ਬੈਸਟ ਬੀ.ਐਲ.ਓ.,ਬੈਸਟ ਨੋਡਲ ਅਫਸਰ ਅਤੇ ਵੱਖ ਵੱਖ ਪ੍ਰਤੀਭਾਗੀਆਂ ਨੂੰ ਕੀਤਾ ਸਨਮਾਨਤ
ਪਠਾਨਕੋਟ, 25 ਜਨਵਰੀ 2022
ਭਾਰਤ ਚੋਣ ਕਮਿਸਨ ਦੀਆਂ ਹਦਾਇਤਾਂ ਅਨੁਸਾਰ ਅੱਜ ਜਿਲ੍ਹਾ ਪਠਾਨਕੋਟ ਵਿੱਚ 12ਵਾਂ ਰਾਸਟਰੀ ਵੋਟਰ ਦਿਵਸ ਜਿਲ੍ਹਾ ਅਤੇ ਬੂਥ ਲੈਵਲ ਉੱਪਰ ਕੋਵਿਡ-19 ਦੇ ਇਸ ਦੌਰ ਵਿੱਚ ਸਿਹਤ ਵਿਭਾਗ, ਪੰਜਾਬ ਵੱਲੋਂ ਜਾਰੀ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਦੇ ਹੋਏ ਵਰਚੂਅਲ ਮਨਾਇਆ ਗਿਆ।
ਹੋਰ ਪੜ੍ਹੋ :-ਸਰਕਾਰੀ ਬਹੁ-ਤਕਨੀਕੀ ਕਾਲਜ ’ਚ 12ਵਾਂ ਰਾਸ਼ਟਰੀ ਵੋਟਰ ਦਿਵਸ ਮਨਾਇਆ
ਇਸ ਤੋਂ ਇਲਾਵਾ ਜਿਲ੍ਹਾ ਪੱਧਰ ਤੇ ਇੱਕ ਪ੍ਰੋਗਰਾਮ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਵਿਖੇ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸਨਰ-ਕਮ-ਜਿਲ੍ਹਾ ਚੋਣ ਅਫਸਰ, ਪਠਾਨਕੋਟ ਦੀ ਪ੍ਰਧਾਨਗੀ ਵਿੱਚ ਆਯੋਜਿਤ ਕੀਤਾ ਗਿਆ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਸੁਭਾਸ ਚੰਦਰ ਵਧੀਕ ਡਿਪਟੀ ਕਮਿਸਨਰ (ਜ), ਸਰਬਜੀਤ ਸਿੰਘ ਤਹਿਸੀਲਦਾਰ ਚੋਣਾਂ, ਜਸਵੰਤ ਸਿੰਘ ਜਿਲ੍ਹਾ ਸਿੱਖਿਆ ਅਫਸਰ ਪਠਾਨਕੋਟ, ਸਤੀਸ ਕੁਮਾਰ ਜਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਪਠਾਨਕੋਟ, ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ ਅਤੇ ਹੋਰ ਵਿਭਾਗੀ ਅਧਿਕਾਰੀ ਹਾਜਰ ਸਨ।
ਇਸ ਸਮਾਰੋਹ ਦੋਰਾਨ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸਨਰ-ਕਮ-ਜਿਲ੍ਹਾ ਚੋਣ ਅਫਸਰ, ਪਠਾਨਕੋਟ ਨੇ ਸੰਬੋਧਨ ਦੋਰਾਨ ਦੱਸਿਆ ਕਿ ਰਾਸਟਰੀ ਵੋਟਰ ਦਿਵਸ ਦੇ ਇਸ ਮੋਕੇ ਤੇ ਨੋਜਵਾਨਾਂ ਨੂੰ ਜੋ ਪਹਿਲੀ ਵਾਰ ਵੋਟ ਪਾਉਂਣ ਜਾ ਰਹੇ ਹਨ ਉਨ੍ਹਾਂ ਨੂੰ ਜਾਗਰੁਕ ਕੀਤਾ ਜਾ ਰਿਹਾ ਹੈ ਕਿ ਉਹ ਅਪਣੇ ਮਤ ਦਾ ਅਧਿਕਾਰ ਜਰੂਰ ਪ੍ਰਯੋਗ ਕਰਨ। ਉਨ੍ਹਾਂ ਅੱਜ ਦੇ ਸਮਾਰੋਹ ਦੋਰਾਨ ਤਿੰਨ ਨਵੇਂ ਵੋਟਰਾਂ ਨੂੰ ਵੋਟਰ ਕਾਰਡ ਵੀ ਭੇਂਟ ਕੀਤੇ ਅਤੇ ਮੁੱਖ ਚੋਣ ਅਫਸਰ, ਪੰਜਾਬ ਵੱਲੋਂ ਦਿੱਤੇ ਗਏ ਵੋਟਰ ਪ੍ਰਣ ਵਿੱਚ ਵਰਚੂਅਲ ਸਿਰਕਤ ਕੀਤੀ ਗਈ।
ਇਸ ਤੋਂ ਇਲਾਵਾ ਇਸ ਸਮਾਰੋਹ ਵਿੱਚ ਸਲਾਘਾਯੋਗ ਕੰਮ ਕਰਨ ਵਾਲੇ ਬੈਸਟ ਇਲੈਕਟੋਰਲ ਰਜਿਸਟ੍ਰੇਸਨ ਅਫਸਰ ਸਤੀਸ ਕੁਮਾਰ ਜਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਪਠਾਨਕੋਟ ਨੂੰ 2,000/-ਰੁਪਏ ਨਕਦ ਇਨਾਮ ਅਤੇ ਪ੍ਰਸੰਸਾ ਪੱਤਰ , ਬੈਸਟ ਨੋਡਲ ਅਫਸਰ ਮੀਨੂੰ ਸ੍ਰੀ ਗੁਰੂ ਅਰਜੂਨ ਦੇਵ ਸੀਨੀਅਰ ਸੈਕੰਡਰੀ ਸਕੂਲ ਪਠਾਨਕੋਟ ਨੂੰ 1500 ਰੁਪਏ ਅਤੇ ਪ੍ਰਸੰਸਾ ਪੱਤਰ ਅਤੇ ਬੈਸਟ ਬੂਧ ਲੈਵਲ ਅਫਸਰ 002 ਭੋਆ ਅਸਵਨੀ ਕੁਮਾਰ ਨੂੰ ਇੱਕ ਹਜਾਰ ਰੁਪਏ ਨਕਦ ਰਾਸੀ ਅਤੇ ਪ੍ਰਸੰਸਾ ਪੱਤਰ ਦੇ ਕੇ ਸਨਮਾਨਤ ਕੀਤਾ ਗਿਆ।
ਇਸ ਤੋਂ ਇਲਾਵਾ ਚੋਣਾਂ ਦੇ ਸਬੰਧ ਵਿੱਚ ਵੱਖ ਵੱਖ ਕਰਵਾਈਆਂ ਪ੍ਰਤੀਯੋਗਿਤਾਵਾਂ ਵਿੱਚ ਜੇਤੂ ਰਹੇ ਵਿਦਿਆਰਥੀਆਂ ਨੂੰ ਪ੍ਰਸੰਸਾ ਪੱਤਰ ਦਿੱਤੇ ਗਏ, ਆਈ ਕੋਨ ਰਾੱਕੀ ਮਹਿਰਾ ਅਤੇ ਹੈਪੀ ਨੂੰ ਵੀ ਪ੍ਰਸੰਸਾ ਪੱਤਰ ਦਿੱਤੇ ਗਏ, ਸਵੀਪ ਵੱਲੋਂ ਕੰਮ ਕਰ ਰਹੀ ਟੀਮ ਅਤੇ ਨੋਡਲ ਅਫਸਰ ਸ੍ਰੀ ਜਸਵੰਤ ਸਿੰਘ ਜਿਲ੍ਹਾ ਸਿੱਖਿਆ ਅਫਸਰ ਨੂੰ ਵੀ ਪ੍ਰਸੰਸਾ ਪੱਤਰ ਦੇ ਕੇ ਸਨਮਾਨਤ ਕੀਤਾ ਗਿਆ।