ਸ੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਦਾ ਜਿਲ੍ਹਾ ਪਠਾਨਕੋਟ ਵਿੱਚ ਪਹੁੰਚਣ ਤੇ ਭਾਰੀ ਜਨ ਸੈਲਾਬ ਨੇ ਕੀਤਾ ਸਵਾਗਤ

LAL CHAND
ਸ੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਦਾ ਜਿਲ੍ਹਾ ਪਠਾਨਕੋਟ ਵਿੱਚ ਪਹੁੰਚਣ ਤੇ ਭਾਰੀ ਜਨ ਸੈਲਾਬ ਨੇ ਕੀਤਾ ਸਵਾਗਤ

Sorry, this news is not available in your requested language. Please see here.

ਕੈਬਟਿਨ ਮੰਤਰੀ ਪੰਜਾਬ ਸ੍ਰੀ ਲਾਲ ਚੰਦ ਕਟਾਰੂਚੱਕ ਡੇਰਾ ਸਵਾਮੀ ਜਗਤ ਗਿਰੀ ਪਠਾਨਕੋਟ ਵਿਖੇ ਹੋਏ ਨਤਮਸਤਕ
ਹਰੇਕ ਵਿਭਾਗ ਅੰਦਰ ਯੋਗ ਅਧਿਕਾਰੀਆਂ ਨੂੰ ਬਿਨ੍ਹਾਂ ਕਿਸੇ ਰਾਜਨੀਤਿਕ ਦਬਾਅ ਦੇ ਕੰਮ ਕਰਨ ਦਾ ਦੇਵਾਂਗੇ ਮੋਕਾ-ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ
ਬਦਲੇ ਦੀ ਰਾਜਨੀਤਿ ਨਹੀਂ ਕੀਤੀ ਜਾਵੇਗੀ, ਸਾਰਾ ਜਿਲ੍ਹਾ ਸਾਰਾ ਪੰਜਾਬ ਸਾਰਾ ਦੇਸ ਸਾਡਾ ਅਪਣਾ ਹੈ, ਕਰਵਾਇਆ ਜਾਵੇਗਾ ਸਰਭਪੱਖੀ ਵਿਕਾਸ

ਪਠਾਨਕੋਟ  23 ਮਾਰਚ 2022

ਆਪ ਪਾਰਟੀ ਦੇ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਜੀ ਨੇ ਹਮੇਸਾ ਪੰਜਾਬ ਦੇ ਭਲੇ ਦੇ ਲਈ ਹੀ ਸੋਚਿਆ, ਪੰਜਾਬ ਦੇ ਨਾਲ ਨਾਲ ਦਿੱਲੀ ਵੀ ਸਾਡੀ ਆਪਣੀ ਹੈ ਇਹ ਸਾਰਾ ਦੇਸ ਸਾਡਾ ਆਪਣਾ ਹੈ, ਇਸ ਲਈ ਸ੍ਰੀ ਕੇਜਰੀਵਾਲ ਪੰਜਾਬ ਆਉਂਦੇ ਹਨ ਤਾਂ ਪੰਜਾਬ ਦੇ ਭਲੇ ਦੀ ਗੱਲ ਕਰਦੇ ਹਨ,ਅੱਜ ਵੀ ਜੋ ਸਰਕਾਰ ਪੰਜਾਬ ਚੋਂ ਹੋਂਦ ਵਿੱਚ ਆਈ ਹੈ ਇਹ ਵੀ ਪੰਜਾਬ ਦੇ ਭਲੇ ਦਾ ਕੰਮ ਕਰੇਗੀ, 23 ਮਾਰਚ ਨੂੰ ਸਹੀਦ ਭਗਤ ਸਿੰਘ ਜੀ ਦੇ ਨਾਲ ਨਾਲ ਰਾਜਗੂਰੂ ਅਤੇ ਸੁਖਦੇਵ ਜੀ ਦਾ ਵੀ ਸਹੀਦੀ ਦਿਹਾੜਾ ਹੈ, ਇੱਕ ਲੰਮੇ ਅਰਸੇ ਤੋਂ ਬਾਅਦ ਪੰਜਾਬ ਦੇ ਲੋਕਾਂ ਦੇ ਮਨਾਂ ਅੰਦਰ ਇੱਕ ਗੁੱਸਾ ਸੀ ਕਿ ਪੰਜਾਬ ਦੀ ਧਰਤੀ ਤੇ ਜੰਮਣ ਵਾਲਾ ਅਤੇ ਦੇਸ ਦੀ ਆਜਾਦੀ ਦੇ ਲਈ ਇੱਕ ਬਹੁਤ ਹੀ ਵੱਡਾ ਬਲਿਦਾਨ ਦੇਣ ਵਾਲਾ ਇੱਕ 23 ਸਾਲ ਦਾ ਗੱਬਰੂ ਜਿਸ ਦੇ ਸਹੀਦੀ ਦਿਵਸ ਤੇ ਛੁੱਟੀ ਨਹੀਂ ਕੀਤੀ ਜਾਂਦੀ ਸੀ ਇਹ ਪਹਿਲੀ ਸਰਕਾਰ ਹੈ ਜਿਸ ਨੇ ਸਹੀਦ-ਏ-ਆਜਮ ਦੇ ਸਹੀਦੀ ਦਿਵਸ ਦੀ ਛੁੱਟੀ ਕੀਤੀ ਹੈ ਤਾਂ ਜੋ ਹਰੇਕ ਪੰਜਾਬੀ ਖਟਕੜ ਕਲ੍ਹਾਂ ਅਤੇ ਹੂਸੈThe party itselfਨੀਵਾਲ ਵਿਖੇ ਕਰਵਾਏ ਜਾ ਰਹੇ ਸਹੀਦੀ ਸਮਾਰੋਹਾਂ ਅੰਦਰ ਪਹੁੰਚ ਕੇ ਸਹੀਦਾਂ ਨੂੰ ਸਰਧਾ ਦੇ ਫੁੱਲ ਅਰਪਿਤ ਕਰ ਸਕਣ। ਇਹ ਪ੍ਰਗਟਾਵਾ ਸ੍ਰੀ ਲਾਲ ਚੰਦ ਕਟਾਰੂਚੱਕ ਖੁਰਾਕ , ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਨੇ ਕੈਬਨਿਟ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਜਿਲ੍ਹਾ ਪਠਾਨਕੋਟ ਵਿੱਚ ਆਉਂਣ ਤੇ ਇੱਕ ਧੰਨਵਾਦ ਰੈਲੀ ਦੋਰਾਨ ਸੰਬੋਧਤ ਕਰਦਿਆਂ ਕੀਤਾ।

ਹੋਰ ਪੜ੍ਹੋ :-ਮੁੱਖ ਮੰਤਰੀ ਵੱਲੋਂ ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਨੂੰ ਸ਼ਹੀਦ ਦਾ ਦਰਜਾ ਦਿਵਾਉਣ ਲਈ ਠੋਸ ਯਤਨ ਕਰਨ ਦਾ ਐਲਾਨ

ਜਿਕਰਯੋਗ ਹੈ ਕਿ ਸ੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਅੱਜ ਸਵੇਰੇ 10.30 ਵਜੇ ਪਠਾਨਕੋਟ ਦੇ ਚੱਕੀ ਸਥਿਤ ਡੇਰਾ ਸਵਾਮੀ ਜਗਤ ਗਿਰੀ ਜੀ ਮਹਾਰਾਜ ਵਿਖੇ ਪਹੁੰਚੇ ਅਤੇ ਗੱਦੀ ਤੇ ਵਿਰਾਜਮਾਨ ਸ੍ਰੀ ਗੁਰਦੀਪ ਗਿਰੀ ਜੀ ਮਹਾਰਾਜ ਅੱਗੇ ਨਤਮਸਤਕ ਹੋਏ। ਇਸ ਮਗਰੋਂ ਭਾਰੀ ਜਨ ਸੈਲਾਬ ਦੇ ਨਾਲ ਕੈਬਨਿਟ ਮੰਤਰੀ ਪੰਜਾਬ ਇੱਕ ਰੋਡ ਸ਼ੋਅ ਦੋਰਾਨ ਢਾਂਗੂ ਚੋਕ ਵਿਖੇ ਪਹੁੰਚੇ ਅਤੇ ਇੱਥੇ ਸਥਿਤ ਸਹੀਦ ਭਗਤ ਸਿੰਘ ਜੀ ਦੇ ਬੁੱਤ ਨੂੰ ਫੁੱਲਾਂ ਦੇ ਹਾਰ ਪਾ ਕੇ ਸਰਧਾ ਦੇ ਫੁੱਲ ਭੇਂਟ ਕਰਕੇ ਨਤਮਸਤਕ ਹੋਏ। ਭਾਰੀ ਜਨ ਸੈਲਾਬ ਨਾਲ ਕੈਬਨਿਟ ਮੰਤਰੀ ਪੰਜਾਬ ਸਿਟੀ ਪਠਾਨਕੋਟ ਦੇ ਢਾਂਗੂ ਰੋਡ, ਪੀਰ ਬਾਬਾ ਚੋਕ, ਗਾਂਧੀ ਚੋਕ, ਬਾਲਮੀਕਿ ਚੋਕ,ਬੱਸ ਸਟੈਂਡ, ਰੇਲਵੇ ਰੋਡ, ਗੁਰਦਾਸਪੂਰ ਰੋਡ ਤੋਂ ਹੁੰਦੇ ਹੋਏ ਨਜਦੀਕ ਬਾਰਠ ਸਾਹਿਬ ਸਥਿਤ ਪੂਜਾ ਰਿਜੋਰਟ ਵਿਖੇ ਆਯੋਜਿਤ ਧੰਨਵਾਦ ਰੈਲੀ ਵਿੱਚ ਹਾਜਰ ਹੋਏ। ਰੈਲੀ ਮਗਰੋਂ ਕੈਬਨਿਟ ਮੰਤਰੀ ਪੰਜਾਬ ਸ੍ਰੀ ਲਾਲ ਚੰਦ ਕਟਾਰੂਚੱਕ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਪਹੁੰਚੇ ਜਿੱਥੇ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸਨਰ ਪਠਾਨਕੋਟ, ਸ੍ਰੀ ਸੁਰਿੰਦਰ ਲਾਂਬਾ ਐਸ.ਐਸ.ਪੀ. ਪਠਾਨਕੋਟ, ਗੁਰਸਿਮਰਨ ਸਿੰਘ ਢਿੱਲੋਂ ਐਸ.ਡੀ.ਐਮ. ਪਠਾਨਕੋਟ, ਜਗਨੂਰ ਸਿੰਘ ਗਰੇਵਾਲ ਐਸ.ਡੀ.ਐਮ. ਧਾਰ ਕਲ੍ਹਾਂ ਅਤੇ ਹੋਰ ਜਿਲ੍ਹਾ ਉੱਚ ਅਧਿਕਾਰੀਆਂ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਗਾਰਡ ਆਫ ਆਨਰ ਦਿੱਤਾ ਗਿਆ।

ਧੰਨਵਾਦ ਰੈਲੀ ਦੋਰਾਨ ਸੰਬੋਧਤ ਕਰਦਿਆਂ ਸ੍ਰੀ ਲਾਲ ਚੰਦ ਕਟਾਰੂਚੱਕ ਖੁਰਾਕ , ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਭੋਆ ਦੇ ਲੋਕਾਂ ਨੇ ਜਿਸ ਵਿਸਵਾਸ ਨਾਲ ਉਨ੍ਹਾਂ ਨੂੰ ਜਿੱਤ ਦਿਲਾਈ ਹੈ ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਲੋਕ ਹੁਣ ਬਦਲਾਅ ਦੇਖਣਾ ਚਾਹੁੰਦੇ ਸੀ ਅਤੇ ਜਲਦੀ ਹੀ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਹਲਕਾ ਭੋਆ ਅਤੇ ਜਿਲ੍ਹਾ ਪਠਾਨਕੋਟ ਵਿੱਚ ਵਿਕਾਸ ਕਰਵਾ ਕੇ ਲੋਕਾਂ ਦੀ ਸੌਚ ਤੇ ਮੋਹਰ ਲਗਾਏਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਬਦਲੇ ਦੀ ਰਾਜਨੀਤੀ ਨਹੀਂ ਕੀਤੀ ਜਾਵੇਗੀ,ਅੱਜ ਤੋਂ ਪਹਿਲਾ ਜਿਨ੍ਹਾਂ ਵੱਲੋਂ ਵੀ ਗੁਨਾਹ ਕੀਤੇ ਗਏ ਅਸੀਂ ਸਾਰੇ ਗੁਨਾਹ ਮਾਫ ਕਰ ਦਿੱਤੇ ਹਨ, ਸਾਡੇ ਧਾਰਮਿਕ ਗ੍ਰੰਥਾਂ ਅੰਦਰ ਵੀ ਲਿਖਿਆ ਕਿ ਮਾਫ ਕਰ ਦੇਣ ਵਾਲਾ ਸਭ ਤੋਂ ਵੱਡਾ ਹੁੰਦਾ। ਉਨ੍ਹਾਂ ਨੇ ਕਿਹਾ ਕਿ ਹਰੇਕ ਸਰਕਾਰੀ ਵਿਭਾਗਾਂ ਅੰਦਰ ਬਹੁਤ ਯੋਗ ਅਧਿਕਾਰੀ ਹਨ ਪਰ ਰਾਜਨੀਤਿਕ ਦਬਾਅ ਅੰਦਰ ਉਨ੍ਹਾਂ ਨੂੰ ਕਾਰਜ ਕਰਨ ਦਾ ਮੋਕਾ ਨਹੀਂ ਮਿਲਦਾ। ਕਿਸੇ ਅਧਿਕਾਰੀ ਤੇ ਕੋਈ ਵੀ ਰਾਜਨੀਤਿਕ ਦਬਾਅ ਨਹੀਂ ਹੋਵੇਗਾ ਅਤੇ ਉਨ੍ਹਾਂ ਅਧਿਕਾਰੀਆਂ ਨੂੰ ਕਾਰਜ ਕਰਨ ਦਾ ਮੌਕਾ ਦਿੱਤਾ ਜਾਵੇਗਾ।  ਉਨ੍ਹਾਂ ਕਿਹਾ ਕਿ ਸਹੀਦ ਭਗਤ ਸਿੰਘ ਜੀ ਦੇ ਜਨਮਦਿਨ ਤੇ ਵੀ ਲੋਕਾਂ ਨੂੰ ਜਾਗਰੂਕ ਕਰਨ ਲਈ ਚਲਾਏ ਜਾਣਗੇ ਲੜ੍ਹੀਵਾਰ ਪ੍ਰੋਗਰਾਮ ਤਾਂ ਜੋ ਆਉਂਣ ਵਾਲੀ ਪੀੜੀ ਵੀ ਸਹੀਦੇ ਦੇ ਬਲਿਦਾਨ ਨੂੰ ਯਾਦ ਰੱਖ ਸਕਣ।

ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸ੍ਰੀ ਵਿਭੂਤੀ ਸਰਮਾ, ਅਮਿਤ ਮਿੰਟੂ, ਸਮਸੇਰ ਸਿੰਘ, ਵਿਜੈ ਕਟਾਰੂਚੱਕ, ਵੇਦ ਪ੍ਰਕਾਸ, ਪਾਰਟੀ ਵਰਕਰ ਅਤੇ ਭਾਰੀ ਗਿਣਤੀ ਵਿੱਚ ਲੋਕ ਹਾਜਰ ਸਨ।

Spread the love