‘‘ਔਰਤ ਦੇ ਕਤਲ ਦਾ ਦੋਸ਼ੀ ਮਹਿਜ ਕੁੱਝ ਹੀ ਘੰਟਿਆ ਵਿੱਚ ਪੁਲਿਸ ਵੱਲੋਂ ਕੀਤਾ ਗਿਆ ਗ੍ਰਿਫਤਾਰ’’

Sorry, this news is not available in your requested language. Please see here.

ਨਵਾਂਸ਼ਹਿਰ/ਬੰਗਾ, 25 ਨਵੰਬਰ 2021

ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵੱਲੋਂ ਥਾਣਾ ਸਦਰ ਬੰਗਾ ਅਧੀਨ ਆਉਂਦੇ ਪਿੰਡ ਮਜਾਰਾ ਨੌ ਅਬਾਦ ਵਿਖੇ ਔਰਤ ਦਾ ਕਤਲ ਕਰਕੇ ਭੱਜੇ ਦੋਸ਼ੀ ਨੂੰ ਮਹਿਜ ਕੁੱਝ ਹੀ ਘੰਟਿਆ ਵਿੱਚ ਗ੍ਰਿਫਤਾਰ ਕਰਕੇ ਕਤਲ ਕੇਸ ਨੂੰ ਸੁਲਝਾਉਣ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ।

ਹੋਰ ਪੜ੍ਹੋ :-50 ਸਾਲਾਂ ਦੇ ਬਾਅਦ ਹਲਕੇ ਵਿੱਚ ਸੀਵਰੇਜ ਦੇ ਮੇਨ ਹਾਲ ਦੀ ਸਫਾਈ ਕਰਨ ਲਈ ਡੇਢ ਕਰੋੜ ਦੀ ਲਾਗਤ ਨਾਲ ਸੁਪਰ ਸ਼ੇਕਰ ਮਸ਼ੀਨ ਦਾ ਸੈੱਟ ਆਇਆ

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆ ਸ੍ਰੀਮਤੀ ਕੰਵਰਦੀਪ ਕੌਰ, ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ, ਸ਼ਹੀਦ ਭਗਤ ਸਿੰਘ ਨਗਰ ਨੇ ਦੱਸਿਆ ਕਿ ਅੱਜ ਮਿਤੀ 25-11-2021 ਨੂੰ ਮੋਹਣ ਲਾਲ ਵਾਸੀ ਮੂਸਾਪੁਰ ਨੇ ਥਾਣਾ ਸਦਰ ਬੰਗਾ ਪੁਲਿਸ ਨੂੰ ਸੂਚਨਾਂ ਦਿੱਤੀ ਕਿ ਉਸਦਾ ਭਰਾ ਸੋਹਣ ਲਾਲ ਜੋ ਪਿਛਲੇ 10 ਸਾਲਾਂ ਤੋਂ ਵਿਦੇਸ਼ ਇਟਲੀ ਗਿਆ ਹੋਇਆ, ਜਿਸਦੀ ਘਰਵਾਲੀ ਜਸਵੀਰ ਕੌਰ ਮੂਸਾਪੁਰ ਵਿਖੇ ਹੀ ਰਹਿੰਦੀ ਹੈ, ਜਿਸਦੇ ਇੱਕ ਲੜਕੀ ਅਮ੍ਰਿਤਪਾਲ ਕੌਰ ਉਮਰ ਕਰੀਬ 10 ਸਾਲ ਹੈ, ਜੋ ਸਤਲੁਜ ਪਬਲਿਕ ਸਕੂਲ, ਬੰਗਾ ਵਿਖੇ ਤੀਸਰੀ ਕਲਾਸ ਵਿੱਚ ਪੜ੍ਹਦੀ ਹੈ।

ਉਸਦੀ ਭਰਜਾਈ ਜਸਵੀਰ ਕੌਰ ਪਿੰਡ ਮਜਾਰਾ ਨੌ ਅਬਾਦ ਵਿਖੇ ਇੱਕ ਪਲਾਟ ਲੈ ਕੇ ਕੋਠੀ ਬਣਾ ਰਹੀ ਸੀ, ਜੋ ਉਸਾਰੀ ਅਧੀਨ ਹੈ। ਮਿਤੀ 24-11-2021 ਨੂੰ ਰੋਜਾਨਾ ਦੀ ਤਰ੍ਹਾਂ ਉਸਦੀ ਭਰਜਾਈ ਆਪਣੀ ਲੜਕੀ ਅਮ੍ਰਿਤਪਾਲ ਕੌਰ ਨੂੰ ਸਵੇਰੇ 07 ਵਜੇ ਸਤਲੁਜ ਪਬਲਿਕ ਸਕੂਲ, ਬੰਗਾ ਵਿਖੇ ਸਕੂਟਰੀ ਤੇ ਛੱਡਣ ਗਈ ਸੀ, ਜੋ ਵਾਪਸ ਨਹੀਂ ਆਈ ਤੇ ਜਿਸਦਾ ਵੀ ਫੋਨ ਬੰਦ ਆ ਰਿਹਾ ਸੀ ਅਤੇ ਫਿਰ ਉਸਨੇ ਆਪਣੀ ਭਰਜਾਈ ਦੀ ਕੋਠੀ ਵਿੱਚ ਲੇਬਰ ਦਾ ਕੰਮ ਕਰਦੇ ਵਿਕਾਸ ਸਿੰਘ ਵਾਸੀ ਯੂ.ਪੀ. ਨੂੰ ਫੋਨ ਕੀਤਾ, ਜਿਸਦਾ ਫੋਨ ਬੰਦ ਆ ਰਿਹਾ ਸੀ। ਉਸਨੇ ਆਪਣੀ ਭਰਜਾਈ ਦੀ ਭਾਲ ਕਰਨੀ ਸ਼ੁਰੂ ਕੀਤੀ ਤਾਂ ਅੱਜ ਉਸਨੂੰ ਪਤਾ ਲੱਗਾ ਕਿ ਉਸਦੀ ਭਰਜਾਈ ਜਸਵੀਰ ਕੌਰ ਦੀ ਲਾਸ਼ ਮਜਾਰਾ ਨੌ ਅਬਾਦ ਦੇ ਬੇਅਬਾਦ ਖੂਹ ਵਿੱਚ ਪਈ ਹੈ।

ਉਸਨੂੰ ਪੱਕਾ ਯਕੀਨ ਹੈ ਕਿ ਵਿਕਾਸ ਸਿੰਘ ਨੇ ਉਸਦੀ ਭਰਜਾਈ ਜਸਵੀਰ ਕੌਰ ਨੂੰ ਪੈਸਿਆ ਦੇ ਲੈਣ-ਦੇਣ ਕਰਕੇ ਕਤਲ ਕਰਕੇ ਲਾਸ਼ ਨੂੰ ਖੁਰਦ-ਬੁਰਦ ਕਰਨ ਦੀ ਨੀਯਤ ਨਾਲ ਖੂਹ ਵਿੱਚ ਸੁੱਟ ਦਿੱਤਾ। ਇਸ ਸਬੰਧੀ ਮੁਕੱਦਮਾ ਨੰਬਰ 125 ਮਿਤੀ 25-11-2021 ਅਧ 302,201 ਭ:ਦ: ਥਾਣਾ ਸਦਰ ਬੰਗਾ ਵਿਖੇ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ।

ਮੁਕੱਦਮੇ ਦੀ ਸੰਵੇਦਨਸ਼ੀਲਤਾ ਨੂੰ ਵੇਖਦੇ ਹੋਏ ਸ੍ਰੀ ਗੁਰਪ੍ਰੀਤ ਸਿੰਘ, ਪੀ.ਪੀ.ਐਸ ਉਪ ਕਪਤਾਨ ਪੁਲਿਸ, ਬੰਗਾ ਅਤੇ ਮੁੱਖ ਅਫਸਰ ਥਾਣਾ ਸਦਰ ਬੰਗਾ ਤੇ ਅਧਾਰਿਤ ਵੱਖ-ਵੱਖ ਟੀਮਾਂ ਬਣਾ ਕੇ ਦੋਸ਼ੀ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕੀਤੀ ਗਈ, ਜਿਸਦੇ ਸਾਰਥਿਕ ਨਤੀਜੇ ਵਜੋਂ ਐਸ.ਆਈ ਰਾਜੀਵ ਕੁਮਾਰ ਮੁੱਖ ਅਫਸਰ ਥਾਣਾ ਸਦਰ ਬੰਗਾ ਦੀ ਪੁਲਿਸ ਪਾਰਟੀ ਵੱਲੋਂ ਦੋਸ਼ੀ ਵਿਕਾਸ ਸਿੰਘ ਪੁੱਤਰ ਜੰਗ ਬਹਾਦਰ ਵਾਸੀ ਪਿੰਡ ਬਹੇੜਾ (ਯੂ.ਪੀ) ਨੂੰ ਕੁੱਝ ਹੀ ਘੰਟਿਆਂ ਵਿੱਚ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ।

Spread the love