ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਜਿਲ੍ਹਾ ਪ੍ਰਸਾਸਨ ਵੱਲੋਂ ਅਤੇ ਜਿਲ੍ਹਾ ਆਯੂਵੈਦਿਕ ਵਿਭਾਗ ਵੱਲੋਂ ਕਰਵਾਏ ਗਏ ਸੁਖਮਣੀ ਸਾਹਿਬ ਜੀ ਦੇ ਪਾਠ
ਪਠਾਨਕੋਟ, 3 ਜਨਵਰੀ 2022
ਜ਼ਿਲ੍ਹਾ ਪਠਾਨਕੋਟ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈੈਕਸ ਮਲਿਕਪੁਰ ਪਠਾਨਕੋਟ ਵਿਖੇ ਸਾਲ 2022 ਦੇ ਆਰੰਭ ’ਤੇ ਨਵੇਂ ਸਾਲ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ।
ਹੋਰ ਪੜ੍ਹੋ :-‘100 ਦਿਨਾਂ ਪੜ੍ਹਨ ਮੁਹਿੰਮ’ ਤਹਿਤ ਸਰਕਾਰੀ ਸਕੂਲਾਂ ਵਿੱਚ ਦਾਖਲਿਆਂ ਲਈ ਲੋਕਾਂ ਨੂੰ ਪ੍ਰੇਰਿਤ ਕਰਨ ਦਾ ਆਗਾਸ
ਜਿਸ ਅਧੀਨ ਅੱਜ ਸਵੇਰੇ ਡਿਪਟੀ ਕਮਿਸਨਰ ਦਫਤਰ ਦੇ ਸਟਾਫ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਡੀ.ਸੀ ਕੰਪਾਉਂਡ ਵਿਖੇ ਅਤੇ ਜਿਲ੍ਹਾ ਆਯੂਰਵੈਦਿਕ ਵਿਭਾਗ ਵੱਲੋਂ ਅਪਣੇ ਦਫਤਰ ਵਿਖੇ ਸੁਖਮਨੀ ਸਾਹਿਬ ਜੀ ਦੇ ਪਾਠ ਰੱਖੇ ਗਏ। ਇਸ ਮੋਕੇ ਤੇ ਜਿਲ੍ਹਾ ਅਧਿਕਾਰੀਆਂ ਨੇ ਸਿਰਕਤ ਕੀਤੀ, ਡਿਪਟੀ ਕਮਿਸਨਰ ਸ੍ਰੀ ਸੰਯਮ ਅਗਰਵਾਲ, ਗੁਰਸਿਮਰਨ ਸਿੰਘ ਢਿੱਲੋਂ ਐਸ.ਡੀ.ਐਮ. ਪਠਾਨਕੋਟ, ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸ਼ਰ ਪਠਾਨਕੋਟ, ਗੁਰਦੀਪ ਸਫਰੀ, ਸੰਜੀਵ ਪਠਾਨਿਆ, ਬਲਜੀਤ ਸਿੰਘ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ। ਇਸ ਤੋਂ ਇਲਾਵਾ ਜਿਲ੍ਹਾ ਆਯੂਰਵੈਦਿਕ ਵਿਭਾਗ ਵੱਲੋਂ ਜਿਲ੍ਹਾ ਆਯੂਰਵੈਦਿਕ ਅਤੇ ਜੂਨਾਨੀ ਅਫਸਰ ਡਾ. ਨਰੇਸ ਕੁਮਾਰ ਮਾਹੀ, ਡਾ. ਵਿਪਨ ਸਿੰਘ, ਡਾ. ਜਤਿੰਦਰ, ਡਾ. ਜਤਿਨ , ਸੰਦੀਪ ਠਾਕੁਰ, ਅਭਿਸੇਕ ਸਰਮਾ, ਜਤਿਨ ਸਰਮਾ ਅਤੇ ਅੰਕੁਸ ਸਰਮਾ ਤੋਂ ਇਲਾਵਾ ਹੋਰ ਅਧਿਕਾਰੀ ਹਾਜਰ ਸਨ।
ਬਾਅਦ ਦੁਪਿਹਰ ਧਾਰਮਿਕ ਸਮਾਗਮ ਦੋਰਾਨ ਰੱਖੇ ਗਏ ਸ੍ਰੀ ਸੁਖਮਨੀ ਸਾਹਿਬ ਜੀ ਪਾਠ ਦੇ ਭੋਗ ਪਾਏ ਗਏ ਕੀਰਤਨ ਦਰਵਾਰ ਵੀ ਸਜਾਏ ਗਏ ਅਤੇ ਸਰਵੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਇਸ ਮੋਕੇ ਤੇ ਗੁਰੂ ਜੀ ਦੇ ਅਟੁੱਟ ਲੰਗਰ ਵੀ ਚਲਾਏ ਗਏ।