗੁਰੂ ਦੇ ਅੱਗੋਂ ਲੰਘਦੇ ਹਨ। ਅਸੀਂ ਇਸ ਨੂੰ ਵਿਰਾਸਤੀ ਕੰਮ ਅਤੇ ਕਲਾ ਵਜੋਂ ਸਾਂਭ ਕੇ ਇਸ ਇਲਾਕੇ ਨੂੰ ਵਿਕਸਤ ਕਰਦੇ ਹਾਂ ਤਾਂ ਲੋਕ ਜ਼ਰੂਰ ਸਾਡੇ ਜੰਡਿਆਲਾ ਗੁਰੂ ਤੋਂ ਖਰੀਦਦਾਰੀ ਕਰਨ ਲਈ ਆਉਣਗੇ। ਉਨਾਂ ਆਸ ਪ੍ਰਗਟਾਈ ਕਿ ਛੇਤੀ ਹੀ ਇਸ ਕੰਮ ਦੇ ਚੰਗੇ ਨਤੀਜੇ ਆਉਣਗੇ।

ਇਸ ਮੌਕੇ ਐਕਸੀਐਨ ਸ: ਇੰਦਰਜੀਤ ਸਿੰਘ ਅਤੇ ਹੋਰ ਮੋਹਤਬਰ ਹਾਜ਼ਰ ਸਨ।

ਜੰਡਿਆਲਾ ਗੁਰੂ ਵਿਖੇ ਠਠਿਆਰਾਂ ਵਾਲੇ ਬਾਜ਼ਾਰ ਨੂੰ ਵਿਕਸਤ ਕਰਨ ਦੀ ਸ਼ੁਰੂਆਤ ਕਰਦੇ ਕੈਬਨਿਟ ਮੰਤਰੀ ਸ: ਹਰਭਜਨ ਸਿੰਘ ਈ.ਟੀ.ਓ. 

Spread the love