![ISHFAQ ISHFAQ](https://newsmakhani.com/wp-content/uploads/2021/05/ISHFAQ-1.jpg)
ਡਿਪਟੀ ਕਮਿਸ਼ਨਰ ਵਲੋਂ ਸਮੁੱਚੇ ਖਾਦ ਹੋਲ ਸੇਲਰਾਂ ਨਾਲ ਮੀਟਿੰਗ ਕਰਕੇ ਦਿੱਤੇ ਗਏ ਦਿਸ਼ਾ-ਨਿਰਦੇਸ਼
ਗੁਰਦਾਸਪੁਰ, 11 ਅਕਤੂਬਰ 2021
ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਾੜ੍ਹੀ ਸ਼ੀਜਨ ਵਿਚ ਕਣਕ ਦੀ ਬਿਜਾਈ ਲਈ ਡਾਇਆ ਖਾਦ ਦੀ ਕੋਈ ਕਮੀਂ ਨਹੀਂ ਆਉਣ ਦਿੱਤੀ ਜਾਵੇਗੀ, ਇਸ ਸਬੰਧੀ ਕਿਸਾਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ।
ਹੋਰ ਪੜ੍ਹੋ :-ਅੱਜ 35 ਕੋਰੋਨਾ ਮਰੀਜ਼ ਸਿਹਤਯਾਬ ਹੋਏ ਅਤੇ 12 ਨਵੇਂ ਪਾਜੇਟਿਵ ਮਰੀਜ਼ ਆਏ ਸਾਹਮਣੇ : ਡਿਪਟੀ ਕਮਿਸ਼ਨਰ
ਉਨਾਂ ਦੱਸਿਆ ਕਿ ਹਾੜ੍ਹੀ ਸੀਜ਼ਨ ਵਿਚ ਕਰੀਬ 25 ਹਜਾਰ ਮੀਟਰਕ ਟਨ ਡਾਇਆ ਖਾਦ ਦੀ ਖਪਤ ਹੁੰਦੀ ਹੈ ਅਤੇ ਜ਼ਿਲੇ ਅੰਦਰ 5400 ਮੀਟਰਕ ਟਨ ਖਾਦ ਮੋਜੂਦ ਹੈ ਅਤੇ ਇਸ ਹਫ਼ਤੇ ਹੋਰ ਦੋ ਰੈਕ ਆ ਰਹੇ ਹਨ ਅਤੇ ਨਵੰਬਰ ਮਹਿਨੇ , ਜਦੋ ਕਣਕ ਦੀ ਬਿਜਾਈ ਸ਼ੁਰੂ ਹੁੰਦੀ ਹੈ, ਤਦ ਤਕ ਖਾਦ ਦੀ ਕੋਈ ਕਮੀਂ ਨਹੀ ਰਹੇਗੀ। ਉਨਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਘਬਰਾਉਣ ਨਾ, ਲੋੜ ਮੁਤਾਬਕ ਹੀ ਖਾਦ ਦੀ ਵਰਤੋਂ ਕਰਨ ਤੇ ਖਾਦ ਸਟੋਰ ਕਰਨ ਤੋਂ ਗੁਰੇਜ਼ ਕੀਤਾ ਜਾਵੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਬੰਧ ਵਿਚ ਉਨਾਂ ਵਲੋਂ ਜ਼ਿਲੇ ਦੇ ਸਮੂਹ ਖਾਦ ਦੇ ਹੋਲ ਸੇਲਰਾਂ ਨਾਲ ਮੀਟਿੰਗ ਕੀਤੀ ਜਾ ਚੁੱਕੀ ਹੈ ਤੇ ਉਨਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਨਿਰਧਾਰਤ ਰੇਟ ਤੋਂ ਵੱਧ ਕੀਮਤ ਵਸੂਲਣ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਜੇਕਰ ਕਿਸੇ ਕਿਸਾਨ ਨੂੰ ਕੋਈ ਮੁਸ਼ਕਿਲ ਆਉਣ ਦੀ ਹੈ ਤਾਂ ਉਹ ਖੇਤੀਬਾੜੀ ਵਿਭਾਗ ਜਾਂ ਉਨਾਂ ਦੇ ਧਿਆਨ ਵਿਚ ਲਿਆ ਸਕਦੇ ਹਨ।
ਉਨਾਂ ਕਿਾਸਨਾਂ ਨੂੰ ਅਪੀਲ ਕੀਤੀ ਕਿ ਉਹ ਖੇਤੀਬਾੜੀ ਮਾਹਿਰਾਂ ਦੀ ਰਾਏ ਅਨੁਸਾਰ ਹੀ ਖਾਦ ਦੀ ਵਰਤੋ ਕਰਨ ਅਤੇ ਝੋਨੇ ਦੀ ਕਟਾਈ ਤੋਂ ਬਾਅਦ ਫਸਲ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਤੋਂ ਗੁਰੇਜ ਕੀਤਾ ਜਾਵੇ। ਉਨਾਂ ਦੱਸਿਆ ਕਿ ਖੇਤੀ ਮਾਹਿਰ ਦੱਸਦੇ ਹਨ ਕਿ ਜਿਹੜੇ ਖੇਤਾਂ ਵਿਚ ਫਸਲ ਦੀ ਰਹਿੰਦ-ਖੂੰਹਦ ਨੂੰ ਜ਼ਮੀਨ ਵਿਚ ਵਹਾ ਕੇ ਅਗਲੀ ਫਸਲ ਬੀਜੀ ਜਾਂਦੀ ਹੈ, ਓਥੇ ਫਸਲ ਦਾ ਝਾੜ ਵੀ ਵੱਧਦਾ ਹੈ ਤੇ ਖਾਦਾਂ ਆਦਿ ਦੀ ਲੋੜ ਵੀ ਘੱਟਦੀ ਹੈ।