ਪਿੰਡ ਧਮਰਾਈ ਵਿਖੇ ਪੰਚਾਇਤ ਅਤੇ ਲੋਕਾਂ ਵੱਲੋਂ ਸਹੀਦੇ ਆਜਮ ਸ. ਭਗਤ ਸਿੰਘ ਦਾ ਮਨਾਇਆ ਸਹੀਦੀ ਦਿਵਸ

ਪਿੰਡ ਧਮਰਾਈ ਵਿਖੇ ਪੰਚਾਇਤ ਅਤੇ ਲੋਕਾਂ ਵੱਲੋਂ ਸਹੀਦੇ ਆਜਮ ਸ. ਭਗਤ ਸਿੰਘ ਦਾ ਮਨਾਇਆ ਸਹੀਦੀ ਦਿਵਸ
ਪਿੰਡ ਧਮਰਾਈ ਵਿਖੇ ਪੰਚਾਇਤ ਅਤੇ ਲੋਕਾਂ ਵੱਲੋਂ ਸਹੀਦੇ ਆਜਮ ਸ. ਭਗਤ ਸਿੰਘ ਦਾ ਮਨਾਇਆ ਸਹੀਦੀ ਦਿਵਸ

Sorry, this news is not available in your requested language. Please see here.

ਸਰਧਾ ਦੇ ਫੁੱਲ ਭੇਂਟ ਕਰਕੇ ਲੋਕ ਹੋਏ ਨਤਮਸਤਕ

ਪਠਾਨਕੋਟ  23 ਮਾਰਚ 2022

ਸਹੀਦਾਂ ਦੀ ਬਦੋਲਤ ਹੀ ਅਸੀਂ ਅੱਜ ਆਜਾਦੀ ਦੀ ਫਿਜਾ ਮਾਣ ਰਹੇ ਹਾਂ ਅਤੇ ਉਨ੍ਹਾਂ ਨੂੰ ਸੱਚੇ ਦਿਲ ਤੋਂ ਯਾਦ ਕਰਨਾ ਹੀ ਉਨ੍ਹਾਂ ਨੂੰ ਸੱਚੀ  ਸਰਧਾਂਜਲੀ ਹੈ। ਇਹ ਪ੍ਰਗਟਾਵਾ ਸ. ਰਜਿੰਦਰ ਸਿੰਘ ਕਾਹਲੋਂ ਸਰਪੰਚ ਪਿੰਡ ਧਮਰਾਈ ਨੇ ਪਿੰਡ ਦੀ ਪਾਰਕ ਅੰਦਰ ਸਹੀਦੇ ਆਜਮ ਸ. ਭਗਤ ਸਿੰਘ ਜੀ ਦੇ ਸਰਧਾਂਜਲੀ ਸਮਾਰੋਹ ਅੰਦਰ ਸੰਬੋਧਤ ਕਰਦਿਆ ਕੀਤਾ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਮੁਲਖ ਰਾਜ, ਮਨੋਹਰ ਲਾਲ, ਚਮਨ ਲਾਲ ਜਸਰੋਟਿਆ, ਮਾਸਟਰ ਨੰਦ ਲਾਲ, ਡਾ. ਬੋਧ ਰਾਜ, ਨੰਬਰਦਾਰ ਗੁਰਮੈਜ ਸਿੰਘ, ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ, ਡਾ. ਜਤਿੰਦਰ ਠਾਕੁਰ, ਰਾਜਵਿੰਦਰ ਸਿੰਘ ਸੇਠੀ, ਨਰਿੰਦਰ ਕੁਮਾਰ, ਦੀਪਕ ਕੁਮਾਰ ਕਾਕਾ, ਅਵਤਾਰ ਕਿ੍ਰਸਨ (ਰਾਜੂ) ਅਤੇ ਭਾਰੀ ਸੰਖਿਆਂ ਵਿੱਚ ਪਿੰਡ ਦੇ ਸਾਬਕਾ ਸੈਨਿਕ ਵੀ ਹਾਜਰ ਸਨ।

ਹੋਰ ਪੜ੍ਹੋ :-ਪੰਜਾਬ ਰੋਡਵੇਜ਼ ਅਤੇ ਪੀ ਆਰ ਟੀ ਸੀ ਬਣਨਗੇ ਸਰਕਾਰੀ ਕਮਾਈ ਦੇ ਸਾਧਨ-ਭੁੱਲਰ

ਇਸ ਮੋਕੇ ਤੇ ਸਰਪੰਚ ਰਜਿੰਦਰ ਸਿੰਘ ਕਾਹਲੋਂ ਨੇ ਕਿਹਾ ਕਿ ਉਨ੍ਹਾਂ ਦਾ ਲੰਮੇ ਸਮੇਂ ਤੋਂ ਸੁਪਨਾਂ ਸੀ ਕਿ ਪਿੰਡ ਦੀ ਨੋਜਵਾਨ ਅਤੇ ਆਉਂਣ ਵਾਲੀ ਪੀੜੀ ਨੂੰ ਸਹੀਦੇ ਆਜਮ ਸ. ਭਗਤ ਸਿੰਘ ਜੀ ਦੇ ਬਲਿਦਾਨ ਤੋਂ ਜਾਣੂ ਕਰਵਾਇਆ ਜਾਵੈ, ਉਨ੍ਹਾਂ ਦੀ ਯਾਦ ਨੂੰ ਦਿਲ੍ਹਾਂ ਅੰਦਰ ਜਿੰਦਾ ਰੱਖਣ ਦੇ ਉਦੇਸ ਨਾਲ ਪਿੰਡ ਵਿੱਚ ਬਣਾਈ ਪਾਰਕ ਅੰਦਰ ਸ. ਭਗਤ ਸਿੰਘ ਜੀ ਦਾ ਬੁੱਤ ਲਗਾਇਆ ਗਿਆ ਹੈ ਜਿੱਥੇ ਹਰ ਸਾਲ ਸ. ਭਗਤ ਸਿੰਘ ਜੀ ਦਾ ਜਨਮ ਦਿਨ ਅਤੇ ਉਨ੍ਹਾਂ ਦਾ ਬਲਿਦਾਨ ਦਿਵਸ ਮਨਾਇਆ ਜਾਂਦਾ ਹੈ।

ਅੱਜ ਵੀ ਪਹਿਲਾ ਸਹੀਦੇ ਆਜਮ ਦੇ ਬੁੱਤ ਨੂੰ ਦੁੱਧ ਨਾਲ ਇਸਨਾਨ ਕਰਵਾਏ ਗਏ ਅਤੇ ਸਰਧਾ ਦੇ ਫੁੱਲ ਭੇਂਟ ਕੀਤੇ ਗਏ, ਸਮਾਰੋਹ ਦੋਰਾਨ ਸਹੀਦੇ ਆਜਮ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਦੇਸ ਲਈ ਦਿੱਤੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਗਿਆ ਅਤੇ ਸਮਾਰੋਹ ਦਾ ਸਮਾਪਨ ਰਾਸਟਰੀ ਗਾਣ ਨਾਲ ਕੀਤਾ ਗਿਆ। ਇਸ ਮੋਕੇ ਤੇ ਸਾਰੇ ਹਾਜਰ ਲੋਕਾਂ ਵੱਲੋਂ ਪ੍ਰਣ ਲਿਆ ਗਿਆ ਕਿ ਸਹੀਦੇ ਆਜਮ ਦੀ ਸੋਚ ਤੇ ਪਹਿਰਾ ਦਿੰਦੇ ਰਹਾਂਗੇ।

Spread the love