4 ਅਪ੍ਰੈਲ ਤੋਂ 20 ਅਪ੍ਰੈਲ ਤੱਕ ਜ਼ਿਲ੍ਹੇ ਦੇ ਸਾਰੇ ਬੀ.ਡੀ.ਪੀ.ਓ. ਦਫ਼ਤਰਾਂ ਵਿਖੇ ਲਗਣਗੇ ਪਲੇਸਮੈਂਟ ਕੈਂਪ

ZILA ROZGAR
4 ਜਨਵਰੀ ਨੂੰ ਲੱਗੇਗਾ ਪਲੇਸਮੈਂਟ ਕੈਂਪ

Sorry, this news is not available in your requested language. Please see here.

ਪਲੇਸਮੈਂਟ ਕੈਂਪਾਂ ਵਿੱਚ ਕੇਵਲ ਲੜਕਿਆਂ ਦੀ ਕੀਤੀ ਜਾਵੇਗੀ ਚੋਣ

ਗੁਰਦਾਸਪੁਰ , 1 ਅਪ੍ਰੈਲ 2022

ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ , ਗੁਰਦਾਸਪੁਰ ਵੱਲੋਂ ਐਸ.ਆਈ.ਐਸ. ਸਕਿਉਰਟੀ ਐਂਡ ਇੰਟੈਲੀਜੈਂਸ ਸਰਵਿਸਸ ਲਿਮਟਿਡ ਕੰਪਨੀ ਨਾਲ ਤਾਲਮੇਲ ਕਰਕੇ 4 ਅਪ੍ਰੈਲ, 2022 ਨੂੰ ਬੀ.ਡੀ.ਪੀ.ਓ. ਦਫ਼ਤਰ ਗੁਰਦਾਸਪੁਰ ਵਿਖੇ ਮਿਤੀ 5 ਅਪ੍ਰੈਲ, 2022 ਨੂੰ ਬੀ.ਡੀ.ਪੀ.ਓ.  ਦਫ਼ਤਰ ਧਾਰੀਵਾਲ, 6 ਅਪ੍ਰੈਲ, 2022 ਨੂੰ ਬੀ.ਡੀ.ਪੀ.ਓ.  ਦਫ਼ਤਰ ਕਾਹਨੂੰਵਾਨ , 7 ਅਪ੍ਰੈਲ, 2022 ਨੂੰ ਬੀ.ਡੀ.ਪੀ.ਓ. ਦਫ਼ਤਰ ਕਾਦੀਆ , 11 ਅਪ੍ਰੈਲ, 2022 ਨੂੰ ਬੀ.ਡੀ.ਪੀ.ਓ.  ਦਫ਼ਤਰ ਸ੍ਰੀ ਹਰਗੋਬਿੰਦਪੁਰ, 12 ਅਪ੍ਰੈਲ, 2022 ਨੂੰ ਬੀ.ਡੀ.ਪੀ.ਓ. ਦਫ਼ਤਰ ਦੌਰਾਂਗਲਾ, 13 ਅਪ੍ਰੈਲ, 2022 ਨੂੰ ਬੀ.ਡੀ.ਪੀ.ਓ.  ਦਫ਼਼ਤਰ ਬਟਾਲਾ, 18 ਅਪ੍ਰੈਲ, 2022 ਨੂੰ ਬੀ.ਡੀ.ਪੀ.ਓ.  ਦਫ਼ਤਰ ਕਲਾਨੋਰ, 19 ਅਪ੍ਰੈਲ, 2022 ਨੂੰ ਡੇਰਾ ਬਾਬਾ ਨਾਨਕ  ਅਤੇ 20 ਅਪ੍ਰੈਲ, 2022  ਨੂੰ ਬੀ.ਡੀ.ਪੀ.ਓ. ਫਤਿਹਗੜ੍ਹ ਚੂੜੀਆਂ  ਵਿਖੇ ਕੇਵਲ ਲੜਕਿਆਂ ਦੇ ਲੲਲ ਪਲੇਸਮੈਂਟ ਕੈਂਪ ਲਗਾਏ ਜਾ ਰਹੇ ਹਨ ।

ਹੋਰ ਪੜ੍ਹੋ :-ਜ਼ਿਲ੍ਹਾ ਮੈਜਿਸਟਰੇਟ ਵੱਲੋਂ ਵਿਆਹ ਸ਼ਾਦੀਆਂ ਸਮੇਂ ਮੈਰਿਜ ਪੈਲੇਸਾਂ ਵਿੱਚ ਲਾਇਸੰਸੀ ਅਸਲਾ ਲੈ ਕੇ ਜਾਣ ‘ਤੇ ਪਾਬੰਦੀ ਦੇ ਹੁਕਮ ਜਾਰੀ

ਇਸ ਸਬੰਧੀ ਜਾਣਕਾਰੀ ਦਿੰਦਿਆ ਜ਼ਿਲ੍ਹਾ ਰੋਜਗਾਰ ਉਤਪਤੀ ਹੁਨਰ ਵਿਕਾਸ ਤੇ ਸਿਖਲਾਈ ਅਫ਼ਸਰ ਪਰਸ਼ੋਤਮ ਸਿੰਘ ਨੇ ਦੱਸਿਆ ਕਿ ਇਸ ਭਰਤੀ ਲਈ ਪ੍ਰਸਾਰ ਐਕਟ 2005 ਦੇ ਤਹਿਤ ਘੱਟੋ-ਘੱਟ 10ਵੀਂ , 12ਵੀਂ ਪਾਸ ਵਿੱਦਿਆਕ ਯੋਗਤਾ ਵਾਲੇ ਪ੍ਰਾਰਥੀਆਂ ਦੀ ਲੋੜ ਹੈ ਤੇ ਉਮਰ ਸੀਮਾ 21 ਤੋਂ 37 ਸਾਲ ਅਤੇ ਕੱਦ ਘੱਟੋ ਘੱਟ 5 ਫੁੱਟ 6 ਇੰਚ ਭਾਰ 54 ਕਿੱਲੋ , ਛਾਤੀ 80 ਸੈਂਟੀਮੀਟਰ ਹੋਣੀ ਚਾਹੀਦੀ ਹੈ ।

ਉਨ੍ਹਾਂ ਦੱਸਿਆ ਕਿ ਤਨਖਾਹ 13000 ਪ੍ਰਤੀ ਮਹੀਨਾ ਲੈ ਕੇ 16000 ਪ੍ਰਤੀ ਮਹੀਨਾ ਹੋਵੇਗੀ । ਇੰਟਰਵਿਊ ਵਿੱਚ ਹਾਜ਼ਰ ਹੋਣ ਵਾਲੇ ਪ੍ਰਾਰਥੀ ਫਾਰਮਲ ਡਰੈਸ ਵਿੱਚ ਆਉਣ ਅਤੇ ਵਿਦਿਆਕ ਯੋਗਤਾ ਦੇ ਸਰਟੀਫਿਕੇਟ ਦੀਆਂ ਫੋਟੋਸਟੈਟ ਕਾਪੀਆਂ ਅਤੇ ਰਿਜਉਮ ਨਾਲ ਲੈ ਕੇ ਆਉਣਾ ਯਕੀਨੀ ਬਣਾਉਣ ।

ਉਹਨਾਂ ਹੋਰ ਦੱਸਿਆ ਕਿ ਐਸ.ਆਈ.ਕੰਪਨੀ ਦੁਆਰਾ ਯੋਗ ਪ੍ਰਾਰਥੀਆਂ ਦੀ ਚੋਣ ਤੋਂ ਬਾਅਦ ਇਕ ਮਹੀਨੇ ਦੀ ਟ੍ਰੇਨਿੰਗ ਦਿੱਤੀ ਜਾਵੇਗੀ । ਟ੍ਰੇਨਿੰਗ ਦੌਰਾਨ ਉਮੀਦਵਾਰ ਤੋਂ ਰਹਿਣ , ਖਾਣ-ਪੀਣ ਅਤੇ ਵਰਦੀ ਦਾ ਖਰਚਾ ਕੰਪਨੀ ਵੱਲੋਂ ਲਿਆ ਜਾਵੇਗਾ ।

ਉਹਨਾਂ ਦੱਸਿਆ ਕਿ ਇੰਟਰਵਿਉ  ਦਾ ਸਮਾਂ ਸਵੇਰੇ 10-00 ਵਜੇ ਤੋਂ 1-00 ਤੱਕ ਹੋਵੇਗਾ । ਉਨ੍ਹਾਂ ਨੇ ਦੱਸਿਆ ਕਿ ਯੋਗ ਉਮੀਦਵਾਰ  ਦੀ ਚੋਣ ਉਪਰੰਤ ਤਾਇਨਾਤੀ ਪੰਜਾਬ ਜਾਂ ਪੰਜਾਬ ਤੋਂ ਬਾਹਰ ਕਿਸੇ ਵੀ ਜਗਾਂ ਕੀਤੀ ਜਾ ਸਕਦੀ ਹੈ । ਵਧੇਰ ਜਾਣਕਾਰੀ ਲਈ ਕੰਪਨੀ ਵੈਬਸਾਈਟ  www.ssciindia.com ਤੇ ਲਾਗ ਇੰਨ ਕੀਤਾ ਜਾ ਸਕਦਾ ਹੈ ।

Spread the love